18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕੋਚ ਜੋਗਿੰਦਰ ਸਿੰਘ ਸ਼ੇਰਗਿੱਲ ਨਹੀਂ ਰਹੇ

ਸੁਨਾਮ ਊਧਮ ਸਿੰਘ ਵਾਲਾ, 17 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਨੇੜਲੇ ਪਿੰਡ ਚੱਠੇ ਨੱਕਟੇ ਦੇ ਨਾਮਵਰ ਸ਼ੇਰਗਿੱਲ ਪਰਿਵਾਰ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਿਆ ਜਦੋਂ ਪ੍ਰੋ ਗੁਰਸ਼ਰਨ ਸਿੰਘ ਲਾਲੀ ਦੇ ਪਿਤਾ ਕੋਚ ਜੋਗਿੰਦਰ ਸਿੰਘ ਸ਼ੇਰਗਿੱਲ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਕਰੀਬ 92 ਵਰ੍ਹਿਆਂ ਦੇ ਸਨ।

ਸਵ: ਕੋਚ ਜੋਗਿੰਦਰ ਸਿੰਘ ਸ਼ੇਰਗਿੱਲ। 18-08-2026
ਸੁਨਾਮ ਊਧਮ ਸਿੰਘ ਵਾਲਾ, 17 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਨੇੜਲੇ ਪਿੰਡ ਚੱਠੇ ਨੱਕਟੇ ਦੇ ਨਾਮਵਰ ਸ਼ੇਰਗਿੱਲ ਪਰਿਵਾਰ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਿਆ ਜਦੋਂ ਪ੍ਰੋ ਗੁਰਸ਼ਰਨ ਸਿੰਘ ਲਾਲੀ ਦੇ ਪਿਤਾ ਕੋਚ ਜੋਗਿੰਦਰ ਸਿੰਘ ਸ਼ੇਰਗਿੱਲ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਕਰੀਬ 92 ਵਰ੍ਹਿਆਂ ਦੇ ਸਨ। ਜਿਕਰਯੋਗ ਹੈ ਕਿ ਕੋਚ ਜੋਗਿੰਦਰ ਸਿੰਘ ਸ਼ੇਰਗਿੱਲ ਲੰਮਾ ਸਮਾਂ ਸੁਨਾਮ ਦੇ ਉਲੰਪਿਕ ਸਟੇਡੀਅਮ ਵਿਚ ਅਨੇਕਾਂ ਹੀ ਨੌਜਵਾਨਾਂ ਨੂੰ ਖੇਡ ਅਭਿਆਸ ਕਰਵਾਉਂਦੇ ਰਹੇ ਹਨ। ਜਿਸ ਦੀ ਬਦੌਲਤ ਅਨੇਕਾਂ ਹੀ ਮੁੰਡੇ ਕੁੜੀਆਂ ਨੇ ਕੌਮੀ, ਕੌਮਾਂਤਰੀ ਅਤੇ ਸੂਬਾ ਪੱਧਰੀ ਖੇਡਾਂ ਚ ਨਾਮਣਾ ਖੱਟਿਆ ਹੈ।ਉਨ੍ਹਾਂ ਦੇ ਅਕਾਲ ਚਲਾਣੇ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ,ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਰਜਿੰਦਰ ਸਿੰਘ ਰਾਜਾ ਬੀਰ ਕਲ੍ਹਾਂ, ਭਾਜਪਾ ਆਗੂ ਦਾਮਨ ਬਾਜਵਾ, ਹਰਮਨਦੇਵ ਸਿੰਘ ਬਾਜਵਾ,ਵਿਨਰਜੀਤ ਸਿੰਘ ਖਡਿਆਲ,ਰਵਿੰਦਰ ਸਿੰਘ ਚੀਮਾ, ਪਿ੍ਤਪਾਲ ਸਿੰਘ ਹਾਂਡਾ, ਗੁਰਚਰਨ ਸਿੰਘ ਧਾਲੀਵਾਲ, ਇੰਦਰਮੋਹਨ ਸਿੰਘ ਲਖਮੀਰਵਾਲਾ, ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ, ਰਿੰਪਲ ਧਾਲੀਵਾਲ,ਠੇਕੇਦਾਰ ਨਰਿੰਦਰ ਸਿੰਘ ਕਣਕਵਾਲ, ਯਾਦਵਿੰਦਰ ਸਿੰਘ ਨਿਰਮਾਣ, ਐਡਵੋਕੇਟ ਪੁਸ਼ਪਿੰਦਰ ਸਿੰਘ ਲਖਮੀਰਵਾਲਾ, ਰੁਪਿੰਦਰਪਾਲ ਸਿੰਘ ਚੱਠਾ, ਸਾਬਕਾ ਸਰਪੰਚ ਜਗਜੀਤ ਸਿੰਘ ਚੱਠਾ,ਸਾਬਕਾ ਸਰਪੰਚ ਹਰਜੀਤ ਸਿੰਘ ਚੱਠਾ, ਹਰਦੇਵ ਸਿੰਘ ਹੰਝਰਾ, ਐਡਵੋਕੇਟ ਅੰਮ੍ਰਿਤਰਾਜਦੀਪ ਸਿੰਘ ਚੱਠਾ, ਅਮਰੀਕ ਸਿੰਘ ਧਾਲੀਵਾਲ ਅਤੇ ਪਰਮਜੀਤ ਸਿੰਘ ਧਾਲੀਵਾਲ ਨੇ ਸ਼ੇਰਗਿੱਲ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਡੀ.ਸੀ. ਰੇਟਾਂ ਨੂੰ ਲੈ ਕੇ ਭੱਠਾ ਮਾਲਕਾਂ ਅਤੇ ਪੰਚਾਇਤਾਂ ਵਿਚਾਲੇ ਤਣਾਅ, ਵਿਕਾਸ ਕਾਰਜ ਹੋਏ ਪ੍ਰਭਾਵਿਤ ਅਗਲੀ ਖ਼ਬਰ ਆਜ਼ਾਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।