13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮਲੇਰਕੋਟਲਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਵੱਡੀ ਕਾਰਵਾਈ

ਮਲੇਰਕੋਟਲਾ, 12 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਤਹਿਤ ਮਲੇਰਕੋਟਲਾ ਪੁਲਿਸ ਵਲੋਂ ਜ਼ਿਲ੍ਹੇ ’ਚ ਉਨ੍ਹਾਂ ਥਾਵਾਂ ’ਤੇ ਤਾਲਮੇਲ ਨਾਲ ਕੋਰਡਨ ਐਂਡ ਸਰਚ ਆਪ੍ਰੇਸ਼ਨ ਚਲਾਏ ਗਏ, ਜਿੱਥੇ ਨਸ਼ਾ ਵੇਚਣ ਸੰਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ । ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵਲੋਂ ਤਾਲਮੇਲ ਨਾਲ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਅਤੇ ਜਾਂਚ ਕੀਤੀ ਗਈ ।

ਅਜੀਤ ਡੈਸਕ 13-09-2026
ਮਲੇਰਕੋਟਲਾ, 12 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਤਹਿਤ ਮਲੇਰਕੋਟਲਾ ਪੁਲਿਸ ਵਲੋਂ ਜ਼ਿਲ੍ਹੇ ’ਚ ਉਨ੍ਹਾਂ ਥਾਵਾਂ ’ਤੇ ਤਾਲਮੇਲ ਨਾਲ ਕੋਰਡਨ ਐਂਡ ਸਰਚ ਆਪ੍ਰੇਸ਼ਨ ਚਲਾਏ ਗਏ, ਜਿੱਥੇ ਨਸ਼ਾ ਵੇਚਣ ਸੰਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ । ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵਲੋਂ ਤਾਲਮੇਲ ਨਾਲ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਅਤੇ ਜਾਂਚ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਮਲੇਰਕੋਟਲਾ, ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 3 ਸਤੰਬਰ ਤੋਂ 11 ਸਤੰਬਰ 2026 ਤੱਕ ਮਾਲੇਰਕੋਟਲਾ ਪੁਲਿਸ ਵਲੋਂ ਐਨ.ਡੀ.ਪੀ.ਐੱਸ. ਐ ਕਟ ਤਹਿਤ 42 ਐੱਫ.ਆਈ.ਆਰਜ਼ ਦਰਜ ਕਰਕੇ 61 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਇਨ੍ਹਾਂ ਮਾਮਲਿਆਂ ‘ਚ ਪੁਲਿਸ ਵਲੋਂ 406 ਗ੍ਰਾਮ ਹੈਰੋਇਨ ਅਤੇ 737 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ । ਇਸ ਤੋਂ ਇਲਾਵਾ ਵਪਾਰਕ ਮਾਤਰਾ ਦੀ ਹੈਰੋਇਨ ਨਾਲ ਸੰਬੰਧਿਤ ਇਕ ਵੱਖਰੇ ਮਾਮਲੇ ’ਚ ਪੁਲਿਸ ਵੱਲੋਂ ਇੱਕ ਐੱਫ.ਆਈ.ਆਰ. ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ । ਸਮੁੱਚੇ ਆਪ੍ਰੇਸ਼ਨ ਦੀ ਯੋਜਨਾ ਐੱਸ.ਪੀ. ਡੀ. ਰਾਮਨਦੀਪ ਭੁੱਲਰ ਵਲੋਂ ਤਿਆਰ ਕੀਤੀ ਗਈ । ਉਨ੍ਹਾਂ ਵਲੋਂ ਸਾਰੇ ਸਬ-ਡਵੀਜ਼ਨਲ ਡੀ.ਐੱਸ.ਪੀਜ਼, ਡੀ.ਐੱਸ.ਪੀ. ਡੀ ., ਇੰਸਪੈਕਟਰ ਸੀ.ਆਈ.ਏ. ਅਤੇ ਐੱਸ.ਐੱਚ.ਓਜ਼ ਨੂੰ ਤਾਲਮੇਲ ਨਾਲ ਕਾਰਵਾਈ ਕਰਨ ਲਈ ਵਿਸ਼ੇਸ਼ ਟੀਚੇ ਸੌਂਪੇ ਗਏ । ਪੁਲਿਸ ਟੀਮਾਂ ਨੇ ਆਪਣੇ-ਆਪਣੇ ਟੀਚਿਆਂ ਅਨੁਸਾਰ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਤਲਾਸ਼ੀ ਅਤੇ ਜਾਂਚ ਮੁਹਿੰਮ ਚਲਾਈ ।ਇਸ ਮੌਕੇ ਕਈ ਸੀਨੀਅਰ ਪੁਲਿਸ ਅਧਿਕਾਰੀ ਹਾਜ਼ਰ ਸਨ ।
ਪਿਛਲੀ ਖ਼ਬਰ ਸਾਂਝੀ ਤਾਲਮੇਲ ਕਮੇਟੀ ਵਲੋਂ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਅੱਜ ਅਗਲੀ ਖ਼ਬਰ ਸੜਕ ਹਾਦਸੇ ’ਚ ਮ੍ਰਿਤਕ ਪੰਜਾਬੀ ਸਿੰਗਰ ਹਰਮਨ ਸਿੱਧੂ ਦੇ ਪਰਿਵਾਰ ਨੂੰ 70 ਲੱਖ ਮੁਆਵਜ਼ਾ ਦੇਣ ਦਾ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।