02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਰਾਸ਼ਟਰੀ ਖੇਡ ਦਿਵਸ ’ਤੇ 130 ਖਿਡਾਰੀ ਸਨਮਾਨਿਤ

ਅਹਿਮਦਗੜ, 1 ਸਤੰਬਰ (ਸੁਖਜੀਤ ਸਿੰਘ ਖੇੜਾ) - ਰੋਟਰੀ ਕਲੱਬ ਡਾਇਨਾਮਿਕ ਅਹਿਮਦਗੜ ਵੱਲੋਂ ਰਾਸ਼ਟਰੀ ਖੇਡ ਦਿਵਸ ਤੇ 130 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ । ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਕਰਵਾਏ ਗਏ ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲ ਦੇ ਵੱਖ-ਵੱਖ ਖੇਡਾਂ ਜਿਵੇਂ ਕਰਾਟੇ, ਬੈਡਮਿੰਟਨ, ਵਾਲੀਬਾਲ, ਕਿੱਕ ਬਾਕਸਿੰਗ, ਰੱਸਾ ਕਸੀ ਆਦਿ ਵਿੱਚ ਅੱਵਲ 130 ਬੱਚਿਆਂ ਨੂੰ ਕਲੱਬ ਪ੍ਰਧਾਨ ਯੋਧਾ ਵਰਮਾ, ਕੈਸ਼ੀਅਰ ਐਡਵੋਕੇਟ ਸੰਜੇ ਢੰਡ, ਐਗਜੈਕਟਿਵ ਮੈਂਬਰ ਜਸ਼ਮ ਗੁਪਤਾ, ਸਰਪ੍ਰਸਤ ਆਤਮਾ ਭੁੱਟਾ ਵੱਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 02-09-2026
ਅਹਿਮਦਗੜ, 1 ਸਤੰਬਰ (ਸੁਖਜੀਤ ਸਿੰਘ ਖੇੜਾ) - ਰੋਟਰੀ ਕਲੱਬ ਡਾਇਨਾਮਿਕ ਅਹਿਮਦਗੜ ਵੱਲੋਂ ਰਾਸ਼ਟਰੀ ਖੇਡ ਦਿਵਸ ਤੇ 130 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ । ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਕਰਵਾਏ ਗਏ ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲ ਦੇ ਵੱਖ-ਵੱਖ ਖੇਡਾਂ ਜਿਵੇਂ ਕਰਾਟੇ, ਬੈਡਮਿੰਟਨ, ਵਾਲੀਬਾਲ, ਕਿੱਕ ਬਾਕਸਿੰਗ, ਰੱਸਾ ਕਸੀ ਆਦਿ ਵਿੱਚ ਅੱਵਲ 130 ਬੱਚਿਆਂ ਨੂੰ ਕਲੱਬ ਪ੍ਰਧਾਨ ਯੋਧਾ ਵਰਮਾ, ਕੈਸ਼ੀਅਰ ਐਡਵੋਕੇਟ ਸੰਜੇ ਢੰਡ, ਐਗਜੈਕਟਿਵ ਮੈਂਬਰ ਜਸ਼ਮ ਗੁਪਤਾ, ਸਰਪ੍ਰਸਤ ਆਤਮਾ ਭੁੱਟਾ ਵੱਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਵੀ ਕੀਤੀਆਂ ਗਈਆਂ। ਵਿਕਟੋਰੀਆ ਸਕੂਲ ਦੇ ਚੇਅਰਮੈਨ ਪ੍ਰੋਫੈਸਰ ਐਸਪੀ ਸੋਫਤ ਵੱਲੋਂ ਖੇਡਾਂ ਦੇ ਮਹੱਤਵ ਬਾਰੇ ਦੱਸਿਆ ਕਿ ਖੇਡਾਂ ਬੱਚਿਆਂ ਵਿੱਚ ਸਰੀਰਕ ਅਤੇ ਮਾਨਸਿਕ ਵਿਕਾਸ ਕਰਦੀਆਂ ਹਨ। ਸਕੂਲ ਪ੍ਰਿੰਸੀਪਲ ਬਿਪਨ ਸੇਠੀ ਨੇ ਦੱਸਿਆ ਤੇ ਕਰਾਟਿਆਂ ਵਿੱਚ ਸਕੂਲ ਦੇ ਦੋ ਖਿਡਾਰੀ ਰਾਸ਼ਟਰੀ ਪੱਧਰ ਤੇ ਚੁਣੇ ਗਏ ਹਨ। ਉਹਨਾਂ ਰੋਟਰੀ ਕਲੱਬ ਡਾਇਨਮਿਕ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜਿਨਾਂ ਨੇ ਕਿ ਇਨਾ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕੀਤਾ ਹੈ।
ਪਿਛਲੀ ਖ਼ਬਰ ਕਾਂਗਰਸੀ ਆਗੂ ਭਾਜਪਾ ਦਫ਼ਤਰ ’ਚ ਹੋਏ ਦਾਖਲ ਅਗਲੀ ਖ਼ਬਰ ਬੇਕਾਬੂ ਹੋਈ ਗੱਡੀ ਡਿਵਾਈਡਰ ਨੂੰ ਪਾਰ ਕਰ ਕੇ ਟਿੱਪਰ ਨਾਲ ਟਕਰਾਈ, ਗੱਡੀ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।