01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਦੂਨ ਇੰਟਰਨੈਸ਼ਨਲ ਸਕੂਲ ’ਚ ਮਨਾਇਆ ‘ਹੈਲੋਵੀਨ ਡੇਅ’

ਸੰਗਰੂਰ, 31 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਦੂਨ ਇੰਟਰਨੈਸ਼ਨਲ ਸਕੂਲ ਸੰਗਰੂਰ ਵਿੱਚ ਅੱਜ ਪ੍ਰੀ-ਨਰਸਰੀ ਤੋਂ ਲੈ ਕੇ ਯੂ. ਕੇ.

ਅਜੀਤ ਡੈਸਕ 01-11-2026
ਸੰਗਰੂਰ, 31 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਦੂਨ ਇੰਟਰਨੈਸ਼ਨਲ ਸਕੂਲ ਸੰਗਰੂਰ ਵਿੱਚ ਅੱਜ ਪ੍ਰੀ-ਨਰਸਰੀ ਤੋਂ ਲੈ ਕੇ ਯੂ.ਕੇ.ਜੀ. ਤੱਕ ਦੇ ਛੋਟੇ-ਛੋਟੇ ਬੱਚਿਆਂ ਲਈ ‘ਹੈਲੋਵੀਨ ਡੇ’ ਮਨਾਇਆ ਕੀਤਾ ਗਿਆ। ਇਸ ਖ਼ਾਸ ਮੌਕੇ ‘ਤੇ ਸਕੂਲ ਕੈਂਪਸ ਨੂੰ ਹੈਲੋਵੀਨ ਥੀਮ ਅਨੁਸਾਰ ਬਹੁਤ ਹੀ ਆਕਰਸ਼ਕ ਅਤੇ ਰੰਗ-ਬਿਰੰਗੇ ਤਰੀਕੇ ਨਾਲ ਸਜਾਇਆ ਗਿਆ ਸੀ। ਸਮਾਗਮ ਦੌਰਾਨ ਨਰਸਰੀ, ਐੱਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਬੱਚੇ ਵੱਖ-ਵੱਖ ਤਰ੍ਹਾਂ ਦੀਆਂ ਡਰਾਉਣੀਆਂ ਅਤੇ ਮਨਮੋਹਕ ਪੁਸ਼ਾਕਾਂ ਪਹਿਨ ਕੇ ਸਕੂਲ ਪਹੁੰਚੇ। ਕੋਈ ਬੱਚਾ ਸੁਪਰਮੈਨ, ਸਪਾਈਡਰਮੈਨ, ਪਰੀ ਅਤੇ ਜਾਦੂਗਰ ਦੇ ਰੂਪ ਵਿੱਚ ਨਜ਼ਰ ਆਇਆ, ਤਾਂ ਕਿਸੇ ਨੇ ਕੱਦੂ ਭੂਤ ਅਤੇ ਹੋਰ ਮਜ਼ੇਦਾਰ ਪਾਤਰਾਂ ਦਾ ਰੂਪ ਧਾਰਨ ਕੀਤਾ ਹੋਇਆ ਸੀ। ਛੋਟੇ ਬੱਚਿਆਂ ਦੀਆਂ ਇਹ ਰੰਗ-ਬਿਰੰਗੀਆਂ ਪੋਸ਼ਾਕਾਂ ਅਤੇ ਉਨ੍ਹਾਂ ਦੀਆਂ ਅਦਾਵਾਂ ਨੇ ਸਭ ਦਾ ਮਨ ਮੋਹ ਲਿਆ। ਅਧਿਆਪਕਾਂ ਨੇ ਬੱਚਿਆਂ ਨੂੰ ਹੈਲੋਵੀਨ ਦੇ ਤਿਉਹਾਰ ਅਤੇ ਇਸ ਨਾਲ ਜੁੜੀਆਂ ਪਰੰਪਰਾਵਾਂ ਬਾਰੇ ਸਰਲ ਭਾਸ਼ਾ ਵਿੱਚ ਜਾਣਕਾਰੀ ਦਿੱਤੀ। ਸਕੂਲ ਦੇ ਚੇਅਰਮੈਨ ਅਜੀਤਇੰਦਰ ਸਿੰਘ ਮਾਨਸ਼ਾਹੀਆ ,ਮੇਨੈਜਿੰਗ ਡਾਇਰੈਕਟਰ ਹਰਨੀਤ ਕੌਰ ਮਾਨਸ਼ਾਹੀਆ, ਡਾਇਰੈਕਟਰ ਅਨੁਰੂਪ ਜੌਹਲ ਅਤੇ ਪ੍ਰਿੰਸੀਪਲ ਅੰਜਲੀ ਸਿੱਧੂ ਨੇ ਬੱਚਿਆਂ ਦੀਆਂ ਤਿਆਰੀਆਂ ਅਤੇ ਉਤਸ਼ਾਹ ਦੀ ਭਰਪੂਰ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਰੋਬੋਟਿਕ ਤਕਨੀਕ ਨਾਲ ਗੋਡਿਆਂ ਦੇ ਆਪ੍ਰੇਸ਼ਨ ਕਰਨ ’ਚ ਡਾ. ਏ.ਐਸ. ਪਾਸੀ ਨੇ ਹਾਸਿਲ ਕੀਤੀ ਵਿਸ਼ੇਸ਼ ਪਛਾਣ ਅਗਲੀ ਖ਼ਬਰ ਸਰਦੀ ਦੀ ਆਮਦ ਦੇ ਚਲਦਿਆਂ ਗੁੜ ਦੇ ਘੁਲਾੜਾਂ ’ਤੇ ਮੁੜ ਲੱਗੀਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।