21 ਮੈਂਬਰੀ ਬਲਾਕ ਕਮੇਟੀ ਦੀ ਚੋਣ
ਦਿੜ੍ਹਬਾ ਮੰਡੀ, 5 ਨਵੰਬਰ (ਜਸਵੀਰ ਸਿੰਘ ਔਜਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦਿੜ੍ਹਬਾ ਦਾ ਜਥੇਬੰਦਕ ਇਜਲਾਸ ਅੱਜ ਗੁਰਦੁਆਰਾ ਬੈਸੀਅਣਾ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਬਲਾਕ ਕਮੇਟੀ ਦੀ ਨਵੇਂ ਸਿਰੇ ਤੋਂ ਚੋਣ ਕਰਦਿਆਂ 21 ਮੈਂਬਰੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਇਸ ਚੋਣ ਵਿੱਚ ਲਗਭਗ 27 ਪਿੰਡਾਂ ਦੀਆਂ ਇਕਾਈਆਂ ਨੇ ਸ਼ਮੂਲੀਅਤ ਕੀਤੀ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਤੇ ਔਰਤਾਂ ਨੇ ਹਾਜ਼ਰੀ ਭਰੀ।
ਦਿੜ੍ਹਬਾ ਮੰਡੀ, 5 ਨਵੰਬਰ (ਜਸਵੀਰ ਸਿੰਘ ਔਜਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦਿੜ੍ਹਬਾ ਦਾ ਜਥੇਬੰਦਕ ਇਜਲਾਸ ਅੱਜ ਗੁਰਦੁਆਰਾ ਬੈਸੀਅਣਾ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਬਲਾਕ ਕਮੇਟੀ ਦੀ ਨਵੇਂ ਸਿਰੇ ਤੋਂ ਚੋਣ ਕਰਦਿਆਂ 21 ਮੈਂਬਰੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਇਸ ਚੋਣ ਵਿੱਚ ਲਗਭਗ 27 ਪਿੰਡਾਂ ਦੀਆਂ ਇਕਾਈਆਂ ਨੇ ਸ਼ਮੂਲੀਅਤ ਕੀਤੀ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਤੇ ਔਰਤਾਂ ਨੇ ਹਾਜ਼ਰੀ ਭਰੀ। ਇਜਲਾਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭਟਾਲ ਅਤੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾ ਝਾੜ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾਂ ਅਤੇ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਵੀ ਮੌਜੂਦ ਰਹੇ। ਜਥੇਬੰਦਕ ਆਗੂਆਂ ਨੇ ਅਮਰੀਕਾ ਨਾਲ ਪ੍ਰਸਤਾਵਿਤ ਟੈਕਸ-ਮੁਕਤ ਵਪਾਰਕ ਸਮਝੌਤੇ, ਲੈਂਡ ਪੂਲਿੰਗ ਨੀਤੀ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਕਿਸਾਨਾਂ ਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਚੋਣ ਦੌਰਾਨ ਜਗਦੀਪ ਸਿੰਘ ਮਹਿਲਾਂ ਨੂੰ ਬਲਾਕ ਪ੍ਰਧਾਨ, ਤਰਸੇਮ ਸਿੰਘ ਢੰਡੋਲੀ ਕਲਾਂ ਨੂੰ ਜਨਰਲ ਸਕੱਤਰ, ਹਰਬੰਸ ਸਿੰਘ ਦਿੜ੍ਹਬਾ ਅਤੇ ਜਸਵਿੰਦਰ ਕੌਰ ਮਹਿਲਾਂ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ ਸਮੂਰਾਂ, ਜੋਗਿੰਦਰ ਸਿੰਘ ਖੇੜੀ ਨਾਗਾ, ਸੁਖਪਾਲ ਕੌਰ ਤੁਰਬਨਜਾਰਾ ਅਤੇ ਬਲਜੀਤ ਕੌਰ ਛਾਹੜ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਬਲਵਿੰਦਰ ਸਿੰਘ ਜਨਾਲ ਨੂੰ ਖ਼ਜ਼ਾਨਚੀ, ਮਿਸ਼ਰਾ ਸਿੰਘ ਨਿਹਾਲਗੜ੍ਹ ਨੂੰ ਪ੍ਰੈੱਸ ਸਕੱਤਰ, ਗੁਰਸੇਵਕ ਸਿੰਘ ਮਹਿਲਾਂ ਨੂੰ ਸਹਾਇਕ ਪ੍ਰੈੱਸ ਸਕੱਤਰ, ਰਘਵੀਰ ਸਿੰਘ ਕੌਹਰੀਆਂ ਨੂੰ ਪ੍ਰਚਾਰ ਸਕੱਤਰ, ਅਮਰਜੀਤ ਕੌਰ ਜਨਾਲ ਨੂੰ ਸਹਾਇਕ ਸਕੱਤਰ ਅਤੇ ਰਾਣੀ ਕੌਰ ਨਿਹਾਲਗੜ੍ਹ ਨੂੰ ਸੰਗਠਨ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਗੁਰਦੇਵ ਕੌਰ, ਰਾਜ ਕੌਰ, ਮੁਖਤਿਆਰ ਕੌਰ, ਸੁਖਵਿੰਦਰ ਕੌਰ, ਮਹਿੰਦਰ ਕੌਰ, ਨਿਰਮਲ ਕੌਰ ਅਤੇ ਸੁਰਜੀਤ ਕੌਰ ਸਮੇਤ ਕੁੱਲ 21 ਮੈਂਬਰੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਚੁਣੀ ਕਮੇਟੀ ਨੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਨੂੰ ਹੋਰ ਤਿੱਖਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਗਜੀਤ ਸਿੰਘ ਮਹਿਲਾਂ, ਗੁਰਮੀਤ ਸਿੰਘ ਢੰਡੋਲੀ, ਮਗਰ ਸਿੰਘ ਦਿੜ੍ਹਬਾ ਅਤੇ ਅਮਰਜੀਤ ਸਿੰਘ ਛਾਹੜ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਤੇ ਔਰਤਾਂ ਮੌਜੂਦ ਸਨ।