03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੰਡੋਰੀ ਨੇ ਟਿਕਟ ਮਿਲਣ ਉਪਰੰਤ ਕਸਬਾ ਸ਼ੇਰਪੁਰ ਤੋਂ ਕੀਤੀ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਚੇਅਰਮੈਨ ਦੇ ਗ੍ਰਹਿ ਵਿਖੇ ਵਰਕਰਾਂ ਦੇ ਭਾਰੀ ਇਕੱਠ ਨੂੰ ਕੀਤਾ ਸੰਬੋਧਨ

ਸ਼ੇਰਪੁਰ, 2 ਨਵੰਬਰ (ਦਰਸ਼ਨ ਸਿੰਘ ਖੇੜੀ)-ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਦੋ ਵਾਰ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਤੀਜੀ ਵਾਰ ਉਮੀਦਵਾਰ ਐਲਾਨਣ ਤੋਂ ਬਾਅਦ ਅੱਜ ਵਿਧਾਇਕ ਪੰਡੋਰੀ ਨੇ ਕਸਬਾ ਸ਼ੇਰਪੁਰ ਤੋਂ ਡੋਰ ਟੂ ਡੋਰ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਜਿਸ ਦੌਰਾਨ ਉਨ੍ਹਾਂ ਵੱਲੋਂ ਕਸਬੇ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਗਿਆ।

ਅਜੀਤ ਡੈਸਕ 03-11-2026
ਸ਼ੇਰਪੁਰ, 2 ਨਵੰਬਰ (ਦਰਸ਼ਨ ਸਿੰਘ ਖੇੜੀ)-ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਦੋ ਵਾਰ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਤੀਜੀ ਵਾਰ ਉਮੀਦਵਾਰ ਐਲਾਨਣ ਤੋਂ ਬਾਅਦ ਅੱਜ ਵਿਧਾਇਕ ਪੰਡੋਰੀ ਨੇ ਕਸਬਾ ਸ਼ੇਰਪੁਰ ਤੋਂ ਡੋਰ ਟੂ ਡੋਰ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਜਿਸ ਦੌਰਾਨ ਉਨ੍ਹਾਂ ਵੱਲੋਂ ਕਸਬੇ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਗਿਆ। ਇਸ ਤੋਂ ਪਹਿਲਾਂ ਮਾਰਕਿਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਸਰਪੰਚ ਸ਼ੇਰਪੁਰ ਦੇ ਗ੍ਰਹਿ ਵਿਖੇ ਆਪ ਆਗੂਆਂ, ਵਰਕਰਾਂ ਤੇ ਕਸਬਾ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਰਿਕਾਰਡਤੋੜ ਵਿਕਾਸ ਹੋਇਆ ਹੈ ਜੋ ਪਿਛਲੀ ਕਿਸੇ ਵੀ ਸਰਕਾਰ ਦੇ ਸਮੇਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹਲਕਾ ਮਹਿਲ ਕਲਾਂ ਤੇ ਬਲਾਕ ਸ਼ੇਰਪੁਰ ਅੰਦਰ ਵੀ ਸਿੱਖਿਆ, ਸਿਹਤ, ਖੇਡਾਂ ਅਤੇ ਸੜਕਾਂ ਆਦਿ ਨੂੰ ਲੈਕੇ ਵੱਡੇ ਪੱਧਰ ਤੇ ਵਿਕਾਸ ਕੀਤਾ ਗਿਆ ਹੈ ਤੇ ਹੋਰ ਵਿਕਾਸ ਕਾਰਜ ਜੰਗੀ ਪੱਧਰ ਤੇ ਜਾਰੀ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੀ ਬੇਹਤਰੀ ਲਈ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ।ਇਸ ਮੌਕੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਸਰਪੰਚ ਸ਼ੇਰਪੁਰ,ਨਛੱਤਰ ਸਿੰਘ ਆੜਤੀਆਂ ਖੇੜੀ,ਸਰਪੰਚ ਮਨਪ੍ਰੀਤ ਸਿੰਘ ਬਦੇਸ਼ਾ,ਸਾਬਕਾ ਸਰਪੰਚ ਗੁਰਦੀਪ ਸਿੰਘ ਅਲੀਪੁਰ ਖ਼ਾਲਸਾ, ਸਰਪੰਚ ਗੁਰਜੰਟ ਸਿੰਘ ਸੰਧੂ ਪ੍ਰਧਾਨ,ਸਰਪੰਚ ਸੋਮਾ ਸਿੰਘ ਜ਼ਿਲਾ ਪ੍ਰੀਸ਼ਦ, ਜਗਰੂਪ ਸਿੰਘ ਖੇੜੀ, ਸੂਬੇਦਾਰ ਮਲਕੀਤ ਸਿੰਘ ਖੇੜੀ, ਸਰਪੰਚ ਦਵਿੰਦਰ ਸਿੰਘ ਬਦੇਸ਼ਾ,ਚਰਨਜੀਤ ਸਿੰਘ ਖਹਿਰਾ ਪੰਜਗਰਾਈਆਂ, ਲਖਵੀਰ ਸਿੰਘ ਚੀਮਾ ਸ਼ੇਰਪੁਰ, ਹਰਪਾਲ ਸਿੰਘ ਪੋਪੀ ਫੋਜ਼ੀ ਗੰਡੇਵਾਲ, ਹਰਬੰਸ ਸਿੰਘ ਹੰਸਾਂ ਗੰਡੇਵਾਲ, ਮਨਜਿੰਦਰ ਸਿੰਘ ਬਿੱਟਾ ਸੰਮਤੀ ਮੈਂਬਰ, ਸੁਖਵਿੰਦਰ ਕੌਰ ਸੰਮਤੀ ਮੈਂਬਰ ਸ਼ੇਰਪੁਰ, ਹਰਜਿੰਦਰ ਸਿੰਘ ਬਿੱਲੂ ਬੜੀ, ਚਮਕੀਲਾ ਸਿੰਘ ਗੰਡੇਵਾਲ,ਸੁਖਮਿੰਦਰ ਸਿੰਘ ਧਾਲੀਵਾਲ ਸ਼ੇਰਪੁਰ,ਸੂਬੇਦਾਰ ਬਹਾ ਦਰ ਸਿੰਘ ਧਾਲੀਵਾਲ ਸ਼ੇਰਪੁਰ ਆਦਿ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਮੁੜ ਵਿਧਾਇਕ ਬਣਨਗੇ ਡਾ. ਮੁਹੰਮਦ ਜਮੀਲ ਉਰ ਰਹਿਮਾਨ-ਗੁਰਮੁਖ ਸਿੰਘ ਸਰਪੰਚ ਅਗਲੀ ਖ਼ਬਰ ਮਿੰਕੂ ਜਵੰਧਾ ਨੇ ਅਧਰੰਗ ਤੋਂ ਪੀੜਤ ਮਰੀਜ਼ ਦੀ ਫੜੀ ਬਾਂਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।