19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਕਾਰਵਾਂ-ਏ-ਅਦਬ ਪੰਜਾਬ ਵਲੋਂ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਰਹੱਸਮਈ ਹਾਲਤ ’ਚ ਨੌਜਵਾਨ ਦੀ ਮਿਲੀ ਲਾਸ਼

ਸੰਗਰੂਰ, 18 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਦੇ ਫੁਆਰਾ ਚੌਕ ਨਜ਼ਦੀਕ ਇੱਕ ਨੌਜਵਾਨ ਦੀ ਰਹੱਸਮਈ ਹਾਲਤ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੌਤ ਨਸ਼ਿਆਂ ਦੇ ਪ੍ਰਭਾਵ ਕਾਰਨ ਹੋਈ ਜਾਪਦੀ ਹੈ ਪਰ ਐਸ.

ਅਜੀਤ ਡੈਸਕ 19-10-2026
ਸੰਗਰੂਰ, 18 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਦੇ ਫੁਆਰਾ ਚੌਕ ਨਜ਼ਦੀਕ ਇੱਕ ਨੌਜਵਾਨ ਦੀ ਰਹੱਸਮਈ ਹਾਲਤ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੌਤ ਨਸ਼ਿਆਂ ਦੇ ਪ੍ਰਭਾਵ ਕਾਰਨ ਹੋਈ ਜਾਪਦੀ ਹੈ ਪਰ ਐਸ.ਐਚ.ਓ. ਸਿਟੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਫ਼ਿਲਹਾਲ ਮੌਤ ਦੇ ਕਾਰਨਾਂ ਸੰਬੰਧੀ ਸਪੱਸ਼ਟ ਤੌਰ ’ਤੇ ਅਣਜਾਣਤਾ ਹੀ ਪ੍ਰਗਟਾਈ ਹੈ। ਸਮਾਜ ਸੇਵੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ਼ਕਤੀਜੀਤ ਸਿੰਘ ਨੇ ਦੱਸਿਆ ਕਿ ਫੁਆਰਾ ਚੌਕ ਨਜ਼ਦੀਕ ਮੰਦਰ ਦੇ ਬਾਹਰ ਫੁੱਟਪਾਥ ਉੱਪਰ ਸ਼ੱਕੀ ਹਾਲਤ ਵਿੱਚ ਮਿਲੇ ਵਿਅਕਤੀ ਦਾ ਨਾਮ ਲੱਲਾ ਹੈ ਅਤੇ ਉਸ ਦੀ ਉਮਰ ਤਕਰੀਬਨ 24 ਕੁ ਸਾਲ ਦੱਸੀ ਜਾਂਦੀ ਹੈ। ਸ਼ਕਤੀਜੀਤ ਸਿੰਘ ਅਨੁਸਾਰ ਨੌਜਵਾਨ ਦਾ ਅਜੇ ਵਿਆਹ ਨਹੀਂ ਹੋਇਆ ਸੀ ਅਤੇ ਉਸ ਦੇ ਪਿਤਾ ਵੀ ਨਾ ਹੋਣ ਕਾਰਨ ਉਹ ਆਪਣੀ ਮਾਂ ਨਾਲ ਜੀਵਨ ਨਗਰ ਬਸਤੀ ਸੋਹੀਆਂ ਰੋਡ ਉੱਤੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਨਸ਼ਿਆਂ ਦੇ ਆਦੀ ਹੋਣ ਦੀ ਗੱਲ ਕਰਦਿਆਂ ਸ਼ਕਤੀਜੀਤ ਸਿੰਘ ਅਨੁਸਾਰ ਇਸ ਤੋਂ ਵੱਧ ਮ੍ਰਿਤਕ ਦੇ ਪਿਛੋਕੜ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਹੈ। ਉੱਧਰ ਐਸ.ਐਚ.ਓ. ਸਿਟੀ ਮਨਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਨੂੰ ਸਿਵਲ ਹਸਪਤਾਲ ਜਿੱਥੇ ਮ੍ਰਿਤਕ ਸਰੀਰ ਪਿਆ ਹੈ ਤੋਂ ਅਜੇ ਤੱਕ ਕੋਈ ਰੁੱਕਾ ਨਹੀਂ ਆਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਲੋਂ ਵੀ ਉਨ੍ਹਾਂ ਨੂੰ ਅਜੇ ਕੋਈ ਦਰਖਾਸਤ ਨਹੀਂ ਮਿਲੀ ਹੈ।
ਪਿਛਲੀ ਖ਼ਬਰ ਦਵਾਈਆਂ ਦੇ ਗੈਰ ਕਾਨੂੰਨੀ ਉਤਪਾਦਨ ਅਤੇ ਸਪਲਾਈ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਹੋਵੇ-ਐਸੋਸੀਏਸ਼ਨ ਅਗਲੀ ਖ਼ਬਰ ਸਤਿਗੁਰੂ ਉਦੈ ਸਿੰਘ ਤੋਂ ਆਸ਼ੀਰਵਾਦ ਲੈਣ ਸਚਿਨ ਪਾਇਲਟ, ਸੁਮਿਤ ਸਿੰਘ ਮਾਨ ਸਮੇਤ ਹੋਰ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।