ਸੜਕ ਹਾਦਸੇ ’ਚ ਮ੍ਰਿਤਕ ਪੰਜਾਬੀ ਸਿੰਗਰ ਹਰਮਨ ਸਿੱਧੂ ਦੇ ਪਰਿਵਾਰ ਨੂੰ 70 ਲੱਖ ਮੁਆਵਜ਼ਾ ਦੇਣ ਦਾ ਹੁਕਮ
ਸੰਗਰੂਰ, 12 ਸਤੰਬਰ (ਧੀਰਜ ਪਸ਼ੌਰੀਆ)- ਮੁਨੀਸ਼ ਸਿੰਗਲ ਪ੍ਰਧਾਨ ਅਧਿਕਾਰੀ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਬੀਮਾ ਕੰਪਨੀ ਨੂੰ ਹੁਕਮ ਕੀਤਾ ਹੈ ਕਿ ਸੜਕ ਹਾਦਸੇ ’ਚ ਮ੍ਰਿਤਕ ਪੰਜਾਬੀ ਸਿੰਗਰ ਹਰਮਨ ਸਿੱਧੂ ਦੇ ਪਰਿਵਾਰ ਨੂੰ ਕਲੇਮ ਵਜੋਂ 7071030 ਰੁਪਏ ਵਿਆਜ ਸਮੇਤ ਅਦਾ ਕੀਤੇ ਜਾਣ । ਕੇਸ ਮੁਤਾਬਿਕ ਪੰਜਾਬੀ ਸਿੰਗਰ ਹਰਮਨ ਸਿੱਧੂ ਜੋ ਯੂ ਟਿਊਬ ਚੈਨਲ ਵੀ ਚਲਾਉਂਦਾ ਸੀ, 21 ਨਵੰਬਰ 2025 ਨੂੰ ਕਾਰ ਰਾਹੀਂ ਆਪਣੇ ਪਿੰਡ ਖਿਆਲਾ ਕਲਾਂ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਇੱਕ ਕੈਂਟਰ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਐ
ਐਡਵੋਕੇਟ ਗੁਰਬਚਨ ਸਿੰਘ ਨਹਿਲ ਜਾਣਕਾਰੀ ਦਿੰਦੇ ਹੋਏ। ਤਸਵੀਰ - ਮੁਕੇਸ਼ ਕੁਮਾਰ
13-09-2026
ਸੰਗਰੂਰ, 12 ਸਤੰਬਰ (ਧੀਰਜ ਪਸ਼ੌਰੀਆ)- ਮੁਨੀਸ਼ ਸਿੰਗਲ ਪ੍ਰਧਾਨ ਅਧਿਕਾਰੀ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਬੀਮਾ ਕੰਪਨੀ ਨੂੰ ਹੁਕਮ ਕੀਤਾ ਹੈ ਕਿ ਸੜਕ ਹਾਦਸੇ ’ਚ ਮ੍ਰਿਤਕ ਪੰਜਾਬੀ ਸਿੰਗਰ ਹਰਮਨ ਸਿੱਧੂ ਦੇ ਪਰਿਵਾਰ ਨੂੰ ਕਲੇਮ ਵਜੋਂ 7071030 ਰੁਪਏ ਵਿਆਜ ਸਮੇਤ ਅਦਾ ਕੀਤੇ ਜਾਣ । ਕੇਸ ਮੁਤਾਬਿਕ ਪੰਜਾਬੀ ਸਿੰਗਰ ਹਰਮਨ ਸਿੱਧੂ ਜੋ ਯੂ ਟਿਊਬ ਚੈਨਲ ਵੀ ਚਲਾਉਂਦਾ ਸੀ, 21 ਨਵੰਬਰ 2025 ਨੂੰ ਕਾਰ ਰਾਹੀਂ ਆਪਣੇ ਪਿੰਡ ਖਿਆਲਾ ਕਲਾਂ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਇੱਕ ਕੈਂਟਰ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਹਰਮਨ ਸਿੱਧੂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਦੇ ਨਤੀਜੇ ਵਜੋਂ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਥਾਣਾ ਸਦਰ ਮਾਨਸਾ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ। ਮ੍ਰਿਤਕ ਦੀ ਪਤਨੀ ਰਮਨਦੀਪ ਕੌਰ, ਬੇਟੀ ਹਰਗੁਨ ਕੌਰ ਅਤੇ ਮਾਂ ਅਮਰਜੀਤ ਕੌਰ ਵਾਸੀਅਨ ਖਿਆਲਾ ਕਲਾਂ ਜ਼ਿਲ੍ਹਾ ਮਾਨਸਾ ਨੇ ਕਲੇਮ ਲੈਣ ਲਈ ਆਪਣੇ ਵਕੀਲ ਗੁਰਬਚਨ ਸਿੰਘ ਨਹਿਲ ਰਾਹੀਂ ਜ਼ਿਲ੍ਹਾ ਖਪਤਕਾਰ ਕਮਿਸ਼ਨ ਸੰਗਰੂਰ ਦਾ ਦਰਵਾਜ਼ਾ ਖੜਕਾਇਆ, ਜਿੱਥੇ ਹੁਣ ਸੁਣਵਾਈ ਮੁਕੰਮਲ ਹੋਣ ਉੱਤੇ ਕਮਿਸ਼ਨ ਵਲੋਂ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਨਾਲ ਨਾਲ ਕੈਂਟਰ ਦੇ ਡਰਾਈਵਰ ਅਤੇ ਮਾਲਕ ਨੂੰ ਹੁਕਮ ਕੀਤਾ ਹੈ ਕਿ ਮ੍ਰਿਤਕ ਦੇ ਵਾਰਸਾਂ ਨੂੰ ਕਲੇਮ ਵਜੋਂ 7071030 ਰੁਪਏ ਸਮੇਤ 6 ਪ੍ਰਤੀਸ਼ਤ ਵਿਆਜ ਅਦਾ ਕੀਤੇ ਜਾਣ।