ਮਾਨ ਦੇ ਪੈੱਨ ’ਚੋਂ ਹਰੀ ਸਿਆਹੀ ਮੁੱਕੀ, ਹੁਣ ਕੇਜਰੀਵਾਲ ਦਾ ਪੈੱਨ ਪੰਜਾਬ ਦੇ ਕਾਲੇ ਲੇਖ ਲਿਖ ਰਿਹੈ - ਡੇਅਰੀਵਾਲਾ
ਸ਼ੇਰਪੁਰ, 15 ਨਵੰਬਰ (ਦਰਸ਼ਨ ਸਿੰਘ ਖੇੜੀ) - ਪੰਜਾਬ ਸਰਕਾਰ ਦਾ ਮੁਖੀ ਭਗਵੰਤ ਮਾਨ ਸਿਰਫ਼ ਰਬੜ ਦੀ ਮੋਹਰ ਬਣ ਕੇ ਬੋਗਸ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰ ਰਿਹਾ ਹੈ ਪਰੰਤੂ ਅਫ਼ਸਰਸ਼ਾਹੀ ਤੇ ਦਿੱਲੀ ਵਾਲਿਆਂ ਦੇ ਹੁਕਮ ਚਲ ਰਹੇ ਹਨ। ਮੁੱਖ ਮੰਤਰੀ ਦੇ ਪੈੱਨ ‘ਚੋਂ ਹਰੀ ਸਿਆਹੀ ਮੁੱਕ ਚੁੱਕੀ ਹੈ ਅਤੇ ਹੁਣ ਕੇਜਰੀਵਾਲ ਤੇ ਸਿਸੋਦੀਆ ਹੀ ਆਪਣੇ ਕਾਲੇ ਪੈੱਨਾਂ ਨਾਲ ਪੰਜਾਬ ਦੇ ਕਾਲੇ ਲੇਖ ਲਿਖ ਰਹੇ ਹਨ।
ਜਸਮੇਲ ਸਿੰਘ ਡੇਅਰੀਵਾਲਾ
16-11-2026