16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਖਹਿਰਾ ਨੇ ਮਲੇਰਕੋਟਲਾ ਦੇ ਮੁਸਲਮਾਨਾਂ ਨੂੰ ਗੁਮਰਾਹ ਕਰ ਕੇ ਵੋਟ ਲਈ- ਮਾਨ <br/>

ਅਜੀਤ ਡੈਸਕ 25-05-2026
ਸੰਗਰੂਰ, 24 ਮਈ (ਅਮਨਦੀਪ ਸਿੰਘ ਬਿੱਟਾ) - ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਮਿਸ਼ਨ ਪੰਜਾਬ 2027 ਦੇ ਬੈਨਰ ਹੇਠ ਇਤਿਹਾਸਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਵੱਡੀ ਪੰਥਕ ਕਨਵੈੱਨਸ਼ਨ ਦਾ ਆਯੋਜਨ ਕੀਤਾ ਗਿਆ | ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਕਦੇ ਕੌਮ ਦੀ ਪਿੱਠ ਨਹੀਂ ਲੱਗਣ ਦਿੱਤੀ ਪਰ ਉਨ੍ਹਾਂ ਨੂੰ ਅੱਜ ਤੱਕ ਕੌਮ ਦਾ ਪਤਾ ਨਹੀਂ ਲੱਗਿਆ ਕਿ ਉਹ ਚਾਹੁੰਦੀ ਕੀ ਹੈ | ਉਨ੍ਹਾਂ ਕਿਹਾ ਕਿ ਜਦ ਵੀ ਅਕਾਲੀ ਦਲ (ਅ) ਨੂੰ ਅੱਗੇ ਆਉਣ ਦਾ ਮੌਕਾ ਮਿਲਦਾ ਹੈ, ਤਾਂ ਅਜਿਹੇ ਲੀਡਰਾਂ ਦੇ ਪਿੱਛੇ ਲੱਗ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦੀ ਪਾਰਟੀ ਦਾ ਵੱਡਾ ਨੁਕਸਾਨ ਹੁੰਦਾ ਹੈ | ਬੜੇ ਹੀ ਭਰੇ ਮਨ ਨਾਲ ਮਾਨ ਨੇ ਕਿਹਾ ਕਿ ਮਲੇਰਕੋਟਲਾ ਦੇ ਮੁਸਲਮਾਨ ਹਮੇਸ਼ਾ ਉਨ੍ਹਾਂ ਦੀ ਪਾਰਟੀ ਨੂੰ ਵੋਟ ਪਾਉਂਦੇ ਸਨ ਪਰ ਪਿਛਲੀਆਂ ਲੋਕ ਸਭਾ ਚੋਣਾ ਦੌਰਾਨ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਉੱਥੋਂ ਦੇ ਮੁਸਲਮਾਨਾਂ ਨੂੰ ਇਹ ਕਹਿ ਕੇ ਵੋਟਾਂ ਆਪਣੇ ਹੱਕ ਵਿੱਚ ਭੁਗਤਾ ਲਈਆਂ ਕਿ ਮਾਨ ਨੇ ਰਾਸ਼ਟਰਪਤੀ ਚੋਣ ਵੇਲੇ ਆਪਣੀ ਐਮ.ਪੀ. ਵੋਟ ਭਾਜਪਾ ਦੀ ਉਮੀਦਵਾਰ ਬੀਬੀ ਦਰੋਪਤੀ ਮੁਰਮੂ ਨੂੰ ਪਾਈ ਸੀ, ਜਿਸ ਕਾਰਨ ਮੁਸਲਮਾਨਾਂ ਨੇ ਉਨ੍ਹਾਂ ਨੂੰ ਵੋਟ ਨਾ ਪਾ ਕੇ ਖਹਿਰਾ ਨੂੰ ਵੋਟ ਪਾ ਦਿੱਤੀ ਅਤੇ ਉਹ ਹਾਰ ਗਏ ਸਨ | ਮਾਨ ਨੇ ਕਿਹਾ ਕਿ ਉਸ ਤੋਂ ਪਹਿਲਾਂ ਉਨ੍ਹਾਂ ਭਾਜਪਾ ਦੇ ਰਾਸ਼ਟਰਪਤੀ ਚੋਣ 'ਚ ਖੜੇ ਕੀਤੇ ਉਮੀਦਵਾਰ ਅਬਦੁਲ ਕਲਾਮ ਨੂੰ ਵੋਟ ਪਾਈ ਸੀ ਪਰ ਉਸ ਵੇਲੇ ਮਲੇਰਕੋਟਲਾ ਦੇ ਮੁਸਲਮਾਨ ਉਨ੍ਹਾਂ ਖ਼ਿਲਾਫ਼ ਨਹੀਂ ਹੋਏ ਸਨ | ਮਾਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਰਾਸ਼ਟਰਪਤੀ ਚੋਣ ਵੇਲੇ ਵੋਟ ਕੇਵਲ ਦਰੋਪਤੀ ਮੁਰਮੂ ਨੂੰ ਇਸ ਕਾਰਨ ਪਾਈ ਸੀ ਕਿ ਉਹ ਮਹਿਲਾ ਆਦਿਵਾਸੀ ਸੀ ਅਤੇ ਸਮਾਜ ਦੇ ਦੱਬੇ ਕੁਚਲੇ ਹਿੱਸੇ ਵਿੱਚੋਂ ਆਉਂਦੇ ਸਨ | ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਮੁਸਲਮਾਨਾਂ ਸਮੇਤ ਘੱਟ ਗਿਣਤੀ ਜਿੱਥੇ ਵੀ ਘੱਟ ਗਿਣਤੀਆਂ ਨਾਲ ਧੱਕਾ ਹੁੰਦਾ ਹੈ, ਉਨ੍ਹਾਂ ਨਾਲ ਖੜੇ ਰਹੇ ਹਨ ਅਤੇ ਇੱਥੋਂ ਤੱਕ ਕਿ ਜਦ ਕਾਂਗਰਸ ਭਾਜਪਾ ਨੇ ਬਾਬਰੀ ਮਸਜਿਦ ਢਾਹੀ ਸੀ ਤਾਂ ਉਨ੍ਹਾਂ ਉੱਥੇ ਪਹੁੰਚੇ ਕੇ ਆਵਾਜ਼ ਉਠਾਈ ਸੀ | ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਅੱਜ ਲੋੜ ਹੈ ਕੌਮ ਅਕਾਲੀ ਦਲ (ਅ) ਦੇ ਝੰਡੇ ਹੇਠ ਇਕੱਤਰ ਹੋਵੇ ਤਾਂ ਜੋ 2027 ਦੀ ਚੋਣਾ ਵਿੱਚ ਨਿਰੋਲ ਪੰਥਕ ਸਰਕਾਰ ਬਣਾਈ ਜਾ ਸਕੇ | ਜਥੇਦਾਰ ਬਹਾਦਰ ਸਿੰਘ ਭਸੌੜ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਪ੍ਰੋ. ਮਹਿੰਦਰਪਾਲ ਸਿੰਘ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਸਤਨਾਮ ਸਿੰਘ ਰੱਤੋਕੇ, ਬੀਬੀ ਮਨਦੀਪ ਕੌਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਜੰਟ ਸਿੰਘ ਕੱਟੂ, ਪਰਗਟ ਸਿੰਘ ਗਾਗਾ, ਬੀਬੀ ਕਰਮਜੀਤ ਕੌਰ ਭਦੌੜ, ਅਵਤਾਰ ਸਿੰਘ ਕਾਲੇਕੇ, ਬੀਬੀ ਹਰਪਾਲ ਕੌਰ ਕਰਤਾਰਪੁਰਾ, ਜਥੇਦਾਰ ਹਰਜੀਤ ਸਿੰਘ ਸੰਜੂਮਾ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ਖੁੱਡੀ, ਐਡਵੋਕੇਟ ਜਗਮੀਤ ਸਿੰਘ, ਜਸਵੀਰ ਸਿੰਘ ਭੁੱਲਰ ਨੇ ਸੰਬੋਧਨ ਕੀਤਾ | ਹਾਜ਼ਰ ਹੋਰ ਸ਼ਖ਼ਸੀਅਤਾਂ ਵਿੱਚ ਹਰਮੇਸ਼ਇੰਦਰ ਸਿੰਘ, ਸਾਧੂ ਸਿੰਘ ਪੇਧਨੀ, ਬੀਬੀ ਮਨਜੀਤ ਕੌਰ ਮਾਣਕੀ ਮਲੇਰਕੋਟਲਾ, ਗਿਆਨ ਕੌਰ ਕਾਕੜਾ, ਗੁਰਬਖਸ਼ ਸਿੰਘ ਸੁਨਾਮ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਦੇ 5228 ਸਰਪੰਚਾਂ ਦਾ 2019 ਤੋਂ ਲਟਕਦਾ ਮਾਣ ਭੱਤਾ ਮਿਲਣ ਦੀ ਆਸ ਬੱਝੀ ਅਗਲੀ ਖ਼ਬਰ ਹਲਕਾ ਲਹਿਰਾਗਾਗਾ 'ਚ ਮੰਤਰੀ ਗੋਇਲ ਦੇ ਕੰਮ ਬੋਲਣ ਲੱਗੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।