16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਹਲਕਾ ਲਹਿਰਾਗਾਗਾ 'ਚ ਮੰਤਰੀ ਗੋਇਲ ਦੇ ਕੰਮ ਬੋਲਣ ਲੱਗੇ <br/>

ਅਜੀਤ ਡੈਸਕ 25-05-2026
ਲਹਿਰਾਗਾਗਾ, 24 ਮਈ (ਅਸ਼ੋਕ ਗਰਗ) - ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਹਲਕੇ ਦੇ ਸਰਵਪੱਖੀ ਵਿਕਾਸ ਅਤੇ ਖ਼ੁਸ਼ਹਾਲੀ ਲਈ ਕੀਤੇ ਗਏ ਅਤੇ ਕੀਤੇ ਜਾ ਰਹੇ ਕੰਮ ਲੋਕਾਂ ਦੇ ਸਿਰ ਚੜ ਕੇ ਬੋਲ ਰਹੇ ਹਨ, ਜਿਸ ਦੇ ਚਲਦੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕ ਵੱਖ-ਵੱਖ ਪਾਰਟੀਆਂ ਛੱਡ ਕੇ 'ਆਪ' ਵਿੱਚ ਸ਼ਾਮਿਲ ਹੋ ਰਹੇ ਹਨ | ਅੱਜ ਪਿੰਡ ਖੰਡੇਬਾਦ ਵਿਖੇ ਕਈ ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਮੰਤਰੀ ਗੋਇਲ ਦੇ ਕੰਮਾਂ ਤੋਂ ਪ੍ਰਭਾਵਿਤ ਹੁੰਦਿਆਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਸ਼ਾਮਿਲ ਸਨ | ਪਿੰਡ ਖੰਡੇਬਾਦ ਵਿਖੇ ਰੱਖੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਮੰਤਰੀ ਗੋਇਲ ਨੇ ਆਪਣੀ ਧਰਮ ਪਤਨੀ ਸ਼੍ਰੀਮਤੀ ਸੀਮਾ ਗੋਇਲ ਅਤੇ ਬੇਟੇ ਗੌਰਵ ਗੋਇਲ ਨਾਲ ਸ਼ਿਰਕਤ ਕਰਦਿਆਂ 'ਆਪ' ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਏ ਹਰ ਵਿਅਕਤੀ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਪਿੰਡ ਨਿਵਾਸੀਆਂ ਵੱਲੋਂ ਗੋਇਲ ਪਰਿਵਾਰ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਮੰਤਰੀ ਗੋਇਲ ਨੇ ਕਿਹਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਹੋ ਰਹੇ ਵਿਕਾਸ ਕੰਮਾਂ ਤੋਂ ਪੂਰੀ ਤਰ੍ਹਾਂ ਖ਼ੁਸ਼ ਅਤੇ ਸੰਤੁਸ਼ਟ ਹਨ | ਸੂਬੇ ਵਿੱਚ ਹੋ ਰਹੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ ਅਤੇ ਵਿਰੋਧੀਆਂ ਦੀਆਂ ਜਮਾਨਤਾਂ ਜ਼ਬਤ ਹੋ ਜਾਣਗੀਆਂ | ਮੰਤਰੀ ਗੋਇਲ ਨੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਪੰਜਾਬ ਅਤੇ ਕਿਸਾਨ ਵਿਰੋਧੀ ਦੱਸਦਿਆਂ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਲਈ ਭਾਜਪਾ ਨੂੰ ਜਿੰਮੇਵਾਰ ਠਹਿਰਾਇਆ | ਦੂਜੇ ਪਾਸੇ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਟਕਸਾਲੀ ਪਰਿਵਾਰਾਂ ਦੇ ਦਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਸਿੰਘ ਪੁੱਤਰ ਸਾਬਕਾ ਸਰਪੰਚ ਰਾਮ ਕਰਤਾਰ ਸਿੰਘ, ਰਵੀ ਸਰਾਓ, ਤਰਸੇਮ ਸਿੰਘ, ਅਮਰ ਚੈਨ ਸਿੰਘ, ਗਮਦੂਰ ਸਿੰਘ, ਮਨਪ੍ਰੀਤ ਰਾਮ ਸ਼ਰਮਾ, ਮੰਗਤ ਰਾਮ, ਬੀਰਬਲ ਖਾਨ, ਦਰਸ਼ਨ ਸਿੰਘ, ਤਾਰਾ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਕੌਰ, ਗਗਨਦੀਪ ਕੌਰ, ਗੁਰਮੇਲ ਕੌਰ, ਕਿਰਨਾ ਕੌਰ ਅਤੇ ਹੋਰਨਾਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਕਾਂਗਰਸ ਨਾਲ ਜੁੜੇ ਹੋਏ ਸਨ, ਪਰ ਮੰਤਰੀ ਗੋਇਲ ਅਤੇ ਸਮੁੱਚੇ ਗੋਇਲ ਪਰਿਵਾਰ ਵੱਲੋਂ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਤੇ ਪਿੰਡਾਂ ਦੇ ਵਿਕਾਸ ਲਈ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਮੰਤਰੀ ਗੋਇਲ ਨੂੰ ਇੱਕ ਵਾਰ ਫਿਰ ਰਿਕਾਰਡ ਵੋਟਾਂ ਤੇ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ | ਸਮਾਗਮ ਵਿੱਚ ਮੰਤਰੀ ਗੋਇਲ ਦੇ ਓ.ਐਸ.ਡੀ ਰਕੇਸ਼ ਕੁਮਾਰ ਗੁਪਤਾ ਤੋਂ ਇਲਾਵਾ ਯੂਥ ਆਗੂ ਅਜੇ ਕੁਮਾਰ ਠੋਲੀ, ਟਰੱਕ ਯੂਨੀਅਨ ਦੇ ਪ੍ਰਧਾਨ ਸਤਪਾਲ ਸਿੰਘ ਕਾਲਾ, ਬਾਦਲ ਸਿੰਘ, ਸ਼ਿੰਦਰਪਾਲ ਸਿੰਘ, ਅੰਮਿ੍ਤਪਾਲ ਕੌਰ ਵਾਈਸ ਚੇਅਰਪਰਸਨ ਬਲਾਕ ਸੰਮਤੀ, ਬਾਵਾ ਸਿੰਘ ਢਿੱਲੋ, ਮੱਖਣ ਸਿੰਘ ਪ੍ਰਗਟ ਸਿੰਘ ਸਰਪੰਚ ਫੂਲਦ, ਬਿੰਦਰ ਸਿੰਘ ਸੇਖੂਵਾਸ, ਪ੍ਰਵੀਨ ਕੁਮਾਰ ਟਿੰਕਾ ਮੌਜੂਦ ਸਨ |

ਪਿਛਲੀ ਖ਼ਬਰ ਖਹਿਰਾ ਨੇ ਮਲੇਰਕੋਟਲਾ ਦੇ ਮੁਸਲਮਾਨਾਂ ਨੂੰ ਗੁਮਰਾਹ ਕਰ ਕੇ ਵੋਟ ਲਈ- ਮਾਨ <br/> ਅਗਲੀ ਖ਼ਬਰ ਇੰਜ. ਦਵਿੰਦਰ ਪਿਸ਼ੌਰ ਵਲੋਂ ਸਮਾਜ ਸੇਵੀ ਭਾਨ ਸਿੰਘ ਜੱਸੀ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।