07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਜੌੜੇਪੁਲ-ਬੱਬਨਪੁਰ ਸੜਕ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ

ਅਮਰਗੜ੍ਹ, 6 ਸਤੰਬਰ(ਜਤਿੰਦਰ ਮੰਨਵੀ)- ਅਣਗਹਿਲੀ ਦੀ ਧੂੜ ਹੇਠ ਆਪਣੀ ਹੋਂਦ ਗੁਆ ਚੁੱਕੀ ਜੌੜੇਪੁਲ-ਬੱਬਨਪੁਰ ਨਹਿਰੀ ਸੜਕ ਦੇ ਭਾਗ ਆਖ਼ਰਕਾਰ ਜਾਗ ਪਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਲਾਕੇ ਦੇ ਲੋਕਾਂ ਦੇ ਕਰੀਬ ਤਿੰਨ ਦਹਾਕੇ ਪੁਰਾਣੇ ਸੰਤਾਪ ਨੂੰ ਮੁਕਾਉਂਦਿਆਂ ਇਸ ਮਾਰਗ ਦੀ ਕਾਇਆ-ਕਲਪ ਕਰਨ ਦਾ ਬੀੜਾ ਚੁੱਕਿਆ ਹੈ।

ਅਜੀਤ ਡੈਸਕ 07-09-2026
ਅਮਰਗੜ੍ਹ, 6 ਸਤੰਬਰ(ਜਤਿੰਦਰ ਮੰਨਵੀ)- ਅਣਗਹਿਲੀ ਦੀ ਧੂੜ ਹੇਠ ਆਪਣੀ ਹੋਂਦ ਗੁਆ ਚੁੱਕੀ ਜੌੜੇਪੁਲ-ਬੱਬਨਪੁਰ ਨਹਿਰੀ ਸੜਕ ਦੇ ਭਾਗ ਆਖ਼ਰਕਾਰ ਜਾਗ ਪਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਲਾਕੇ ਦੇ ਲੋਕਾਂ ਦੇ ਕਰੀਬ ਤਿੰਨ ਦਹਾਕੇ ਪੁਰਾਣੇ ਸੰਤਾਪ ਨੂੰ ਮੁਕਾਉਂਦਿਆਂ ਇਸ ਮਾਰਗ ਦੀ ਕਾਇਆ-ਕਲਪ ਕਰਨ ਦਾ ਬੀੜਾ ਚੁੱਕਿਆ ਹੈ।ਲਗਭਗ 27.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਯਤਨਾਂ ਸਦਕਾ ਇਸ ਦਾ ਜੌੜੇਪੁਲ ਤੋਂ ਸਲਾਰ ਤੱਕ ਦਾ ਹਿੱਸਾ ਬਣ ਕੇ ਤਿਆਰ ਵੀ ਹੋ ਚੁੱਕਾ ਹੈ।ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 32 ਸਾਲਾਂ ਤੋਂ ਅਣਗੌਲੇ ਇਸ ਰਸਤੇ ਨੂੰ ਪਿਛਲੀਆਂ ਸਰਕਾਰਾਂ ਨੇ ਵਿਸਾਰ ਦਿੱਤਾ ਸੀ, ਜਿਸ ਨੂੰ ਹੁਣ ਆਧੁਨਿਕ ਤਕਨੀਕ ਨਾਲ ਮੁੜ ਬਹਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਖੰਨਾ-ਜੌੜੇਪੁਲ ਤੋਂ ਧੂਰੀ-ਸੰਗਰੂਰ ਜਾਣ ਵਾਲੇ ਰਾਹਗੀਰਾਂ ਲਈ ਲਾਈਫਲਾਈਨ ਸਾਬਤ ਹੋਵੇਗੀ। ਇਸ ਦੇ ਬਣਨ ਨਾਲ ਲੋਕਾਂ ਨੂੰ ਮਲੇਰਕੋਟਲਾ ਸ਼ਹਿਰ ਦੇ ਜਾਮ ਅਤੇ ਭੀੜ-ਭੜੱਕੇ ਵਿੱਚੋਂ ਨਹੀਂ ਲੰਘਣਾ ਪਵੇਗਾ, ਸਗੋਂ ਇਹ ਮਾਰਗ ਇੱਕ ਬਾਈਪਾਸ ਵਜੋਂ ਕੰਮ ਕਰੇਗਾ।ਉਨ੍ਹਾਂ ਅੱਗੇ ਕਿਹਾ ਕਿ ਇਹ ਸੜਕ ਅਮਰਗੜ੍ਹ ਅਤੇ ਧੂਰੀ ਵਿਧਾਨ ਸਭਾ ਹਲਕਿਆਂ ਦੇ ਕਰੀਬ ਇੱਕ ਦਰਜਨ ਪਿੰਡਾਂ ਲਈ ਵਿਕਾਸ ਦੇ ਨਵੇਂ ਦਰਵਾਜ਼ੇ ਖੋਲ੍ਹੇਗਾ।ਇਲਾਕੇ ਦੇ ਪੰਚਾਂ-ਸਰਪੰਚਾਂ ਅਤੇ ਮੋਹਤਬਰਾਂ ਨੇ ਵਿਧਾਇਕ ਪ੍ਰੋ. ਗੱਜਣਮਾਜਰਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਕੇਵਲ ਸਿੰਘ ਜਾਗੋਵਾਲ, ਵਿਧਾਇਕ ਦੇ ਨਿੱਜੀ ਸਕੱਤਰ ਰਾਜੀਵ ਕੁਮਾਰ ਤੋਗਾਹੇੜੀ,ਪ੍ਰਧਾਨ ਰਾਜਿੰਦਰ ਸਿੰਘ ਹਿੰਦ, ਪ੍ਰੋਫੈਸਰ ਇਕਬਾਲ ਸਿੰਘ, ਮੇਜਰ ਸਿੰਘ ਜਾਗੋਵਾਲ,ਲਖਵਿੰਦਰ ਸਿੰਘ ਹੁਸੈਨਪੁਰਾ,ਚਮਕੌਰ ਸਿੰਘ ਗੁਆਰਾ ਸਮੇਤ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਵਲੋਂ ਜਿਲ੍ਹਾ ਸੰਗਰੂਰ-1 ਦੇ ਨਵੇ ਜਥੇਬੰਦਕ ਢਾਂਚੇ ਦਾ ਐਲਾਨ ਅਗਲੀ ਖ਼ਬਰ -ਮਾਮਲਾ ਮੋਹਨਜੀਤ ਸਿੰਘ ਸ਼ੇਰੋਂ ਨਾਲ ਹੋਈ ਕੁੱਟਮਾਰ ਦਾ- ਭਾਜਪਾ ਆਗੂ ਦਮਨ ਬਾਜਵਾ ਨੇ ਕੌਮੀ ਮਨੁੱਖੀ ਅਧਿਕਾਰੀ ਅਤੇ ਕੌਮੀ ਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।