06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਭਾਈ ਗੁਰਦਾਸ ਕਾਲਜ ਵਿਚ ਐਵਾਰਡ ਸਮਾਰੋਹ ਕਰਵਾਇਆ

ਸੰਗਰੂਰ, 5 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਇਲਾਕੇ ਦੀ ਮਾਣਮੱਤੀ ਸਿੱਖਿਆ ਸੰਸਥਾ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਵਿਹੜੇ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨੈਸ਼ਨਲ ਲੈਵਲ ਟੈਕ-ਫੈਸਟ ਸਮਾਗਮ ਕੀਤਾ ਗਿਆ। ਇਸ ਦਾ ਉਦਘਾਟਨੀ ਸਮਾਰੋਹ ਮੌਕੇ ਇੰਡੀਅਨ ਸੁਸਾਇਟੀ ਫ਼ਾਰ ਟੈਕਨੀਕਲ ਐਜੂਕੇਸ਼ਨ (ਆਈ.

ਸਨਮਾਨਿਤ ਕੀਤੇ ਜਾਣ ਦੀ ਇੱਕ ਝਲਕ। ਤਸਵੀਰ-ਮੁਕੇਸ਼ ਕੁਮਾਰ 06-11-2026
ਸੰਗਰੂਰ, 5 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਇਲਾਕੇ ਦੀ ਮਾਣਮੱਤੀ ਸਿੱਖਿਆ ਸੰਸਥਾ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਵਿਹੜੇ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨੈਸ਼ਨਲ ਲੈਵਲ ਟੈਕ-ਫੈਸਟ ਸਮਾਗਮ ਕੀਤਾ ਗਿਆ। ਇਸ ਦਾ ਉਦਘਾਟਨੀ ਸਮਾਰੋਹ ਮੌਕੇ ਇੰਡੀਅਨ ਸੁਸਾਇਟੀ ਫ਼ਾਰ ਟੈਕਨੀਕਲ ਐਜੂਕੇਸ਼ਨ (ਆਈ.ਐਸ.ਟੀ.ਈ), ਨਵੀਂ ਦਿੱਲੀ ਵੱਲੋਂ ਰੀਜਨਲ ਕਨਵੈਨਸ਼ਨ ਅਤੇ ਨੈਸ਼ਨਲ ਸੈਮੀਨਾਰ ਕਾਲਜ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਇਸ ਵਿਚ ਆਈ.ਐਸ.ਟੀ.ਈ. ਦੇ ਐਗਜ਼ੈਕਟਿਵ ਸੈਕਟਰੀ ਡਾ. ਐਸ.ਐਮ. ਅਲੀ ਨੇ ਬਤੌਰ ਮੁੱਖ ਮਹਿਮਾਨ ਅਤੇ ਡਾ. ਬੂਟਾ ਸਿੰਘ ਸਿੱਧੂ, ਵਾਈਸ ਚਾਂਸਲਰ, ਸ਼ੋਭਿਤ ਯੂਨੀਵਰਸਿਟੀ ਗੰਗੋਹ, ਸਹਾਰਨਪੁਰ, ਸਾਬਕਾ ਵਾਈਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਅਤੇ ਐਗਜ਼ੈਕਟਿਵ ਮੈਂਬਰ ਆਈ.ਐਸ.ਟੀ.ਈ. ਨਵੀਂ ਦਿੱਲੀ, ਡਾ. ਮਨੋਜ ਕੁਮਾਰ, ਵਾਈਸ ਚਾਂਸਲਰ, ਡੀ.ਏ.ਵੀ. ਯੂਨੀਵਰਸਿਟੀ, ਜਲੰਧਰ, ਡਾ. ਮਨੀਕਾਂਤ ਪਾਸਵਾਨ, ਡਾਇਰੈਕਟਰ, ਸਲਾਈਟ, ਲੌਂਗੋਵਾਲ, ਡਾ. ਮਨਜੀਤ ਸਿੰਘ, ਪੈਟਰਨ ਆਈ.ਐਸ.ਟੀ.ਈ (ਐਸ.ਐਮ.ਸੀ.) ਅਤੇ ਡੀਨ ਸੀ.ਓ.ਏ.ਈ.ਟੀ.,ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ, ਡਾ. ਸਤਵਿੰਦਰ ਸਿੰਘ, ਪ੍ਰੋਫੈਸਰ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ, ਡਾ. ਵਿਕਾਸ ਚਾਵਲਾ, ਸੈਕਸ਼ਨ ਚੇਅਰਮੈਨ, ਆਈ.ਐਸ.ਟੀ.ਈ (ਐਸ.ਐਮ.ਸੀ.) ਅਤੇ ਪ੍ਰੋਫੈਸਰ, ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਆਈ.ਕੇ.ਜੀ. ਪੀਟੀਯੂ, ਹੁਸ਼ਿਆਰਪੁਰ ਕੈਂਪਸ, ਡਾ. ਡੀ.ਸੀ. ਸਕਸੈਨਾ, ਪ੍ਰੋਫੈਸਰ ਫੂਡ ਟੈਕਨਾਲੋਜੀ ਵਿਭਾਗ, ਸਲਾਈਟ, ਲੌਂਗੋਵਾਲ, ਡਾ. ਆਰ.ਐਸ ਸਲਾਰੀਆ, ਚੀਫ਼ ਐਡਵਾਈਜ਼ਰ, ਕੁਐਸਟ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮੋਹਾਲੀ, ਡਾ. ਐਸ. ਕੇ. ਗਾਂਧੀ, ਸੈਕਟਰੀ ਆਈ.ਐਸ.ਟੀ.ਈ ਨਾਰਥ ਸੈਕਸ਼ਨ ਅਤੇ ਪ੍ਰਿੰਸੀਪਲ, ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਡਾ. ਤਨੂਜਾ ਸ੍ਰੀਵਾਸਤਵਾ, ਕੈਂਪਸ ਡਾਇਰੈਕਟਰ, ਭਾਈ ਗੁਰਦਾਸ ਗਰੁੱਪ ਅਤੇ ਮਹਿਮਾਨਾ ਵੱਲੋ ਸ਼ਮਾਂ ਰੌਸ਼ਨ ਕੀਤੀ ਗਈ ਅਤੇ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਡਾ. ਤਨੂਜਾ ਸ੍ਰੀਵਾਸਤਵਾ, ਕੈਂਪਸ ਡਾਇਰੈਕਟਰ, ਭਾਈ ਗੁਰਦਾਸ ਗਰੁੱਪ ਵੱਲੋਂ ਇਸ ਮੌਕੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਸੰਸਥਾ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਚਰਚਾ ਕੀਤੀ ਗਈ। ਮੁੱਖ ਮਹਿਮਾਨ ਐਸ.ਐਮ.ਅਲੀ ਨੇ ਡਾ. ਬੂਟਾ ਸਿੰਘ ਸਿੱਧੂ, ਵਾਈਸ ਚਾਂਸਲਰ, ਸ਼ੋਭਿਤ ਯੂਨੀਵਰਸਿਟੀ, ਸਾਬਕਾ ਵਾਈਸ ਚਾਂਸਲਰ ਅਤੇ ਐਗਜ਼ੈਕਟਿਵ ਮੈਂਬਰ ਆਈ.ਐਸ.ਟੀ.ਈ. ਨਵੀਂ ਦਿੱਲੀ, ਡਾ. ਮਨੋਜ ਕੁਮਾਰ, ਵਾਈਸ ਚਾਂਸਲਰ, ਡੀ.ਏ.ਵੀ. ਯੂਨੀਵਰਸਿਟੀ, ਜਲੰਧਰ, ਡਾ. ਮਨੀਕਾਂਤ ਪਾਸਵਾਨ, ਡਾਇਰੈਕਟਰ, ਸਲਾਈਟ, ਲੌਂਗੋਵਾਲ, ਡਾ. ਮਨਜੀਤ ਸਿੰਘ, ਪੈਟਰਨ ਆਈ.ਐਸ.ਟੀ.ਈ (ਐਸ.ਐਮ.ਸੀ.) ਅਤੇ ਡੀਨ ਸੀ.ਓ.ਏ.ਈ.ਟੀ.,ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ, ਡਾ . ਸਤਵਿੰਦਰ ਸਿੰਘ, ਪ੍ਰੋਫੈਸਰ, ਕੇਂਦਰੀ ਯੂਨੀਵਰਸਿਟੀ ਪੰਜਾਬ, ਬਠਿੰਡਾ, ਡਾ. ਵਿਕਾਸ ਚਾਵਲਾ, ਸੈਕਸ਼ਨ ਚੇਅਰਮੈਨ, ਆਈ.ਐਸ.ਟੀ.ਈ (ਐਸ.ਐਮ.ਸੀ.) ਅਤੇ ਪ੍ਰੋਫੈਸਰ, ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਆਈ ਕੇ ਜੀ ਪੀਟੀਯੂ, ਹੁਸ਼ਿਆਰਪੁਰ ਕੈਂਪਸ ਨੂੰ ਆਈ.ਐਸ.ਟੀ.ਈ. ਲੀਡਰਸ਼ਿਪ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਵਿਚ ਸਰਟੀਫਿਕੇਟ, ਮੈਡਲ, ਸ਼ੀਲਡ ਅਤੇ ਫੁਲਕਾਰੀ ਸ਼ਾਮਲ ਹਨ। ਇਸ ਮੌਕੇ ਭਾਈ ਗੁਰਦਾਸ ਗਰੁੱਪ ਦੇ ਸੈਕਟਰੀ, ਮੈਡਮ ਬਲਜਿੰਦਰ ਕੌਰ ਜਵੰਧਾ ਵੱਲੋ ਵੀ ਆਯੋਜਕਾਂ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਡਾ. ਸੁਵਰੀਤ ਕੌਰ ਜਵੰਧਾ, ਐਮ.ਡੀ. ਅਤੇ ਐਗਜ਼ੈਕਟਿਵ ਮੈਂਬਰ ਭਾਈ ਗੁਰਦਾਸ ਗਰੁੱਪ ਵੱਲੋਂ ਵੀ ਪ੍ਰੋਗਰਾਮ ਦੀ ਸਫਲਤਾ ਲਈ ਸਟਾਫ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਡਾ. ਤਨੂਜਾ ਸ੍ਰੀਵਾਸਤਵਾ, ਕੈਂਪਸ ਡਾਇਰੈਕਟਰ, ਭਾਈ ਗੁਰਦਾਸ ਗਰੁੱਪ ਨੇ ਵੀ ਆਈ.ਐਸ.ਟੀ.ਈ. ਲੀਡਰਸ਼ਿਪ ਐਕਸੀਲੈਂਸ ਐਵਾਰਡੀ ਮਹਿਮਾਨਾਂ ਨੂੰ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਵਿਧਾਇਕ ਗੱਜਣਮਾਜਰਾ ਸਨਮਾਨਿਤ ਅਗਲੀ ਖ਼ਬਰ ‘ਆਪ’ ਆਗੂ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਦੂਸਰੀਆਂ ਪਾਰਟੀਆਂ ਦੀ ਸ਼ਰਨ ਲੈਣ ਲੱਗੇ - ਪੂਨੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।