17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਹਲਕਾ ਅਮਰਗੜ੍ਹ ਦੇ ਪਿੰਡ ਬੁਰਜ ਬਘੇਲ ਸਿੰਘ ਵਾਲਾ ਵਿਖੇ ਪੰਥਕ ਕਾਨਫਰੰਸ 20 ਨੂੰ - ਜਥੇਦਾਰ ਸਰੌਦ

ਅਮਰਗੜ੍ਹ, 16 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)- ਨੇੜਲੇ ਪਿੰਡ ਬੁਰਜ ਬਘੇਲ ਸਿੰਘ ਵਾਲ਼ਾ ਵਿਖੇ 20 ਅਕਤੂਬਰ ਨੂੰ ਪੰਥਕ ਕਾਨਫਰੰਸ ਕੀਤੀ ਜਾਵੇਗੀ, ਜਿਸ ’ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸੰਗਤਾਂ ਨੂੰ ਸੰਬੋਧਨ ਕਰਨਗੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਚੇਅਰਮੈਨ ਤੇ ਹਲਕਾ ਪਾਇਲ ਤੋਂ ਪੰਥਕ ਅਕਾਲੀ ਲਹਿਰ ਦੇ ਇੰਚਾਰਜ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਅੱਧੀ ਦਰਜਨ ਪਿੰਡਾਂ ਨਾਰੀਕੇ, ਤੋਲਾਵਾਲ਼, ਈਸੜਾ, ਫੈਜਗੜ, ਸੱਦੋਪੁਰ, ਲੋਹਾਰਮਾਜਰਾ ਵਿਖੇ ਮੀਟਿੰਗਾਂ ਸਮੇਂ ਗੱਲਬਾਤ ਦੌਰਾਨ ਕੀਤਾ।

ਅਜੀਤ ਡੈਸਕ 17-09-2026
ਅਮਰਗੜ੍ਹ, 16 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)- ਨੇੜਲੇ ਪਿੰਡ ਬੁਰਜ ਬਘੇਲ ਸਿੰਘ ਵਾਲ਼ਾ ਵਿਖੇ 20 ਅਕਤੂਬਰ ਨੂੰ ਪੰਥਕ ਕਾਨਫਰੰਸ ਕੀਤੀ ਜਾਵੇਗੀ, ਜਿਸ ’ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸੰਗਤਾਂ ਨੂੰ ਸੰਬੋਧਨ ਕਰਨਗੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਚੇਅਰਮੈਨ ਤੇ ਹਲਕਾ ਪਾਇਲ ਤੋਂ ਪੰਥਕ ਅਕਾਲੀ ਲਹਿਰ ਦੇ ਇੰਚਾਰਜ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਅੱਧੀ ਦਰਜਨ ਪਿੰਡਾਂ ਨਾਰੀਕੇ, ਤੋਲਾਵਾਲ਼, ਈਸੜਾ, ਫੈਜਗੜ, ਸੱਦੋਪੁਰ, ਲੋਹਾਰਮਾਜਰਾ ਵਿਖੇ ਮੀਟਿੰਗਾਂ ਸਮੇਂ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ 20 ਸਤੰਬਰ ਨੂੰ ਹਲਕਾ ਅਮਰਗੜ੍ਹ ਅੰਦਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦੀ ਆਮਦ ਮੌਕੇ ਵੱਡਾ ਇਕੱਠ ਕੀਤਾ ਜਾਵੇਗਾ । ਜਿੱਥੇ ਕੌਮੀ ਮਸਲਿਆਂ ਸੰਬੰਧੀ ਸਿੱਖ ਸੰਗਤਾਂ ਨਾਲ਼ ਸਾਂਝ ਪਾਈ ਜਾਵੇਗੀ। ਜਥੇਦਾਰ ਸਰੌਦ ਨੇ ਆਖਿਆ ਕਿ 20 ਸਤੰਬਰ ਨੂੰ ਪਿੰਡ ਬੁਰਜ ਬਘੇਲ ਸਿੰਘ ਵਾਲ਼ਾ ਨੇੜੇ ਅਮਰਗੜ੍ਹ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਥਕ ਅਕਾਲੀ ਲਹਿਰ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਅੰਦਰ ਵਿਸ਼ਾਲ ਇਕੱਠ ਕਰਕੇ ਨੌਜਵਾਨ ਵਰਗ ਨੂੰ ਕੌਮੀ ਫਲਸਫ਼ੇ ਦੇ ਨਾਲ਼ ਜੋੜਨ ਹਿੱਤ ਵਿਸ਼ਾਲ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਜਥੇਦਾਰ ਸਰੌਦ ਨੇ ਕਿਹਾ ਕਿ ਨੌਜਵਾਨ ਵਰਗ ਵੱਲੋਂ ਪੰਥਕ ਅਕਾਲੀ ਲਹਿਰ ਨੂੰ ਆਪਣਾ ਵੱਡਾ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਹਰਦੇਵ ਸਿੰਘ ਦਰੋਗੇਵਾਲ, ਸੂਬਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਸਰਪੰਚ ਗੁਰਦੀਪ ਸਿੰਘ ਲੋਹਾਰਮਾਜਰਾ, ਰਾਜਿੰਦਰ ਸਿੰਘ ਲੋਹਾਰਮਾਜਰਾ, ਡਾ. ਨਛੱਤਰ ਸਿੰਘ ਈਸੜਾ, ਕੁਲਵੰਤ ਸਿੰਘ ਜੈਨਪੁਰ, ਮਨਜਿੰਦਰ ਸਿੰਘ ਈਸ, ਨਿਰਭੈ ਸਿੰਘ ਨਾਰੀਕੇ, ਅਮਰੀਕਸਿੰਘ ਨਾਰੀਕੇ, ਪ੍ਰੀਤਮ ਸਿੰਘ ਈ.ਸੀ., ਸਰਪੰਚ ਭਿੰਦਰ ਸਿੰਘ ਫੈਜਗੜ, ਡਾ. ਪਰਮਜੀਤ ਸਿੰਘ ਗੁਆਰਾ, ਗੁਰਮੇਲ ਸਿੰਘ ਸੱਦੋਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਜ਼ਦੂਰਾਂ ਦੀ ਕੁੱਟਮਾਰ ਅਤੇ ਝੂਠੇ ਕੇਸ ’ਚ ਫਸਾਉਣ ਦੇ ਵਿਰੋਧ ’ਚ ਪੁਲਿਸ ਥਾਣੇ ਅੱਗੇ ਪੱਕਾ ਧਰਨਾ ਜਾਰੀ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰ ’ਚ ਪਤੀ-ਪਤਨੀ ਛਾਏ, ਜਿੱਤੇ ਸੋਨੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।