04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਦਿੜ੍ਹਬਾ ਪੁਲਿਸ ਨੇ 65 ਗੁੰਮ ਮੋਬਾਈਲ ਲੱਭ ਕੇ ਮਾਲਕਾਂ ਨੂੰ ਸੌਂਪੇ ਤਕਨੀਕੀ ਟੀਮ ਦੀ ਮਿਹਨਤ ਰੰਗ ਲਿਆਈ, ਲੋਕਾਂ ਨੇ ਪੁਲਿਸ ਦਾ ਕੀਤਾ ਧੰਨਵਾਦ

ਦਿੜ੍ਹਬਾ ਮੰਡੀ, 2 ਸਤੰਬਰ (ਜਸਵੀਰ ਸਿੰਘ ਔਜਲਾ)- ਦਿੜ੍ਹਬਾ ਸਬ-ਡਵੀਜ਼ਨ ਪੁਲਿਸ ਦੀ ਤਕਨੀਕੀ ਟੀਮ ਨੇ ਦਸੰਬਰ 2025 ਤੋਂ ਹੁਣ ਤੱਕ 65 ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰਕੇ ਬਰਾਮਦ ਕੀਤੇ ਹਨ। ਡੀ.

ਅਜੀਤ ਡੈਸਕ 04-09-2026
ਦਿੜ੍ਹਬਾ ਮੰਡੀ, 2 ਸਤੰਬਰ (ਜਸਵੀਰ ਸਿੰਘ ਔਜਲਾ)- ਦਿੜ੍ਹਬਾ ਸਬ-ਡਵੀਜ਼ਨ ਪੁਲਿਸ ਦੀ ਤਕਨੀਕੀ ਟੀਮ ਨੇ ਦਸੰਬਰ 2025 ਤੋਂ ਹੁਣ ਤੱਕ 65 ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰਕੇ ਬਰਾਮਦ ਕੀਤੇ ਹਨ। ਡੀ.ਐਸ.ਪੀ. ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਦੀ ਅਗਵਾਈ ਅਤੇ ਡੀ.ਐਸ.ਪੀ. ਦਫ਼ਤਰ ਦੀ ਆਈ.ਟੀ. ਮਾਹਿਰ ਅੰਜਨੀ ਗਰਗ ਦੀ ਮਿਹਨਤ ਸਦਕਾ ਬਰਾਮਦ ਕੀਤੇ ਮੋਬਾਈਲ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੁਰੱਖਿਅਤ ਢੰਗ ਨਾਲ ਸੌਂਪੇ ਗਏ। ਮੋਬਾਈਲ ਵਾਪਸ ਮਿਲਣ ’ਤੇ ਲੋਕਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਦਿੜ੍ਹਬਾ ਪੁਲਿਸ ਅਤੇ ਤਕਨੀਕੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਕਾਰਵਾਈ ਨਾਲ ਉਨ੍ਹਾਂ ਦਾ ਕੀਮਤੀ ਸਮਾਨ ਵਾਪਸ ਮਿਲਣ ਦੇ ਨਾਲ ਪੁਲਿਸ ਪ੍ਰਤੀ ਭਰੋਸਾ ਵੀ ਹੋਰ ਮਜ਼ਬੂਤ ਹੋਇਆ ਹੈ। ਡੀ.ਐਸ.ਪੀ. ਡਾ. ਰੁਪਿੰਦਰ ਕੌਰ ਬਾਜਵਾ ਨੇ ਆਈ.ਟੀ. ਮਾਹਿਰ ਅੰਜਨੀ ਗਰਗ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਅਤੇ ਤਕਨੀਕੀ ਟੀਮ ਦੀ ਸਾਂਝੀ ਮਿਹਨਤ ਨਾਲ ਮੋਬਾਈਲ ਬਰਾਮਦ ਕਰਨ ਵਿੱਚ ਸਫਲਤਾ ਮਿਲ ਰਹੀ ਹੈ।
ਪਿਛਲੀ ਖ਼ਬਰ ਪ੍ਰੋਫ਼ੈਸਰ ਹਰਜਿੰਦਰ ਸਿੰਘ ਦੁੱਗਾਂ ਨੂੰ ਸਦਮਾ, ਸਾਢੂ ਦਾ ਦਿਹਾਂਤ ਅਗਲੀ ਖ਼ਬਰ ਸਵਾਮੀ ਦਯਾ ਨੰਦ ਦੀ ਸਾਲਾਨਾ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।