ਕਾਂਗਰਸ ਸਿੱਖਾਂ ਦੇ ਜ਼ਖਮਾਂ ਉੱਤੇ ਲੂਣ ਛਿੜਕਣ ਦੀ ਆਦੀ ਹੋ ਚੁੱਕੀ ਹੈ – ਸੁਖਵੀਰ ਪੂਨੀਆ
ਸੰਗਰੂਰ, 5 ਨਵੰਬਰ (ਸੁਖਵਿੰਦਰ ਸਿੰਘ ਫੁੱਲ)–ਸ਼੍ਰੋਮਣੀ ਅਕਾਲੀ ਦਲ (ਬ) ਦੇ ਬੁਲਾਰੇ ਸੁਖਵੀਰ ਸਿੰਘ ਪੂਨੀਆ ਐਡਵੋਕਟ ਨੇ ਕਿਹਾ ਹੈ ਕਿ ਸੰਗਰੂਰ ਲਾਗੇ ਫੱਗੂਵਾਲਾ ਵਿਖੇ ਕਾਂਗਰਸ ਵਲੋਂ ਕੀਤੀ ਰੈਲੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਪਾਰਟੀ ਸਿੱਖ ਵਿਰੋਧੀ ਹੈ ਅਤੇ ਸਿੱਖਾਂ ਦੇ ਜ਼ਖਮਾਂ ਉੱਤੇ ਲੂਣ ਛਿੜਕਣ ਦੀ ਆਦੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿੱਖ ਨਸਲਕੁਸ਼ੀ ਦੀ ਜ਼ਿੰਮੇਵਾਰ ਕਾਂਗਰਸ ਨੂੰ ਰੈਲੀ ਲਈ ਇਹ ਮਹੀਨਾ ਛੱਡ ਦੇਣਾ ਚਾਹੀਦਾ ਸੀ।
ਅਜੀਤ ਡੈਸਕ
06-11-2026