07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸ਼ਹਿਰ 'ਚ ਚੋਰੀਆਂ ਦਾ ਸਿਲਸਿਲਾ ਜਾਰੀ, ਕਰਿਆਨੇ ਦੀ ਦੁਕਾਨ 'ਚ ਚੋਰੀ

ਅਜੀਤ ਡੈਸਕ 30-01-2026
ਫ਼ਿਰੋਜ਼ਪੁਰ, 29 ਜਨਵਰੀ (ਸੁਖਵਿੰਦਰ ਸਿੰਘ)-ਫ਼ਿਰੋਜ਼ਪੁਰ ਦੇ ਬਾਜ਼ਾਰ ਦੁਰਗਾ ਦਾਸ ਇਲਾਕੇ 'ਚ ਸਥਿਤ ਇਕ ਕਰਿਆਨੇ ਦੀ ਦੁਕਾਨ ਵਿਚ ਰਾਤ ਨੂੰ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ | ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋ ਕੇ ਨਕਦੀ, ਡਰਾਈ ਫਰੂਟ ਤੇ ਕਰੀਬ 35-40 ਕਿੱਲੋ ਦਾ ਗੱਲਾ ਚੋਰੀ ਕਰਕੇ ਲੈ ਗਏ | ਦੁਕਾਨ ਦੇ ਮਾਲਕ ਸੁਭਾਸ਼ ਚੰਦਰ ਨੇ ਦੱਸਿਆ ਹੈ ਕਿ ਸਵੇਰੇ ਫ਼ੋਨ ਆਉਣ 'ਤੇ ਉਹ ਦੁਕਾਨ ਪਹੁੰਚੇ ਤਾਂ ਛੱਟਾ ਟੁੱਟਿਆ ਹੋਇਆ ਸੀ ਅਤੇ ਅੰਦਰ ਪਿਆ ਸਾਮਾਨ ਖਿੱਲਰਿਆ ਪਿਆ ਸੀ | ਕੈਮਰੇ ਚੈੱਕ ਕਰਨ 'ਤੇ ਪਤਾ ਲੱਗੇ ਕਿ ਚੋਰ ਨਕਦੀ ਦੇ ਨਾਲ ਡਰਾਈ ਫਰੂਟ ਅਤੇ ਵੱਡੀ ਮਾਤਰਾ 'ਚ ਹੋਰ ਸਾਮਾਨ ਵੀ ਲੈ ਗਏ ਹਨ | ਉਨ੍ਹਾਂ ਕਿਹਾ ਕਿ ਆਏ ਦਿਨ ਹੋ ਰਹੀਆਂ ਚੋਰੀਆਂ ਕਰਨ ਵਪਾਰੀ ਕਾਫ਼ੀ ਡਰੇ ਹੋਏ ਹਨ ਅਤੇ ਪ੍ਰਸ਼ਾਸਨ ਤੋਂ ਸਖ਼ਤ ਕਦਮਾਂ ਦੀ ਮੰਗ ਕਰਦੇ ਹਾਂ | ਮਾਰਕੀਟ ਕਮੇਟੀ ਦੇ ਪ੍ਰਧਾਨ ਡਿੰਪਲ ਨੇ ਕਿਹਾ ਕਿ ਸਵੇਰੇ ਦੁਕਾਨਦਾਰ ਦਾ ਫ਼ੋਨ ਆਇਆ ਮੌਕੇ 'ਤੇ ਆ ਕੇ ਦੇਖਿਆ ਕਿ ਕੁੱਝ ਭਾਨ ਤੇ 20-20 ਰੁਪਏ ਦੇ ਨੋਟ ਖਿੱਲਰੇ ਹੋਏ ਸਨ | ਇਨ੍ਹਾਂ ਦਾ 35-40 ਕਿੱਲੋ ਦਾ ਗਲਾ ਸੀ ਉਹ ਵੀ ਚੁੱਕ ਕੇ ਲੈ ਗਏ | ਜਿਸ 'ਚ ਨਕਦੀ ਤੇ ਇਨ੍ਹਾਂ ਦੇ ਜ਼ਰੂਰੀ ਕਾਗ਼ਜ਼ਾਤ ਸਨ | ਇਸ ਸੰਬੰਧੀ ਪੁਲਿਸ ਅਧਿਕਾਰੀ ਨੂੰ ਦੱਸਿਆ ਹੈ ਕਿ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ, ਜਿਸ 'ਚ ਕੁੱਝ ਸ਼ੱਕੀ ਵਿਅਕਤੀ ਨਜ਼ਰ ਆ ਰਹੇ ਹਨ | ਰਾਤ ਦੇ ਸਮੇਂ ਆਵਾਜਾਈ ਕਰਨ ਵਾਲਿਆਂ ਦੀ ਵੀ ਜਾਂਚ ਕੀਤੀ ਜਾਵੇਗੀ | ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਕਾਰਵਾਈ ਕਰਦਿਆਂ 5-7 ਦਿਨਾਂ 'ਚ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ | ਵਪਾਰੀਆਂ ਨੇ ਇਕ ਸੁਰ ਹੋ ਕੇ ਕਿਹਾ ਕਿ ਜੇਕਰ ਸਮੇਂ 'ਤੇ ਸਖ਼ਤ ਕਾਰਵਾਈ ਨਾ ਹੋਈ ਤਾਂ ਚੋਰੀ ਦੀਆਂ ਘਟਨਾਵਾਂ ਹੋਰ ਵੱਧ ਸਕਦੀਆਂ ਹਨ |
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਆਰਥਿਕ ਸਹਾਇਤਾ ਦੇ ਮਹੀਨਾਵਾਰ ਚੈੱਕ ਅਗਲੀ ਖ਼ਬਰ ਇਲਾਕੇ ਦੀ ਖਸਤਾ ਹਾਲਤ ਸੜਕ ਰਾਹਗੀਰਾਂ ਲਈ ਬਣੀ ਜੀਅ ਦਾ ਜੰਜਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।