03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮਾਲਵਾ ਲਿਖਾਰੀ ਸਭਾ ਦਾ ਪੰਜਾਬੀ ਦਿਵਸ ਨੂੰ ਸਮਰਪਿਤ ਸਮਾਗਮ ਰਿਹਾ ਪ੍ਰਭਾਵਸ਼ਾਲੀ

ਸੰਗਰੂਰ, 2 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਦਾ ਪੰਜਾਬੀ ਸੂਬਾ ਦਿਵਸ ਨੂੰ ਸਮਰਪਿਤ ਬਾਰ੍ਹਵਾਂ ਸਾਲਾਨਾ ਸਮਾਗਮ ਲੇਖਕ ਭਵਨ ਸੰਗਰੂਰ ਵਿਖੇ ਹੋਇਆ, ਜਿਸ ਵਿੱਚ ਸਭਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਸੁਖਦੇਵ ਸਿੰਘ ਔਲਖ ਨੂੰ, ਲੋਕ ਕਵੀ ਸੰਤ ਰਾਮ ਉਦਾਸੀ ਕਵਿਤਾ ਪੁਰਸਕਾਰ ਹਾਕਮ ਰੂੜੇਕੇ ਨੂੰ ਅਤੇ ਗੁਰਮੇਲ ਮਡਾਹੜ ਗਲਪ ਪੁਰਸਕਾਰ ਮਨਦੀਪ ਰਿੰਪੀ ਨੂੰ ਦਿੱਤਾ ਗਿਆ।

ਲੇਖਕ ਭਵਨ ਸੰਗਰੂਰ ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਦੀ ਝਲਕ। ਤਸਵੀਰ- ਮੁਕੇਸ਼ ਕੁਮਾਰ 03-11-2026
ਸੰਗਰੂਰ, 2 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਦਾ ਪੰਜਾਬੀ ਸੂਬਾ ਦਿਵਸ ਨੂੰ ਸਮਰਪਿਤ ਬਾਰ੍ਹਵਾਂ ਸਾਲਾਨਾ ਸਮਾਗਮ ਲੇਖਕ ਭਵਨ ਸੰਗਰੂਰ ਵਿਖੇ ਹੋਇਆ, ਜਿਸ ਵਿੱਚ ਸਭਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਸੁਖਦੇਵ ਸਿੰਘ ਔਲਖ ਨੂੰ, ਲੋਕ ਕਵੀ ਸੰਤ ਰਾਮ ਉਦਾਸੀ ਕਵਿਤਾ ਪੁਰਸਕਾਰ ਹਾਕਮ ਰੂੜੇਕੇ ਨੂੰ ਅਤੇ ਗੁਰਮੇਲ ਮਡਾਹੜ ਗਲਪ ਪੁਰਸਕਾਰ ਮਨਦੀਪ ਰਿੰਪੀ ਨੂੰ ਦਿੱਤਾ ਗਿਆ। ਇਸ ਸਮਾਗਮ ਵਿੱਚ ਸਰਬੋਤਮ ਪੁਸਤਕ ਪੁਰਸਕਾਰ ਜੇਤੂ ਬਾਲ ਗ਼ਜ਼ਲਕਾਰ ਜਗਜੀਤ ਸਿੰਘ ਲੱਡਾ ਦੇ ਦੋ ਬਾਲ ਗ਼ਜ਼ਲ-ਸੰਗ੍ਰਹਿ ‘ਰੰਗ ਬਿਰੰਗੇ ਫੁੱਲ’ ਅਤੇ ‘ਖੱਟੇ ਮਿੱਠੇ ਫ਼ਲ’ ਲੋਕ ਅਰਪਣ ਕੀਤੇ ਗਏ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਜੋਗਿੰਦਰ ਸਿੰਘ ਨਿਰਾਲਾ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕਿਹਾ ਕਿ ਲੋਕਾਂ ਦੀ ਗੱਲ ਕਰਨ ਵਾਲੀ ਕਲਮ ਹੀ ਲੋਕਾਂ ਵਿੱਚ ਪ੍ਰਵਾਨ ਹੁੰਦੀ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨੇ ਕਿਹਾ ਕੁਰਾਹੇ ਪਈ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨਾ ਸਮੇਂ ਦੀ ਅਣਸਰਦੀ ਲੋੜ ਹੈ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਜਗਦੀਪ ਕੌਰ ਆਹੂਜਾ ਪ੍ਰਧਾਨ ਸਾਹਿਤ ਸਭਾ ਮਾਲੇਰਕੋਟਲਾ ਨੇ ਕਿਹਾ ਕਿ ਸਭਾਵਾਂ ਵੱਲੋਂ ਮਿਲਿਆ ਮਾਨ-ਸਨਮਾਨ ਲੇਖਕਾਂ ਨੂੰ ਹੋਰ ਵਧੀਆ ਸਾਹਿਤਕ ਸਿਰਜਣਾ ਲਈ ਉਤਸ਼ਾਹਿਤ ਕਰਦਾ ਹੈ। ਲੋਕ ਕਵੀ ਸੰਤ ਰਾਮ ਉਦਾਸੀ ਦੀ ਸਪੁੱਤਰੀ ਪ੍ਰਿੰ. ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਲੇਖਕਾਂ ਨੂੰ ਆਪਣੀ ਲੋਕ-ਸੋਰਕਾਰਾਂ ਲਈ ਪ੍ਰਤੀਬੱਧਤਾ ਦੀ ਬਣਦੀ ਜ਼ਿੰਮ ੇਵਾਰੀ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਪ੍ਰਿੰ. ਇਕਬਾਲ ਕੌਰ ਉਦਾਸੀ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੀ ਯਾਦ ਵਿੱਚ ਲੇਖਕ ਭਵਨ ਲਈ ਇੱਕ ਅਲਮਾਰੀ ਭੇਟ ਕੀਤੀ ਗਈ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਇੱਕ ਮੇਜ਼ ਅਤੇ ਚਾਰ ਕੁਰਸੀਆਂ ਭੇਟ ਕੀਤੀਆਂ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਬਹਾਦਰ ਸਿੰਘ ਧੌਲਾ, ਲਾਭ ਸਿੰਘ ਝੱਮਟ, ਨਿਰਮਲ ਸਿੰਘ ਫਲੌਂਡ, ਹਰਬੰਸ ਸਿੰਘ ਦੌਦ, ਧਰਮਪਾਲ ਸਿੰਘ ਦੌਦ, ਡਾ. ਪਰਮਜੀਤ ਸਿੰਘ ਦਰਦੀ, ਮਨਦੀਪ ਰਿੰਪੀ, ਹਰਸਿਮਰਤ ਕੌਰ, ਸੁਰਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਕਰਮ ਸਿੰਘ ਜ਼ਖ਼ਮੀ, ਪਵਨ ਕੁਮਾਰ ਹੋਸ਼ੀ, ਸੁਮਿਤ ਕੁਮਾਰ, ਇਕਬਾਲ ਕੌਰ ਉਦਾਸੀ, ਰਜਿੰਦਰ ਸਿੰਘ ਰਾਜਨ, ਡਾ. ਜੋਗਿੰਦਰ ਸਿੰਘ ਨਿਰਾਲਾ, ਰਣਦੀਪ ਸਿੰਘ, ਬੱਲੀ ਈਲਵਾਲ, ਡਾ. ਗੁਲਜ਼ਾਰ ਸਿੰਘ ਪੰਧੇਰ, ਭੋਲਾ ਸਿੰਘ ਸੰਗਰਾਮੀ, ਹਰਮਨਪ੍ਰੀਤ ਸਿੰਘ, ਧਰਮਵੀਰ ਸਿੰਘ, ਡਾ . ਜਗਦੀਪ ਕੌਰ ਆਹੂਜਾ, ਰੁਪਿੰਦਰ ਕੌਰ ਸਹਿਣਾ, ਦਰਸ਼ਨ ਸਿੰਘ ਪ੍ਰੀਤੀਮਾਨ, ਡਾ. ਮੀਤ ਖਟੜਾ, ਮੀਤ ਸਕਰੌਦੀ, ਸੁਖਦੇਵ ਸਿੰਘ ਔਲਖ, ਕਰਨਇੰਦਰ ਸਿੰਘ ਔਲਖ, ਜੰਗੀਰ ਸਿੰਘ ਰਤਨ, ਸੁਖਵਿੰਦਰ ਸਿੰਘ ਲੋਟੇ, ਹਰਜੀਤ ਸਿੰਘ ਕਾਤਿਲ, ਨਿਹਾਲ ਸਿੰਘ ਮਾਨ, ਸਰਬਜੀਤ ਸੰਗਰੂਰਵੀ, ਅਮਰ ਗਰਗ ਕਲਮਦਾਨ, ਦੇਵ ਸਿੰਘ ਬਾਲੀਆਂ, ਸੁਖਵਿੰਦਰ ਸਿੰਘ ਸੁੱਖੀ, ਜਗਜੀਤ ਸਿੰਘ ਲੱਡਾ, ਦੀਪਿੰਦਰ ਕੌਰ, ਗੋਬਿੰਦ ਸਿੰਘ, ਗੁਰਪ੍ਰੀਤ ਕੌਰ, ਰੇਣੂ ਬਾਲਾ, ਰਾਜ ਰਾਣੀ, ਨੂਰਪ੍ਰੀਤ ਕੌਰ, ਪੰਮੀ ਫੱਗੂਵਾਲੀਆ, ਮੋਨੀ, ਮੁਖਤਿਆਰ ਅਲਾਲ, ਸਤਪਾਲ ਸਿੰਘ ਲੌਂਗੋਵਾਲ, ਕੁਲਵਿੰਦਰ ਸਿੰਘ ਜਵੰਧਾ, ਸ਼ਿਵ ਕੁਮਾਰ ਅੰਬਾਲਵੀ, ਭੁਪਿੰਦਰ ਕੁਮਾਰ ਨਾਗਪਾਲ, ਰਾਜਦੀਪ ਸਿੰਘ, ਮੱਖਣ ਸੇਖੂਵਾਸ, ਭੁਪਿੰਦਰ ਸਿੰਘ, ਸਾਧੂ ਸਿੰਘ, ਰਾਜ ਸਿੰਘ ਧੂਰੀ, ਸੁਖਦੇਵ ਸ਼ਰਮਾ, ਜੋਗਿੰਦਰ ਸਿੰਘ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਨਿਰਮਲ ਸਿੰਘ ਭੈਣੀ ਅਤੇ ਜਸਕਰਨ ਸਿੰਘ ਆਦਿ ਕਵੀਆਂ ਨੇ ਹਿੱਸਾ ਲਿਆ। ਮੰਚ ਸੰਚਾਲ ਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।
ਪਿਛਲੀ ਖ਼ਬਰ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਸਬ-ਜੋਨ ਨਵਾਂਸ਼ਹਿਰ ਦੇ ਅਹੁਦੇਦਾਰਾਂ ਦੀ ਹੋਈ ਚੋਣ ਅਗਲੀ ਖ਼ਬਰ ਬਿਜਲੀ ਕਾਮਿਆਂ ਨੇ ਸੰਘਰਸ਼ ਨੂੰ ਕੀਤਾ ਲਾਮਬੰਦ ਅਧਿਕਾਰੀ ਨੂੰ ਹੜਤਾਲ ਸੰਬੰਧੀ ਕਰਵਾਇਆ ਜਾਣੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।