04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਅਜੀਤ ਡੈਸਕ 30-01-2026
ਮੱਲਾਂਵਾਲਾ, 29 ਜਨਵਰੀ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਥਾਣਾ ਆਰਿਫ਼ ਕੇ ਪੁਲਿਸ ਵਲੋਂ ਇਕ ਵਿਅਕਤੀ ਨੂੰ 5 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਇੰਸਪੈਕਟਰ ਬਲਰਾਜ ਸਿੰਘ ਅਨੁਸਾਰ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ ਵਾਂ ਚੈਕਿੰਗ ਦੇ ਸੰਬੰਧ 'ਚ ਰਵਾਨਾ ਸੀ ਤਾਂ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪੁਲ ਸੂਆ ਨਹਿਰ ਸ਼ੁੱਧੂ ਸ਼ਾਹ ਵਾਲਾ ਪਾਸ ਪੁੱਜੀ ਤਾਂ ਨਹਿਰ ਦੀ ਪਟੜੀ 'ਤੇ ਇਕ ਸ਼ੱਕੀ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ | ਜਿਸ ਨੇ ਪੁਲਿਸ ਦੀ ਗੱਡੀ ਨੂੰ ਦੇਖ ਕੇ ਇਕਦਮ ਘਬਰਾ ਕੇ ਆਪਣੀ ਪਹਿਨੀ ਹੋਈ ਜ਼ੀਨ ਦੀ ਸੱਜੀ ਜੇਬ ਵਿਚੋਂ ਇਕ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਵਿਚ ਲਪੇਟੀ ਹੋਈ ਵਸਤੂ ਜ਼ਮੀਨ 'ਤੇ ਹੇਠਾਂ ਸੁੱਟ ਦਿੱਤੀ, ਜਿਸ ਨੂੰ ਕਾਬੂ ਕਰਕੇ ਉਸ ਵਲੋਂ ਹੇਠਾਂ ਸੁੱਟੀ ਵਸਤੂ ਨੂੰ ਉਠਾ ਕੇ ਵੇਖਿਆ ਤਾਂ ਮੋਮੀ ਲਿਫ਼ਾਫ਼ੇ ਸਮੇਤ 5 ਗਰਾਮ ਹੈਰੋਇਨ ਬਰਾਮਦ ਹੋਈ | ਮੁਲਜ਼ਮ ਦੀ ਪਛਾਣ ਪੱਪੂ ਪੁੱਤਰ ਮਿਚਾ ਵਾਸੀ ਬਸਤੀ ਖਾਨੂ ਵਾਲੀ ਵਜੋਂ ਹੋਈ, ਜਿਸ ਖ਼ਿਲਾਫ਼ ਪੁਲਿਸ ਨੇ ਥਾਣਾ ਆਰਿਫ਼ ਕੇ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਪੰਜਾਬ 'ਚ ਪੱਛੜੀਆਂ ਸ਼੍ਰੇਣੀਆਂ ਲਈ ਨੌਕਰੀਆਂ ਤੇ ਦਾਖ਼ਲਿਆਂ 'ਚ ਰਿਜ਼ਰਵੇਸ਼ਨ ਕੋਟਾ ਵਧਾ ਕੇ 25 ਫੀਸਦੀ ਕੀਤਾ ਜਾਵੇ-ਹਾਂਡ... ਅਗਲੀ ਖ਼ਬਰ ਮਾਸੂਮ 'ਸਾਵੀ' ਲਈ ਫ਼ਰਿਸ਼ਤਾ ਬਣ ਕੇ ਬਹੁੜਿਆ ਸਿਹਤ ਵਿਭਾਗ ਪੰਜਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।