18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਮੇਲਾ ਛਪਾਰ ’ਚ ਚਿਰਾਂ ਬਾਅਦ ਮੁੜ ਜੰਮੇਗਾ ਸਿਆਸੀ ਕਾਨਫ਼ਰੰਸਾਂ ਦਾ ਅਖਾੜਾ

ਅਹਿਮਦਗੜ੍ਹ, 17 ਸਤੰਬਰ (ਰਵਿੰਦਰ ਪੁਰੀ)-ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ ਇਸ ਵਾਰ ਸਿਆਸੀ ਕਾਨਫਰੰਸਾਂ ਦਾ ਅਖਾੜਾ ਖੂਬ ਗਰਮਾਉਣ ਦੇ ਆਸਾਰ ਹਨ। ਪਿਛਲੇ ਕਈ ਸਾਲਾਂ ਤੋਂ ਕੋਰੋਨਾ ਮਹਾਮਾਰੀ ਕਾਰਨ ਸਿਆਸੀ ਕਾਨਫਰੰਸਾਂ ਬੰਦ ਰਹਿਣ ਕਾਰਨ ਜਿੱਥੇ ਹਰ ਸਾਲ ਮੇਲੇ ਦੀਆਂ ਰੌਣਕਾਂ ਮੱਠੀਆਂ ਪੈਂਦੀਆਂ ਰਹੀਆਂ, ਉੱਥੇ ਸਿਆਸੀ ਕਾਨਫਰੰਸਾਂ ਦੇ ਅਖਾੜੇ ਵਜੋਂ ਜਾਣੇ ਜਾਂਦੇ ਇਸ ਮੇਲੇ ਦੀ ਪ੍ਰਸਿੱਧੀ ਵੀ ਘੱਟਦੀ ਜਾ ਰਹੀ ਸੀ।

ਅਜੀਤ ਡੈਸਕ 18-09-2026
ਅਹਿਮਦਗੜ੍ਹ, 17 ਸਤੰਬਰ (ਰਵਿੰਦਰ ਪੁਰੀ)-ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ ਇਸ ਵਾਰ ਸਿਆਸੀ ਕਾਨਫਰੰਸਾਂ ਦਾ ਅਖਾੜਾ ਖੂਬ ਗਰਮਾਉਣ ਦੇ ਆਸਾਰ ਹਨ। ਪਿਛਲੇ ਕਈ ਸਾਲਾਂ ਤੋਂ ਕੋਰੋਨਾ ਮਹਾਮਾਰੀ ਕਾਰਨ ਸਿਆਸੀ ਕਾਨਫਰੰਸਾਂ ਬੰਦ ਰਹਿਣ ਕਾਰਨ ਜਿੱਥੇ ਹਰ ਸਾਲ ਮੇਲੇ ਦੀਆਂ ਰੌਣਕਾਂ ਮੱਠੀਆਂ ਪੈਂਦੀਆਂ ਰਹੀਆਂ, ਉੱਥੇ ਸਿਆਸੀ ਕਾਨਫਰੰਸਾਂ ਦੇ ਅਖਾੜੇ ਵਜੋਂ ਜਾਣੇ ਜਾਂਦੇ ਇਸ ਮੇਲੇ ਦੀ ਪ੍ਰਸਿੱਧੀ ਵੀ ਘੱਟਦੀ ਜਾ ਰਹੀ ਸੀ। ਪਰ ਇਸ ਵਾਰ ਪੰਜਾਬ ਦੀਆਂ ਦੋ ਮਹੱਤਵਪੂਰਨ ਸਿਆਸੀ ਪਾਰਟੀਆਂ ਵਲੋਂ ਕਾਨਫਰੰਸਾਂ ਕਰਨ ਦੇ ਐਲਾਨ ਤੋਂ ਬਾਅਦ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਗਰਮਾ ਗਈਆਂ ਹਨ ਅਤੇ ਮੇਲੇ ਦੀਆਂ ਰੌਣਕਾਂ ਵਿੱਚ ਵੀ ਵੱਡਾ ਇਜ਼ਾਫਾ ਹੋਣ ਦੇ ਚਰਚੇ ਹਨ। ਵਿਧਾਨ ਸਭਾ ਹਲਕਾ ਦਾਖਾ ਵਿੱਚ ਪੈਂਦੇ ਪਿੰਡ ਛਪਾਰ ਦੇ ਮੇਲਾ ਛਪਾਰ ਵਿੱਚ ਇਸ ਵਾਰ ਕਾਨਫਰੰਸ ਕਰਨ ਲਈ ਅਕਾਲੀ ਦਲ (ਵਾਰਿਸ ਪੰਜਾਬ ਦੇ) ਅਤੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਐਲਾਨ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪਹਿਲਾਂ ਮੇਲੇ ਵਿੱਚ ਕਾਨਫਰੰਸਾਂ ਕਰਦੀਆਂ ਆ ਰਹੀਆਂ ਹੋਰ ਮੁੱਖ ਪਾਰਟੀਆਂ, ਜਿਨ੍ਹਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਾਮਲ ਹਨ, ਵੱਲੋਂ ਹਾਲੇ ਤੱਕ ਕੋਈ ਐਲਾਨ ਜਾਂ ਵਿਸ਼ੇਸ਼ ਸਰਗਰਮੀ ਦਿਖਾਈ ਨਹੀਂ ਦਿੱਤੀ। ਅਕਾਲੀ ਦਲ ਵਾਰਿਸ ਪੰਜਾਬ ਦੇ ਕਾਨਫਰੰਸ ਦੇ ਮੁੱਖ ਪ੍ਰਬੰਧਕ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਇੱਥੇ ਕਾਨਫਰੰਸ ਕਰਵਾਉਣ ਦਾ ਚੰਗਾ ਅਤੇ ਪੁਰਾਣਾ ਤਜਰਬਾ ਹੈ। ਉਨ੍ਹਾਂ ਦੀ ਅਗਵਾਈ ਹੇਠ ਕਈ ਸਾਲ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਵਿਸ਼ਾਲ ਕਾਨਫਰੰਸਾਂ ਹੁੰਦੀਆਂ ਰਹੀਆਂ ਹਨ। ਹੁਣ ਉਹ ਵਾਰਿਸ ਪੰਜਾਬ ਦੇ ਪਾਰਟੀ ਦੀ ਅਗਵਾਈ ਕਰਦਿਆਂ ਵਿਸ਼ਾਲ ਕਾਨਫਰੰਸ ਕਰਨ ਲਈ ਵੱਡੇ ਪੱਧਰ ’ਤੇ ਯਤਨਾਂ ਵਿੱਚ ਜੁਟ ਗਏ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਦਾਖਾ ਦੇ ਇੰਚਾਰਜ ਨਿਯੁਕਤ ਕੀਤੇ ਗਏ ਜਸਕਰਨ ਸਿੰਘ ਦਿਓਲ ਵੀ ਕਾਨਫਰੰਸ ਦੇ ਪ੍ਰਬੰਧਾਂ ਵਿੱਚ ਜੁਟੇ ਹੋਏ ਹਨ। ਉਨ੍ਹਾਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇੱਥੇ ਵੱਡਾ ਇਕੱਠ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਨਾਲ ਉਨ੍ਹਾਂ ਦੱਸਿਆ ਕਿ ਕਾਨਫਰੰਸ ਨੂੰ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਵੀ ਸੰਬੋਧਤ ਕਰੇਗੀ। ਦੋਵੇਂ ਪਾਰਟੀਆਂ ਵੱਲੋਂ ਵੱਧ ਤੋਂ ਵੱਧ ਇਕੱਠ ਜੁਟਾਉਣ ਲਈ ਹਲਕਾ ਦਾਖਾ, ਰਾਏਕੋਟ, ਗਿੱਲ, ਪਾਇਲ ਅਤੇ ਅਮਰਗੜ੍ਹ ਅੰਦਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਾਨਫਰੰਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਮੁੱਖ ਆਗੂ ਬਾਪੂ ਤਰਸੇਮ ਸਿੰਘ ਦੇ ਨਾਲ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਹੋਰ ਸੀਨੀਅਰ ਸੀਨੀਅਰ ਲੀਡਰਸ਼ਿਪ ਵਲੋਂ ਕਾਨਫਰੰਸ ਨੂੰ ਸੰਬੋਧਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਸ਼ੇਰੋਂ ਅਤੇ ਤੂਰਬੰਜਾਰਾ ਦੀਆਂ ਘਟਨਾਵਾਂ ‘ਆਪ’ ਸਰਕਾਰ ਦੇ ਪਤਨ ਦਾ ਕਾਰਨ ਬਣਨਗੀਆਂ- ਮੇਸੀ, ਢੀਂਗਰਾ ਵਿਅਕਤੀ ਵਲੋਂ ਗਲ਼ ਫਾ... ਅਗਲੀ ਖ਼ਬਰ ਸਿਆਸੀ ਪਾਰਟੀਆਂ ਵਿੱਤ ਮੰਤਰੀ ਅਤੇ ‘ਆਪ’ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ- ਸ਼ੇਰਗਿੱਲ ਸਕੂਲ ਵੈਨ ਤੇ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।