18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਭਾਜਪਾ ਮੰਡਲ ਅਹਿਮਦਗੜ੍ਹ ਵਲੋਂ ਨਵੇਂ ਅਹੁਦੇਦਾਰ ਨਿਯੁਕਤ

ਅਹਿਮਦਗੜ੍ਹ, 17 ਅਕਤੂਬਰ (ਰਣਧੀਰ ਸਿੰਘ ਮਹੋਲੀ)-ਭਾਰਤੀ ਜਨਤਾ ਪਾਰਟੀ ਵੱਲੋਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਥੇਬੰਦਕ ਢਾਂਚੇ ਵਿੱਚ ਮਜਬੂਤੀ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਸਬੰਧੀ ਅਹਿਮਦਗੜ ਭਾਜਪਾ ਮੰਡਲ ਪ੍ਰਧਾਨ ਐਡਵੋਕੇਟ ਅਮਿਤ ਕਰੀਰ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਅਮਰਗੜ੍ਹ ਹਲਕਾ ਇੰਚਾਰਜ ਹੀਰਾ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਨੇ ਭਾਗ ਲਿਆ ਅਤੇ ਸੀਨੀਅਰ ਆਗੂ ਪ੍ਰਮੋਦ ਗੁਪਤਾ ਨੂੰ ਸੂਬਾ ਕਾਰਜਕਾਰਨੀ ਕਮੇਟੀ ਮੈਂਬਰ, ਜਗਤਾਰ ਕੌੜਾ ਹਿਊਮਨ ਰਾਈਟਸ ਦੇ ਜਿਲ੍ਹਾਂ ਪ੍ਰਧਾਨ ਨਿਯੁਕਤ ਕੀਤੇ ਗਏ।

ਅਜੀਤ ਡੈਸਕ 18-10-2026
ਅਹਿਮਦਗੜ੍ਹ, 17 ਅਕਤੂਬਰ (ਰਣਧੀਰ ਸਿੰਘ ਮਹੋਲੀ)-ਭਾਰਤੀ ਜਨਤਾ ਪਾਰਟੀ ਵੱਲੋਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਥੇਬੰਦਕ ਢਾਂਚੇ ਵਿੱਚ ਮਜਬੂਤੀ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਸਬੰਧੀ ਅਹਿਮਦਗੜ ਭਾਜਪਾ ਮੰਡਲ ਪ੍ਰਧਾਨ ਐਡਵੋਕੇਟ ਅਮਿਤ ਕਰੀਰ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਅਮਰਗੜ੍ਹ ਹਲਕਾ ਇੰਚਾਰਜ ਹੀਰਾ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਨੇ ਭਾਗ ਲਿਆ ਅਤੇ ਸੀਨੀਅਰ ਆਗੂ ਪ੍ਰਮੋਦ ਗੁਪਤਾ ਨੂੰ ਸੂਬਾ ਕਾਰਜਕਾਰਨੀ ਕਮੇਟੀ ਮੈਂਬਰ, ਜਗਤਾਰ ਕੌੜਾ ਹਿਊਮਨ ਰਾਈਟਸ ਦੇ ਜਿਲ੍ਹਾਂ ਪ੍ਰਧਾਨ ਨਿਯੁਕਤ ਕੀਤੇ ਗਏ। ਨਵ ਨਿਯੁਕਤ ਅਹੁਦੇਦਾਰ ਦਾ ਸਨਮਾਨ ਕਰਦਿਆਂ ਇੰਚਾਰਜ ਹੀਰਾ ਸਿੰਘ ਅਮਰਗੜ੍ਹ ਨੇ ਕਿਹਾ ਕਿ ਭਾਜਪਾ ਪਾਰਟੀ ਲਈ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਹਮੇਸ਼ਾ ਚੰਗੇ ਅਹੁਦਿਆ ਨਾਲ ਨਵਾਜ਼ਦੀ ਹੈ। ਇਸ ਮੌਕੇ ਤੇ ਸੀ ਆਗੂ ਰਮੇਸ਼ ਚੰਦ ਘਈ, ਵਾਈਸ ਪ੍ਰਧਾਨ ਰਿਸੀ ਕੌਸ਼ਲ, ਜਨਰਲ ਸਕੱਤਰ ਸਚਿਨ ਮੁਲਤਾਨੀ, ਅਵਤਾਰ ਸਿੰਘ ਵੜਿੰਗ, ਐਡਵੋਕੇਟ ਬਲਵਿੰਦਰ ਸਿੰਘ, ਵਿਜੇ ਸ਼ਰਮਾ, ਵਿਜੇ ਗੋਇਲ, ਨਰੇਸ਼ ਬੋਬੀ, ਮਹਿਲਾ ਸੈੱਲ ਸੀਮਾ ਮਟਕਣ, ਯੁਵਾ ਮੋਰਚਾ ਤੋ ਨਿਖਲ, ਐਸ ਸੀ ਮੋਰਚਾ ਰੋਹਿਤ ਕੁਮਾਰ, ਪ੍ਰੇਮ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਡਾ. ਏ.ਐਸ. ਪਾਸੀ ਨੇ ਨਵੀਂ ਦਿੱਲੀ ਏਮਜ਼ ਵਿਖੇ ‘ਰੋਬੋਟਿਕ ਨੀ ਰਿਪਲੇਸਮੈਂਟ’ ਬਾਰੇ ਵਿਸ਼ੇਸ਼ ਲੈਕਚਰ ਦਿੱਤਾ ਅਗਲੀ ਖ਼ਬਰ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਦੀ ਰਾਜ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।