19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਸ਼ਾ ਤਸਕਰਾਂ ਦੀ ਆੜ ਹੇਠ ਸਮੁੱਚੇ ਮੈਡੀਕਲ ਭਾਈਚਾਰੇ ਨੂੰ ਸਜ਼ਾ ਦੇਣਾ ਮੰਦਭਾਗਾ- ਮਾਨ

ਅਹਿਮਦਗੜ, 18 ਅਕਤੂਬਰ (ਸੁਖਜੀਤ ਸਿੰਘ ਖੇੜਾ)- ਨਸ਼ੀਲੀਆਂ ਦਵਾਈਆਂ ਦੀ ਆੜ ’ਚ ਪੂਰੇ ਕੈਮਿਸਟ ਭਾਈਚਾਰੇ ਨੂੰ ਚੋਰ ਸਾਬਤ ਕਰਨ ’ਤੇ ਤੁਲੇ ਮੀਡੀਆ ਅਤੇ ਵਿਵਸਥਾ ’ਤੇ ਜ਼ਿਲ੍ਹਾ ਕੈਮਿਸ਼ਟ ਐਸੋਸੀਏਸ਼ਨ ਮਲੇਰਕੋਟਲਾ ਨੇ ਤਿੱਖਾ ਪ੍ਤੀਕਰਮ ਕੀਤਾ ਹੈ। ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਅਹਿਮਦਗੜ ਪ੍ਰਧਾਨ ਸੁਖਬੀਰ ਸਿੰਘ ਮਾਨ ਅਤੇ ਜਨਰਲ ਸਕੱਤਰ ਸਸ਼ੀ ਗੋਇਲ ਨੇ ਅਹਿਮਦਗੜ ਵਿਖੇ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਕੁਝ ਲਾਲਚੀ ਅਤੇ ਭ੍ਰਿਸ਼ਟ ਦੁਕਾਨਦਾਰਾਂ ਅੰਦਰ ਕਾਲੀਆਂ ਭੇਡਾਂ ਦਾ ਠੀਕਰਾ ਪੂਰੇ ਮੈਡੀਕਲ ਸਟੋਰ ਸੰਚਾਲਕਾਂ ਦੇ ਸਿਰ ਭੰਨਣਾ ਸਰਾਸਰ ਗਲਤ ਬਾਹਰ ਹੈ।

ਸੁਖਬੀਰ ਸਿੰਘ ਮਾਨ ਅਤੇ ਸਸ਼ੀ ਗੋਇਲ । ਜ਼ਿਲ੍ਹਾ ਆਗੂ ਰਾਜ ਸਿੰਘ ਥੇੜ੍ਹੀ ਅਤੇ ਯਾਦਵਿੰਦਰ ਸਿੰਘ ਬੂਰੜ। 19-10-2026
ਅਹਿਮਦਗੜ, 18 ਅਕਤੂਬਰ (ਸੁਖਜੀਤ ਸਿੰਘ ਖੇੜਾ)- ਨਸ਼ੀਲੀਆਂ ਦਵਾਈਆਂ ਦੀ ਆੜ ’ਚ ਪੂਰੇ ਕੈਮਿਸਟ ਭਾਈਚਾਰੇ ਨੂੰ ਚੋਰ ਸਾਬਤ ਕਰਨ ’ਤੇ ਤੁਲੇ ਮੀਡੀਆ ਅਤੇ ਵਿਵਸਥਾ ’ਤੇ ਜ਼ਿਲ੍ਹਾ ਕੈਮਿਸ਼ਟ ਐਸੋਸੀਏਸ਼ਨ ਮਲੇਰਕੋਟਲਾ ਨੇ ਤਿੱਖਾ ਪ੍ਤੀਕਰਮ ਕੀਤਾ ਹੈ। ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਅਹਿਮਦਗੜ ਪ੍ਰਧਾਨ ਸੁਖਬੀਰ ਸਿੰਘ ਮਾਨ ਅਤੇ ਜਨਰਲ ਸਕੱਤਰ ਸਸ਼ੀ ਗੋਇਲ ਨੇ ਅਹਿਮਦਗੜ ਵਿਖੇ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਕੁਝ ਲਾਲਚੀ ਅਤੇ ਭ੍ਰਿਸ਼ਟ ਦੁਕਾਨਦਾਰਾਂ ਅੰਦਰ ਕਾਲੀਆਂ ਭੇਡਾਂ ਦਾ ਠੀਕਰਾ ਪੂਰੇ ਮੈਡੀਕਲ ਸਟੋਰ ਸੰਚਾਲਕਾਂ ਦੇ ਸਿਰ ਭੰਨਣਾ ਸਰਾਸਰ ਗਲਤ ਬਾਹਰ ਹੈ। ਯੂਨੀਅਨ ਨੇ ਸਿਸਟਮ ਦੇ ਖੋਖਲੇਪਣ ਅਤੇ ਕਈ ਹੋਰ ਗੰਭੀਰ ਪਹਿਲੂਆਂ ‘ਤੇ ਕਰਾਰਾ ਵਾਰ ਕਰਦਿਆਂ ਕਿਹਾ ਕਿ ਦਵਾਈ ਜਾਨ ਬਚਾਉਣ ਲਈ ਹੈ, ਆਦਤ ਲਈ ਨਹੀਂ, ਹਰ ਦਵਾਈ ਦਾ ਜਨਮ ਇਨਸਾਨ ਦੀ ਜਿੰਦਗੀ ਬਚਾਉਣ ਲਈ ਹੁੰਦਾ ਹੈ ਨਾ ਕਿ ਨਸ਼ੇ ਦੀ ਪੂਰਤੀ ਲਈ ਪਰ ਜੇਕਰ ਕੁਝ ਨਸ਼ੇੜੀ ਲੋਕ ਆਪਣੀ ਘਟੀਆ ਮਾਨਸਿਕਤਾ ਕਾਰਨ ਇਸ ਦੀ ਵੱਧ ਖੁਰਾਕ ਲੈਂਦੇ ਹਨ, ਤਾਂ ਇਸ ਲਈ ਪੂਰੀ ਦਵਾਈ ਜਾਂ ਉਸ ਨੂੰ ਵੇਚਣ ਵਾਲਾ ਹਰ ਕੈਮਿਸਟ ਜ਼ਿੰਮੇਵਾਰ ਕਿਵੇਂ ਹੋ ਸਕਦਾ ਹੈ? ਜਦੋਂ ਇਹ ਪਬੰਦੀਸ਼ੁਦਾ ਦਵਾਈਆਂ ਬਣਨੀਆਂ ਹੀ ਬੰਦ ਹੋ ਜਾਣ, ਤਾਂ ਨਾ ਦਵਾਈ ਬਾਜ਼ਾਰ ਵਿੱਚ ਆਵੇਗੀ, ਨਾ ਕੋਈ ਵੇਚ ਸਕੇਗਾ ਤੇ ਨਾ ਹੀ ਕੋਈ ਨਸੇੜੀ ਖਾ ਸਕੇਗਾ। ਕੈਮਿਸ਼ਟ ਐਸੋਸੀਏਸ਼ਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਗੰਭੀਰ ਮੁੱਦੇ ‘ਤੇ ਬਿਆਨਬਾਜ਼ੀ ਬੰਦ ਕਰ ਕੇ ਤੁਰੰਤ ਠੋਸ ਅਤੇ ਪਾਰਦਰਸ਼ੀ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਕੰਮ ਕਰ ਰਹੇ ਕਿਸੇ ਵੀ ਕਮਿਸ਼ਟ ‘ਤੇ ਆਂਚ ਨਹੀਂ ਆਉਣੀ ਚਾਹੀਦੀ।
ਪਿਛਲੀ ਖ਼ਬਰ ਬੀ.ਕੇ.ਯੂ. (ਅਜ਼ਾਦ) ਬਘਰੌਲ ਦੇ ਸੁਖਚੈਨ ਸਿੰਘ ਨਰੈਣ ਪ੍ਰਧਾਨ ਬਣੇ ਅਗਲੀ ਖ਼ਬਰ ਸੁਰੇਸ਼ ਬੇਦੀ ਬਣੇ ਭਾਜਪਾ ਦੀ ਸੂਬਾਈ ਕਾਰਜਕਾਰਨੀ ਦੇ ਮੈਂਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।