23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਲੀਜਾ ਟਾਂਕ ਨੂੰ ਕੀਤਾ ਸਨਮਾਨਤ

ਮਲੇਰਕੋਟਲਾ, 22 ਅਗਸਤ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੀ ਹੋਣਹਾਰ ਬੈਡਮਿੰਟਨ ਖਿਡਾਰਨ ਲੀਜ਼ਾ ਟਾਂਕ ਨੇ ਜਲੰਧਰ ਵਿਖੇ ਹੋਈ ਪੰਜਾਬ ਸਟੇਟ ਜੂਨੀਅਰ ਅੰਡਰ-19 ਵਰਗ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਵਧਾਇਆ ਮਾਣ। ਲੀਜ਼ਾ ਟਾਂਕ ਨੇ ਇਹਨਾਂ ਮੁਕਾਬਲਿਆਂ ਵਿਚ ਇਕ ਸਿਲਵਰ ਅਤੇ ਇਕ ਬ੍ਰੋਂਜ਼ ਤਗ਼ਮਾ ਜਿੱਤਿਆ ਹੈ।

ਅਜੀਤ ਡੈਸਕ 23-08-2026
ਮਲੇਰਕੋਟਲਾ, 22 ਅਗਸਤ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੀ ਹੋਣਹਾਰ ਬੈਡਮਿੰਟਨ ਖਿਡਾਰਨ ਲੀਜ਼ਾ ਟਾਂਕ ਨੇ ਜਲੰਧਰ ਵਿਖੇ ਹੋਈ ਪੰਜਾਬ ਸਟੇਟ ਜੂਨੀਅਰ ਅੰਡਰ-19 ਵਰਗ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਵਧਾਇਆ ਮਾਣ। ਲੀਜ਼ਾ ਟਾਂਕ ਨੇ ਇਹਨਾਂ ਮੁਕਾਬਲਿਆਂ ਵਿਚ ਇਕ ਸਿਲਵਰ ਅਤੇ ਇਕ ਬ੍ਰੋਂਜ਼ ਤਗ਼ਮਾ ਜਿੱਤਿਆ ਹੈ। ਮਲੇਰਕੋਟਲਾ ਦੀ ਹੋਣਹਾਰ ਖਿਡਾਰਨ ਲੀਜ਼ਾ ਟਾਂਕ ਦਾ ਮਲੇਰਕੋਟਲਾ ਪੁੱਜਣ ਤੇ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਗੁਰਮੀਤ ਸਿੰਘ ਵਲੋਂ ਆਪਣੇ ਦਫ਼ਤਰ ਵਿਖੇ ਸਨਮਾਨ ਕੀਤਾ ਗਿਆ, ਓਥੇ ਹੀ ਉਹਨਾਂ ਲੀਜ਼ਾ ਟਾਂਕ ਨੂੰ ਭਵਿੱਖ ’ਚ ਹੋਰ ਵੀ ਤਰੱਕੀ ਕਰਨ ਹੱਲਾਸ਼ੇਰੀ ਦਿੱਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਲੀਜ਼ਾ ਟਾਂਕ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਦਾ ਨਾਂਅ ਪੰਜਾਬ ਭਰ ‘ਚ ਰੌਸ਼ਨ ਕੀਤਾ ਹੈ ਜੋ ਕਿ ਲੜਕੀਆਂ ਲਈ ਇਕ ਪ੍ਰੇਰਨਾ ਸਰੋਤ ਹੈ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ, ਜਿਸ ਨਾਲ ਸਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ। ਜਿਸ ਨਾਲ ਤੰਦਰੁਸਤ ਜਵਾਨੀ ਅਤੇ ਤੰਦਰੁਸਤ ਸਮਾਜ ਸਿਰਜਣ ’ਚ ਅਹਿਮ ਭੂਮਿਕਾ ਹੋਵੇਗੀ। ਇਸ ਤੋਂ ਇਲਾਵਾ ਸਿਆਮਾ ਅੱਤਰਜ਼ ਦੇ ਮੈਨੇਜਿੰਗ ਡਾਇਰੈਕਟਰ ਜਨਾਬ ਮੁਸਲਿਮ ਸਿਆਮਾ ਵਲੋਂ ਵੀ ਖਿਡਾਰਨ ਲੀਜ਼ਾ ਟਾਂਕ ਦਾ ਮਲੇਰਕੋਟਲਾ ਪੁੱਜਣ ֹ’ ਤੇ ਨਿੱਘਾ ਸਵਾਗਤ ਕਰਕੇ ਮੁਬਾਰਕਬਾਦ ਦਿੰਦਿਆਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਬਜ਼ੁਰਗਾਂ ਦੀ ਸੰਸਥਾ ਨੇ ਮਨਾਈਆ ਤੀਆਂ ਅਗਲੀ ਖ਼ਬਰ ਪੰਜਾਬ ਸਰਕਾਰ ਨਾ ਨੌਜਵਾਨਾਂ ਨੂੰ ਸਿਹਤ ਦੇ ਸਕੀ ਅਤੇ ਨਾ ਹੀ ਰੁਜ਼ਗਾਰ- ਜੱਸੀ ਖੰਗੂੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।