16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸਾਹਿਤ ਸਭਾ ਸ਼ੇਰਪੁਰ ਦੀ ਇਕੱਤਰਤਾ ’ਚ ਵਿੱਛੜੇ ਸਾਥੀਆਂ ਨੂੰ ਕੀਤਾ ਯਾਦ

ਸ਼ੇਰਪੁਰ , 15 ਨਵੰਬਰ (ਮੇਘ ਰਾਜ ਜੋਸ਼ੀ) - ਸਾਹਿਤ ਸਭਾ ਸ਼ੇਰਪੁਰ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਤਿਲ ਦੀ ਅਗਵਾਈ ਹੇਠ ਹੋਈ । ਹਾਜ਼ਰੀਨ ਵੱਲੋਂ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਸਮਾਜ ਸੇਵੀ ਅਤੇ ਲੇਖਕ ਮੋਹਨ ਸ਼ਰਮਾ, ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਕਾਲਾਬੂਲਾ ਦੇ ਪਿਤਾ ਕਰਨੈਲ ਸਿੰਘ ਅਤੇ ਤਰਕਸੀਲ ਸੋਸਾਇਟੀ ਦੇ ਸਰਗਰਮ ਮੈਂਬਰ ਸਾਥੀ ਪਰਮਤ੍ਰਿਪਤ ਕਾਲਾਬੂਲਾ (ਸਵ.

ਅਜੀਤ ਡੈਸਕ 16-11-2026
ਸ਼ੇਰਪੁਰ , 15 ਨਵੰਬਰ (ਮੇਘ ਰਾਜ ਜੋਸ਼ੀ) - ਸਾਹਿਤ ਸਭਾ ਸ਼ੇਰਪੁਰ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਤਿਲ ਦੀ ਅਗਵਾਈ ਹੇਠ ਹੋਈ । ਹਾਜ਼ਰੀਨ ਵੱਲੋਂ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਸਮਾਜ ਸੇਵੀ ਅਤੇ ਲੇਖਕ ਮੋਹਨ ਸ਼ਰਮਾ, ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਕਾਲਾਬੂਲਾ ਦੇ ਪਿਤਾ ਕਰਨੈਲ ਸਿੰਘ ਅਤੇ ਤਰਕਸੀਲ ਸੋਸਾਇਟੀ ਦੇ ਸਰਗਰਮ ਮੈਂਬਰ ਸਾਥੀ ਪਰਮਤ੍ਰਿਪਤ ਕਾਲਾਬੂਲਾ (ਸਵ. ) ਦੇ ਪਿਤਾ ਨਾਹਰ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ । ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਔਲਖ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ । ਕਵਿਤਾ ਪਾਠ ਦਾ ਆਗਾਜ਼ ਸਰਬਾਂਗੀ ਲੇਖਕ ਸੁਖਦੇਵ ਸਿੰਘ ਔਲਖ ਦੀ ਗ਼ਜ਼ਲ ‘ਅੱਜ ਸਿਰ ਸਾਡਾ ਵੀ ਹਾਜਰ ਹੈ, ਤਲਵਾਰ ਤੇਰੀ ਵੀ ਹਾਜ਼ਰ ਹੈ। ਦੱਸੀ ਕਸਬ ਦਾ ਤੂੰ ਮਾਹਰ ਹੈ, ਜਾਂ ਸਾਡਾ ਸਿਦਕ ਜੋਰਾਵਰ ਹੈ।’ ਨਾਲ ਹੋਇਆ । ਕੁਲਵੰਤ ਸਿੰਘ ਬੂੰਗਾਂ ਦੇ ਟੱਪੇ ‘ਲਾਸ਼ ਆ ਗਈ ਜੀ ਤਿਰੰਗੇ ‘ਚ ਲਪੇਟ ਕੇ , ਨੇਤਾ ਜੀ ਦੀ ਵੋਟ ਵੱਧ ਗਈ।’ ਨੇ ਮਾਹੌਲ ਨੂੰ ਭਾਵੁਕ ਕੀਤਾ। ਪ੍ਰਸਿੱਧ ਲੇਖਕ ਹਰਨੇਕ ਸ਼ੇਰਪੁਰੀ ਨੇ ਆਪਣੀ ਕਵਿਤਾ ‘ਨਵੀਂ ਬਦਲ ਗਈ ਦੁਨੀਆਂ ਨਵਾਂ ਜਮਾਨਾ ਬਦਲ ਗਿਆ’ , ਉੱਘੀ ਕਵਿਤਰੀ ਬਲਵੰਤ ਕੌਰ ਘਨੌਰੀ ਨੇ ‘ਮੇਰੀ ਮਾਂ ਮੇਰਾ ਜਹਾਂ’ ਡਾਕਟਰ ਰਣਜੀਤ ਸਿੰਘ ਕਾਲਾਬੂਲਾ ਨੇ ‘ਸਾਨੂੰ ਲਾ ਕੇ ਲਾਰੇ ਵੋਟਾਂ ਲੈ ਕੇ ਤੁਰ ਜਾਂਦੇ , ਪੰਜੇ ਸਾਲ ਨਾ ਲੀਡਰ ਡੱਕਾ ਦੂਹਰਾ ਕਰਦੇ ਨੇ’ ਨਾਲ ਹਾਜ਼ਰੀ ਲਵਾਈ। ਕਰਮਿੰਦਰ ਸਿੰਘ ਲਾਲੀ ਹੇੜੀਕੇ ਨੇ ਕਵਿਤਾ ‘ਪੰਜਾਬ ਮੇਰੇ ਦੀ ਸਿਆਸਤ’ ਨਾਲ ਅੱਜ ਦੀ ਰਾਜਨੀਤੀ ਤੇ ਚਾਨਣਾ ਪਾਇਆ। ਪ੍ਰਧਾਨ ਹਰਜੀਤ ਸਿੰਘ ਕਾਤਿਲ ਨੇ ਆਪਣੀ ਗ਼ਜ਼ਲ ‘‘ਕਾਤਿਲ’ ਦੀ ਤਾਂ ਆਦਤ ਹਰ ਥਾਂ ਟੰਗ ਫਸਾ ਬਹਿੰਦਾ , ਜ਼ਾਲਮ ਅੱਗੇ ਟੰਗ ਫਸਾ ਫਿਰ ਉਹ ਝੁੱਕਦਾ ਨਹੀਂ ਹੁੰਦਾ।’ ਤਰਨੁੰਮ ‘ਚ ਪੇਸ਼ ਕੀਤੀ । ਇਸ ਦੌਰਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸਾਹਿਤ ਸਭਾ ਧੂਰੀ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨਾਗਰਾ , ਬਲਜੀਤ ਸਿੰਘ ਸੱਪਲ ਛੰਨਾ ਅਤੇ ਇੰਸਪੈਕਟਰ ਹਰਜੀਤ ਸਿੰਘ ਖੇੜੀ ਨੇ ਫੋਨ ਤੇ ਆਪਣੀ ਹਾਜ਼ਰੀ ਲਵਾਈ। ਉਸਤਾਦ ਲੇਖਕ ਸੁਖਦੇਵ ਸਿੰਘ ਔਲਖ ਵੱਲੋਂ ਪੜ੍ਹੀਆਂ ਗਈਆਂ ਰਚਨਾਵਾਂ ਤੇ ਟਿੱਪਣੀਆਂ/ ਸਰਹਾਨਾ ਕਰਦੇ ਹੋਏ ਹੋਰ ਬਿਹਤਰ ਲੇਖਣੀ ਅਤੇ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਭਾ ਦੇ ਲੇਖਕ/ ਪਾਠਕ ਮੈਂਬਰਾਂ ਨੂੰ ਮਹੀਨਾਵਾਰ ਮੀਟਿੰਗ ਵਿੱਚ ਜਰੂਰੀ ਹਾਜ਼ਰੀ ਲਵਾਉਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਪਰਖ ਮੁਕਾਬਲੇ ’ਚ ਬੱਚਿਆਂ ਨੇ ਦਿਖਾਇਆ ਜੋਸ਼ ਅਗਲੀ ਖ਼ਬਰ ਮਹਿੰਗਾਈ ਭੱਤੇ ’ਚ 40 ਫ਼ੀਸਦੀ ਵਾਧੇ ’ਤੇ ਕੰਪਿਊਟਰ ਅਧਿਆਪਕਾਂ ਵਲੋਂ ਡਾ. ਮੰਡੇਰ ਤੇ ਮਾਨ ਸਰਕਾਰ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।