27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ

ਜਖੇਪਲ, 26 ਅਕਤੂਬਰ (ਮੇਜਰ ਸਿੰਘ ਸਿੱਧੂ)-ਬਾਬਾ ਵਾਲਮੀਕਿ ਧਰਮਸ਼ਾਲਾ ਪ੍ਰਬੰਧਕ ਵੈਲਫੇਅਰ ਕਮੇਟੀ ਚਾਓੁਬਾਸ ਵੱਲੋਂ ਸ਼੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਦੇ ਧਰਮ ਪਤਨੀ ਸ਼੍ਰੀਮਤੀ ਸਬੀਨਾ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ।

ਅਜੀਤ ਡੈਸਕ 27-10-2026
ਜਖੇਪਲ, 26 ਅਕਤੂਬਰ (ਮੇਜਰ ਸਿੰਘ ਸਿੱਧੂ)-ਬਾਬਾ ਵਾਲਮੀਕਿ ਧਰਮਸ਼ਾਲਾ ਪ੍ਰਬੰਧਕ ਵੈਲਫੇਅਰ ਕਮੇਟੀ ਚਾਓੁਬਾਸ ਵੱਲੋਂ ਸ਼੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਦੇ ਧਰਮ ਪਤਨੀ ਸ਼੍ਰੀਮਤੀ ਸਬੀਨਾ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਸਰਪੰਚ ਗੁਰਚਰਨ ਸਿੰਘ ਨੇ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੇ ਉਪਦੇਸ਼ਾਂ ਸਬੰਧੀ ਸੰਗਤਾਂ ਨੂੰ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ। ਕਮੇਟੀ ਵੱਲੋਂ ਸ਼੍ਰੀਮਤੀ ਸਬੀਨਾ ਅਰੋੜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਆਮ ਆਦਮੀ ਦੀ ਤਰਫੋਂ ਸਰਪੰਚ ਗੁਰਚਰਨ ਸਿੰਘ ਨੇ ਕਮੇਟੀ ਨੂੰ 11000 ਰੂਪੈ ਦਿੱਤੇ। ਇਸ ਮੌਕੇ ਸਰਪੰਚ ਗੁਰਚਰਨ ਸਿੰਘ,ਮੈਬਰ ਬਲਾਕ ਸੰਮਤੀ ਸੁਖਦੇਵ ਸਿੰਘ, ਰਿਟਾ. ਇੰਸ: ਰਾਜ ਕੁਮਾਰ, ਪੰਚ ਮੇਵਾ ਸਿੰਘ, ਭੋਲਾ ਸਿੰਘ, ਗੁਰਪਿਆਰ ਸਿੰਘ ਗੁਰੀਆ, ਭੋਲਾ ਸਿੰਘ, ਚੇਅਰਮੈਨ ਬਲਵਿੰਦਰ ਸਿੰਘ ਧੂਲੇ ਕਾ, ਕਮੇਟੀ ਵੱਲੋਂ ਪ੍ਰਧਾਨ ਬਬਲੀ ਸਿੰਘ,ਖਜਾਨਚੀ ਕਾਲਾ ਸਿੰਘ, ਸਕੱਤਰ ਵਿੱਕੀ ਸਿੰਘ, ਹਰਜਿੰਦਰ ਸਿੰਘ, ਪ੍ਰੀਤ ਸਿੰਘ, ਬਿੱਲਾ ਸਿੰਘ, ਬਿੱਟੂ ਸਿੰਘ ਮਲਕੀਤ ਸਿੰਘ, ਜੱਸੀ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ, ਰਾਜਦੀਪ ਸਿੰਘ ਤੇ ਪਾਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਹਾਜਰ ਸਨ।
ਪਿਛਲੀ ਖ਼ਬਰ ਸਾਹਿਤ ਸਭਾ ਵੱਲੋਂ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਸਮਾਰੋਹ ਦਾ ਆਯੋਜਨ ਅਗਲੀ ਖ਼ਬਰ ਆਪ ਸਰਕਾਰ ਦੇ ਰਾਜ ’ਚ ਸੂਬੇ ਦੀ ਵਿਗੜੀ ਕਾਨੂੰਨ ਵਿਵਸਥਾ - ਕਮਲ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।