01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਰਦੀ ਦੀ ਆਮਦ ਦੇ ਚਲਦਿਆਂ ਗੁੜ ਦੇ ਘੁਲਾੜਾਂ ’ਤੇ ਮੁੜ ਲੱਗੀਆਂ ਰੌਣਕਾਂ

ਧੂਰੀ, 31 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪੰਜਾਬ ਵਿਚ ਇਨੀਂ ਦਿਨੀਂ ਕਈ ਮੁੱਖ ਮਾਰਗਾਂ ‘ਤੇ ਕਿਸਾਨ ਘੁਲ੍ਹਾੜ ਚਲਾ ਕੇ ਗੁੜ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਕਿਸੇ ਵੇਲੇ ਗ਼ਰੀਬ ਦੀ ਰਸੋਈ ਵਿਚ ਮਿਲਣ ਵਾਲਾ ਗੁੜ੍ਹ ਅੱਜ ਕੱਲ੍ਹ ਅਮੀਰਾਂ ਦੇ ਘਰਾਂ ਦਾ ਸ਼ਿੰਗਾਰ ਬਣਨ ਲੱਗ ਪਿਆ ਹੈ ਅਤੇ ਮੁੱਖ ਮਾਰਗਾਂ ਤੇ ਚੱਲ ਰਹੇ ਘੁਲ੍ਹਾੜਾਂ ਉੱਪਰ ਅਕਸਰ ਵੱਡੀਆਂ ਕਾਰਾਂ ਵਾਲੇ ਲੋਕ ਗੁੜ ਅਤੇ ਗੁੜ ਦੀਆਂ ਪਿੰਨੀਆਂ, ਗੁੜ੍ਹ ਦਾ ਗਾਜਰਪਾਕ ਅਤੇ ਗੁੜ੍ਹ ਤੋਂ ਬਣੀਆਂ ਅਨੇਕਾਂ ਚੀਜ਼ਾਂ ਖ਼ਰੀਦਣ ਨੂੰ ਪਹਿਲ ਦੇਣ ਲੱਗ ਪਏ ਹਨ ਅਤੇ ਆਪਣੇ ਅਮੀਰ ਪੁਰਾਤਨ ਵਿਰਸੇ ਵੱਲ ਮੁੜਨਾ ਲੋਕਾਂ ਦਾ ਸੋਕ ਨਹੀਂ, ਸ਼ਾਇਦ ਮਜਬੂਰੀ ਬਣ ਗਿਆ ਹੈ ਅਤੇ ਅੱਜ ਕੱਲ੍ਹ ਚੀਨੀ ਦੀ ਜ਼ਿਆਦਾ ਵਰਤੋਂ ਸਿਹਤ ਲਈ ਨੁਕਸਾਨਦੇਹ ਹੋਣ ਦੇ ਚੱਲਦਿਆਂ ਸਿਹਤ ਪ੍ਰਤੀ ਜਾਗਰੂਕਤਾ ਰੱਖਣ ਵਾਲੇ ਲੋਕਾਂ ਨੂੰ ਸਮਝ ਆਉਣ ਲੱਗ ਪਈ ਹੈ ਕਿ ਗੁੜ੍ਹ ਦੀ ਵਰਤੋਂ ਚੀਨੀ ਨਾਲੋਂ ਕਿਤੇ ਬਿਹਤਰ ਹੈ।

ਧੂਰੀ-ਮਾਲੇਰਕੋਟਲਾ ਰੋਡ ’ਤੇ ਸਰਦੀ ਦੀ ਆਮਦ ਨੂੰ ਲੈ ਕੇ ਚਲਦੇ ਗੁੜ ਦੇ ਘੁਲਾੜਾਂ ’ਤੇ ਲੱਗੀਆਂ ਰੌਣਕਾਂ ਦਾ ਦ੍ਰਿਸ਼। ਤਸਵੀਰ : ਲਖਵੀਰ ਸਿੰਘ ਧਾਂਦਰਾ 01-11-2026
ਧੂਰੀ, 31 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪੰਜਾਬ ਵਿਚ ਇਨੀਂ ਦਿਨੀਂ ਕਈ ਮੁੱਖ ਮਾਰਗਾਂ ‘ਤੇ ਕਿਸਾਨ ਘੁਲ੍ਹਾੜ ਚਲਾ ਕੇ ਗੁੜ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਕਿਸੇ ਵੇਲੇ ਗ਼ਰੀਬ ਦੀ ਰਸੋਈ ਵਿਚ ਮਿਲਣ ਵਾਲਾ ਗੁੜ੍ਹ ਅੱਜ ਕੱਲ੍ਹ ਅਮੀਰਾਂ ਦੇ ਘਰਾਂ ਦਾ ਸ਼ਿੰਗਾਰ ਬਣਨ ਲੱਗ ਪਿਆ ਹੈ ਅਤੇ ਮੁੱਖ ਮਾਰਗਾਂ ਤੇ ਚੱਲ ਰਹੇ ਘੁਲ੍ਹਾੜਾਂ ਉੱਪਰ ਅਕਸਰ ਵੱਡੀਆਂ ਕਾਰਾਂ ਵਾਲੇ ਲੋਕ ਗੁੜ ਅਤੇ ਗੁੜ ਦੀਆਂ ਪਿੰਨੀਆਂ, ਗੁੜ੍ਹ ਦਾ ਗਾਜਰਪਾਕ ਅਤੇ ਗੁੜ੍ਹ ਤੋਂ ਬਣੀਆਂ ਅਨੇਕਾਂ ਚੀਜ਼ਾਂ ਖ਼ਰੀਦਣ ਨੂੰ ਪਹਿਲ ਦੇਣ ਲੱਗ ਪਏ ਹਨ ਅਤੇ ਆਪਣੇ ਅਮੀਰ ਪੁਰਾਤਨ ਵਿਰਸੇ ਵੱਲ ਮੁੜਨਾ ਲੋਕਾਂ ਦਾ ਸੋਕ ਨਹੀਂ, ਸ਼ਾਇਦ ਮਜਬੂਰੀ ਬਣ ਗਿਆ ਹੈ ਅਤੇ ਅੱਜ ਕੱਲ੍ਹ ਚੀਨੀ ਦੀ ਜ਼ਿਆਦਾ ਵਰਤੋਂ ਸਿਹਤ ਲਈ ਨੁਕਸਾਨਦੇਹ ਹੋਣ ਦੇ ਚੱਲਦਿਆਂ ਸਿਹਤ ਪ੍ਰਤੀ ਜਾਗਰੂਕਤਾ ਰੱਖਣ ਵਾਲੇ ਲੋਕਾਂ ਨੂੰ ਸਮਝ ਆਉਣ ਲੱਗ ਪਈ ਹੈ ਕਿ ਗੁੜ੍ਹ ਦੀ ਵਰਤੋਂ ਚੀਨੀ ਨਾਲੋਂ ਕਿਤੇ ਬਿਹਤਰ ਹੈ। ਧੂਰੀ ਦੇ ਨੇੜੇ ਤਾਰਾ ਹਵੇਲੀ ਕੋਲ ਅਤੇ ਧੂਰੀ ਮਲੇਰਕੋਟਲਾ ਰੋਡ ਤੇ ਚਾਚੇ ਭਤੀਜੇ ਦੇ ਨਾਂ ਹੇਠ ਗੂੜ੍ਹ ਦਾ ਘਲਾੜ ਚਲਾਉਣ ਵਾਲੇ ਉੱਘੇ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਹੈਪੀ ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ੂਗਰ ਮਿੱਲਾਂ ਨੂੰ ਗੰਨਾਂ ਵੇਚਣ ਤੋਂ ਬਾਅਦ ਗੰਨੇ ਦੀ ਪੇਮੈਂਟ ਲੈਣ ਲਈ ਅਕਸਰ ਧਰਨਿਆਂ ਦਾ ਸਹਾਰਾ ਲੈਂਦੇ ਰਹੇ ਹਨ, ਉਨ੍ਹਾਂ ਦੱਸਿਆ ਕਿ ਲਗਭਗ 8 ਸਾਲਾਂ ਤੋਂ ਘੁਲਾੜ ਚਲਾਉਂਦੇ ਆ ਰਹੇ ਹਨ ਅਤੇ ਘੁਲਾੜ ਤੇ ਗੁੜ ਅਤੇ ਗੁੜ ਤੋਂ ਬਣੀਆਂ ਚੀਜ਼ਾਂ ਦੀ ਵਿੱਕਰੀ ਦਿਨ ਪ੍ਰਤੀਦਿਨ ਵਧ ਰਹੀ ਹੈ। ਧੂਰੀ ਹਲਕੇ ਦੇ ਸਫਲ ਕਿਸਾਨ ਹਰਪ੍ਰੀਤ ਸਿੰਘ ਹੈਪੀ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਲੋਂ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ, ਧੂਰੀ ਹਲਕੇ ਦੇ ਸਫਲ ਕਿਸਾਨ ਹਰਪ੍ਰੀਤ ਸਿੰਘ ਹੈਪੀ ਦਾ ਸਹਾਇਕ ਧੰਦੇ ਨੇ ਉਨ੍ਹਾਂ ਦਾ ਜੀਵਨ ਬਦਲ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਸਹਾਇਕ ਧੰਦੇ ਅਪਨਾ ਕੇ ਮਿਹਨਤ ਨਾਲ ਤਿਆਰ ਕੀਤੇ ਆਪਣੇ ਉਤਪਾਦ ਵੇਚਣ ਤਾਂ ਉਹ ਕਾਮਯਾਬ ਹੋ ਸਕਦੇ ਹਨ।
ਪਿਛਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ’ਚ ਮਨਾਇਆ ‘ਹੈਲੋਵੀਨ ਡੇਅ’ ਅਗਲੀ ਖ਼ਬਰ ਹਲਕਾ ਅਮਰਗੜ੍ਹ ਤੋਂ ਪ੍ਰੋ. ਗੱਜਣਮਾਜਰਾ ਨੂੰ ਟਿਕਟ ਮਿਲਣ ਨਾਲ ਖੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।