01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਗਲੇ 10 ਸਾਲਾਂ ’ਚ ਦੇਸ਼ ਵਿਚ 100 ਹਵਾਈ ਅੱਡੇ ਬਣਾਏ ਜਾਣਗੇ- ਨਾਇਡੂ

ਅਹਿਮਦਾਬਾਦ, 1 ਸਤੰਬਰ (ਪੀ.ਟੀ.ਆਈ.)-ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਕੇਂਦਰ ਦੀ ਖੇਤਰੀ ਸੰਪਰਕ ਯੋਜਨਾ ‘ਉਡਾਨ’ ਤਹਿਤ ਅਗਲੇ 10 ਸਾਲਾਂ ’ਚ ਭਾਰਤ ਵਿਚ 30,000 ਕਰੋੜ ਰੁਪਏ ਦੀ ਲਾਗਤ ਨਾਲ 100 ਹਵਾਈ ਅੱਡੇ ਬਣਾਏ ...

ਅਜੀਤ ਡੈਸਕ 02-09-2026

ਅਹਿਮਦਾਬਾਦ, 1 ਸਤੰਬਰ (ਪੀ.ਟੀ.ਆਈ.)-ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਕੇਂਦਰ ਦੀ ਖੇਤਰੀ ਸੰਪਰਕ ਯੋਜਨਾ ‘ਉਡਾਨ’ ਤਹਿਤ ਅਗਲੇ 10 ਸਾਲਾਂ ’ਚ ਭਾਰਤ ਵਿਚ 30,000 ਕਰੋੜ ਰੁਪਏ ਦੀ ਲਾਗਤ ਨਾਲ 100 ਹਵਾਈ ਅੱਡੇ ਬਣਾਏ ਜਾਣਗੇ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਉਪ ਮੁੱਖ ਮੰਤਰੀ ਹਰਸ਼ ਸਾਂਘਵੀ ਵੀ ਅਹਿਮਦਾਬਾਦ ਹਵਾਈ ਅੱਡੇ ’ਤੇ ਮੌਜੂਦ ਸਨ, ਜਿਥੇ ਕੇਂਦਰੀ ਮੰਤਰੀ ਨਾਇਡੂ ਨੇ ਅਹਿਮਦਾਬਾਦ ਤੋਂ ਭਾਰਤ ਦੀ ਤੀਜੀ ‘ਹੱਬ ਐਂਡ ਸਪੋਕ’ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ 2014 ਵਿਚ ਦੇਸ਼ ’ਚ 74 ਹਵਾਈ ਅੱਡੇ ਸਨ, ਜਦਕਿ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਦੇ ਨਕਸ਼ੇ ’ਤੇ 166 ਹਵਾਈ ਅੱਡੇ ਹਨ। 74 ਤੋਂ 166 ਤੱਕ ਦਾ ਇਹ ਸਫ਼ਰ ਦੇਸ਼ ਲਈ ਇੱਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਦੇਸ਼ ਦਾ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਿਹਾ ਖੇਤਰ ਹੈ। ਹੁਣ ਲੋਕਾਂ ਦੀ ਮੰਗ ਸਿਰਫ਼ ਰੇਲਵੇ ਸਟੇਸ਼ਨ ਜਾਂ ਰੇਲ ਗੱਡੀ ਦੇ ਠਹਿਰਾਅ ਤੱਕ ਸੀਮਿਤ ਨਹੀਂ ਰਹੀ, ਸਗੋਂ ਉਹ ਆਪਣੇ ਸ਼ਹਿਰ ਵਿਚ ਹੀ ਹਵਾਈ ਅੱਡਾ ਚਾਹੁੰਦੇ ਹਨ। ਇਹ ਆਧੁਨਿਕ ਭਾਰਤ ਦੀ ਆਵਾਜ਼ ਹੈ। ਅਸੀਂ ਇਸ ਨੂੰ ਸੁਣ ਰਹੇ ਹਾਂ ਅਤੇ ਇਸੇ ਅਨੁਸਾਰ ਨੀਤੀਆਂ ਬਣਾ ਰਹੇ ਹਾਂ ਅਤੇ ਅੱਗੇ ਵਧ ਰਹੇ ਹਾਂ।

ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਟੀ-20 ਲੀਗ ਜਲੰਧਰ ਤੇ ਲੁਧਿਆਣਾ ਵਲੋਂ ਜਿੱਤਾਂ ਦਰਜ ਅਗਲੀ ਖ਼ਬਰ ਭਵਿੱਖ ਦੀਆਂ ਜੰਗਾਂ ਲਈ ਕਰਨੀ ਚਾਹੀਦੀ ਹੈ ਤਿਆਰੀ-ਸੰਜੇ ਸੇਠ