20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਖ਼ੁਫ਼ੀਆ ਵਿਭਾਗ ਮੱਖੂ ਦੇ ਯਾਦਵਿੰਦਰ ਸਿੰਘ ਪੰਨੂ ਏ. ਐਸ. ਆਈ. ਬਣੇ

ਅਜੀਤ ਡੈਸਕ 23-01-2026
ਮੱਖੂ, 22 ਜਨਵਰੀ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਖ਼ੁਫ਼ੀਆ ਵਿਭਾਗ ਮੱਖੂ ਵਿਖੇ ਤਾਇਨਾਤ ਯਾਦਵਿੰਦਰ ਸਿੰਘ ਪੰਨੂ ਨੂੰ ਆਪਣੀ ਸਰਕਾਰੀ ਡਿਊਟੀ ਇਮਾਨਦਾਰੀ, ਨਿਸ਼ਠਾ ਤੇ ਮਿਹਨਤ ਨਾਲ ਨਿਭਾਉਣ ਦੇ ਚੱਲਦਿਆਂ ਵਿਭਾਗ ਵਲੋਂ ਏ. ਐੱਸ. ਆਈ. ਦੇ ਰੈਂਕ 'ਚ ਤਰੱਕੀ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਦੀ ਇਹ ਤਰੱਕੀ ਪੁਲਿਸ ਵਿਭਾਗ ਅੰਦਰ ਇਕ ਇਮਾਨਦਾਰ ਤੇ ਮਿਹਨਤੀ ਅਫ਼ਸਰ ਲਈ ਮਾਣਯੋਗ ਮਿਸਾਲ ਬਣੀ ਹੈ | ਤਰੱਕੀ ਸਮਾਰੋਹ ਦੌਰਾਨ ਐੱਚ. ਐੱਸ. ਪਰਮਾਰ ਏ. ਆਈ. ਜੀ. ਜ਼ੋਨਲ ਸੀ. ਆਈ. ਡੀ. ਫ਼ਿਰੋਜ਼ਪੁਰ, ਇੰਸਪੈਕਟਰ ਗੁਰਮੀਤ ਸਿੰਘ ਸੋਢੀ ਇੰਚਾਰਜ ਸੀ. ਆਈ. ਡੀ. ਯੂਨਿਟ ਫ਼ਿਰੋਜ਼ਪੁਰ, ਨਵਤੇਜ ਸਿੰਘ ਬਰਾੜ ਰੀਡਰ ਏ. ਆਈ. ਜੀ. ਜ਼ੋਨਲ ਫ਼ਿਰੋਜ਼ਪੁਰ ਅਤੇ ਸਬ-ਇੰਸਪੈਕਟਰ ਜਰਮਲ ਸਿੰਘ ਸੰਧੂ ਇੰਚਾਰਜ ਖ਼ੁਫ਼ੀਆ ਵਿਭਾਗ ਮੱਖੂ ਵਲੋਂ ਨਵ-ਤਰੱਕੀਯਾਬ ਏ. ਐਸ. ਆਈ. ਯਾਦਵਿੰਦਰ ਸਿੰਘ ਪੰਨੂ ਦੇ ਮੋਢਿਆਂ 'ਤੇ ਏ. ਐਸ. ਆਈ. ਦੇ ਸਟਾਰ ਲਗਾ ਕੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਅਧਿਕਾਰੀਆਂ ਨੇ ਇਸ ਮੌਕੇ ਕਿਹਾ ਕਿ ਯਾਦਵਿੰਦਰ ਸਿੰਘ ਪੰਨੂ ਨੇ ਆਪਣੇ ਸੇਵਾ-ਕਾਲ ਦੌਰਾਨ ਡਿਊਟੀ ਪ੍ਰਤੀ ਜ਼ਿੰਮੇਵਾਰੀ, ਅਨੁਸ਼ਾਸਨ ਤੇ ਇਮਾਨਦਾਰੀ ਨਾਲ ਕੰਮ ਕਰਕੇ ਵਿਭਾਗ ਦੀ ਸਾਖ ਨੂੰ ਮਜ਼ਬੂਤ ਕੀਤਾ ਹੈ | ਉਨ੍ਹਾਂ ਦੀ ਇਹ ਤਰੱਕੀ ਹੋਰ ਕਰਮਚਾਰੀਆਂ ਲਈ ਵੀ ਪੇ੍ਰਰਨਾ ਸਾਬਤ ਹੋਵੇਗੀ | ਏ. ਐਸ. ਆਈ. ਯਾਦਵਿੰਦਰ ਸਿੰਘ ਪੰਨੂ ਨੂੰ ਤਰੱਕੀ ਮਿਲਣ 'ਤੇ ਸੀ. ਆਈ. ਡੀ. ਯੂਨਿਟ ਫ਼ਿਰੋਜ਼ਪੁਰ, ਲੇਖਾ ਸ਼ਾਖਾ ਜ਼ੋਨ ਫ਼ਿਰੋਜ਼ਪੁਰ, ਖ਼ੁਫ਼ੀਆ ਵਿਭਾਗ ਮੱਖੂ ਦੇ ਏ. ਐਸ. ਆਈ. ਜਸਬੀਰ ਸਿੰਘ, ਹੌਲਦਾਰ ਬਲਦੇਵ ਸਿੰਘ ਵਿਰਕ, ਹੌਲਦਾਰ ਨਛੱਤਰ ਸਿੰਘ, ਮੈਡਮ ਅਮਨਦੀਪ ਕੌਰ ਸਮੇਤ ਸਾਰੇ ਸਾਥੀ ਕਰਮਚਾਰੀਆਂ ਵਲੋਂ ਵਧਾਈਆਂ ਦਿੱਤੀਆਂ ਗਈਆਂ | ਇਸ ਦੇ ਨਾਲ ਹੀ ਇੰਸਪੈਕਟਰ ਗੁਰਮੀਤ ਸਿੰਘ ਐਸ. ਐੱਚ. ਓ. ਥਾਣਾ ਮੱਖੂ, ਥਾਣਾ ਮੱਖੂ, ਥਾਣਾ ਮੱਲਾਂਵਾਲਾ ਦੇ ਸਮੂਹ ਸਟਾਫ਼ ਰਾਜਨੀਤਿਕ, ਗੈਰ ਰਾਜਨੀਤਿਕ, ਕਿਸਾਨ ਜਥੇਬੰਦੀਆਂ, ਧਾਰਮਿਕ, ਸਮਾਜ ਸੇਵੀ ਆਗੂਆਂ ਵਲੋਂ ਵੀ ਨਵ-ਤਰੱਕੀਯਾਬ ਏ. ਐਸ. ਆਈ. ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ |
ਪਿਛਲੀ ਖ਼ਬਰ ਗਣਤੰਤਰ ਦਿਵਸ ਸੰਬੰਧੀ ਕਰਵਾਈ ਫ਼ੁੱਲ ਡਰੈੱਸ ਰਿਹਰਸਲ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।