15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੰਗਰੂਰ ਦੇ ਵੱਡੇ ਚੌਕ 'ਚ ਬੇਰੁਜ਼ਗਾਰਾਂ ਨੇ ਸੱਥ ਲਗਾ ਕੇ ਸਰਕਾਰ ਖ਼ਿਲਾਫ਼ ਕੱਢੀ ਭੜਾਸ <br/>

ਅਜੀਤ ਡੈਸਕ 25-05-2026
ਸੰਗਰੂਰ, 24 ਮਈ (ਅਮਨਦੀਪ ਸਿੰਘ ਬਿੱਟਾ) - ਬੇਰੁਜ਼ਗਾਰ ਸਾਂਝਾ ਮੋਰਚੇ ਵਲੋਂ ਅੱਜ ਸੰਗਰੂਰ ਦੇ ਵੱਡੇ ਚੌਂਕ 'ਚ ਬੇਰੁਜ਼ਗਾਰਾਂ ਦੀ ਸੱਥ ਲਗਾ ਕੇ ਪੰਜਾਬ ਸਰਕਾਰ ਨੂੰ ਆਪਣੇ ਭਾਸ਼ਣਾਂ ਦੇ ਜਰੀਏ ਸਵਾਲ ਕੀਤੇ ਗਏ ਕਿ ਉਨ੍ਹਾਂ ਪਿਛਲੇ ਸਾਢੇ ਚਾਰ ਸਾਲਾਂ ਦੇ ਰਾਜ ਦੌਰਾਨ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਕੀ ਉੱਦਮ ਕੀਤੇ ਹਨ | ਸੁਖਵਿੰਦਰ ਸਿੰਘ ਢਿੱਲਵ ਾਂ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝਨੀਰ ਅਤੇ ਅਮਨ ਸ਼ੇਖ਼ਾ ਦੀ ਅਗਵਾਈ ਹੇਠ ਬੇਰੁਜ਼ਗਾਰ ਸੰਗਰੂਰ ਦੇ ਬਾਜ਼ਾਰਾਂ 'ਚ ਰੋਸ ਮਾਰਚ ਕਰਦੇ ਵੱਡਾ ਚੌਂਕ ਵਿਖੇ ਪੁੱਜੇ, ਜਿੱਥੇ ਉਨ੍ਹਾਂ ਸੱਥ ਲਗਾਉਂਦਿਆਂ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਦੇ ਨਾਮ ਵਾਲੀ ਕੁਰਸੀ ਵੀ ਆਪਣੀ ਸੱਥ ਵਿੱਚ ਲਗਾਈ ਹੋਈ ਸੀ | ਜ਼ਿਕਰਯੋਗ ਹੈ ਕਿ ਪੰਜ ਮਹੀਨੇ ਤੋਂ ਵੱਧ ਦੇ ਸਮੇਂ ਤੋਂ ਬੇਰੁਜ਼ਗਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਪੱਕੇ ਮੋਰਚੇ 'ਤੇ ਬੈਠੇ ਹਨ ਅਤੇ ਇਸ ਅਰਸੇ ਦੌਰਾਨ ਉਹ ਮੀਟਿੰਗਾਂ ਅਤੇ ਪ੍ਰਦਰਸ਼ਨਾਂ ਦਾ ਦੌਰਾ ਵੀ ਚਲਾਉਂਦੇ ਆ ਰਹੇ ਹਨ | ਆਪਣੇ ਸੰਬੋਧਨ 'ਚ ਢਿੱਲਵਾਂ, ਮਲੋਟ ਨੇ ਕਿਹਾ ਕਿ ਪੰਜਾਬ ਸਿਹਤ ਸਿੱਖਿਆ ਕ੍ਰਾਂਤੀ ਮਹਿਜ਼ ਪ੍ਰਚਾਰ ਤੱਕ ਸੀਮਤ ਹੈ ਕਿਉਂਕਿ ਜ਼ਮੀਨੀ ਪੱਧਰ 'ਤੇ ਸਰਕਾਰ ਨੇ ਸਵਾ ਚਾਰ ਸਾਲ ਦੇ ਕਾਰਜਕਾਲ ਦੌਰਾਨ ਕੋਈ ਵੀ ਅਸਾਮੀ ਨਹੀਂ ਕੱਢੀ ਹੈ | ਅੱਜ ਦੀ ਆਪਣੀ ਲਗਾਈ ਸੱਥ ਵਿੱਚ ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਮਾਸਟਰ ਕੇਡਰ, ਲੈਕਚਰਾਰਾਂ ਦੀਆਂ ਸਾਰੀਆਂ ਖਾਲ਼ੀਆਂ ਅਸਾਮੀਆਂ ਉੱਤੇ ਉਮਰ ਹੱਦ ਦੀ ਛੋਟ ਦੇ ਕੇ ਇਸ਼ਤਿਹਾਰ ਜਾਰੀ ਕੀਤਾ ਜਾਵੇ | ਮਾਸਟਰ ਕੇਡਰ ਵਿੱਚ 55 ਫ਼ੀਸਦੀ ਦੀ ਸ਼ਰਤ ਖ਼ਤਮ ਕੀਤੀ ਜਾਵੇ | ਮਲਟੀਪਰਪਜ਼ ਹੈਲਥ ਦੀ ਸਾਰੀਆਂ ਖ਼ਾਲੀ ਅਸਾਮੀਆਂ ਉਮਰ ਹੱਦ ਦੀ ਛੋਟ ਨਾਲ ਭਰੀਆਂ ਜਾਣ | ਇਸ ਮੌਕੇ ਭਰਾਤਰੀ ਜਥੇਬੰਦੀ ਦੇ ਮਨਧੀਰ ਸਿੰਘ ਰਾਜੋਮਾਜਰਾ ਤੋਂ ਇਲਾਵਾ ਗੁਰਪ੍ਰੀਤ ਸਿੰਘ ਪੱਕਾ ਕਲਾ, ਸ਼ਿੰਦਰਪਾਲ ਕੌਰ, ਗਗਨਦੀਪ ਕੌਰ, ਬੇਅੰਤ ਕੌਰ, ਕਰਮਜੀਤ ਸਿੰਘ, ਸੰਦੀਪ ਮੋਫਰ, ਲਖਵੀਰ ਸਿੰਘ ਬੀਹਲਾ, ਕਮਲ ਲੁਧਿਆਣਾ, ਮਨੀਸ਼ ਫ਼ਾਜ਼ਿਲਕਾ ਹਾਜਰ ਸਨ |

ਪਿਛਲੀ ਖ਼ਬਰ ਪਿੰਡ ਕੰਗਣਵਾਲ ਵਿਖੇ ਹੋਏ ਅੰਨ੍ਹੇ ਕਤਲ ਕਾਂਡ ਦੇ 2 ਦੋਸ਼ੀਆਂ ਨੂੰ ਕੀਤਾ ਕਾਬੂ <br/> ਅਗਲੀ ਖ਼ਬਰ ਛਾਜਲੀ 'ਚ ਨਾੜ ਦੀ ਅੱਗ ਨਾਲ ਤੂੜੀ ਅਤੇ ਹੋਰ ਸਾਮਾਨ ਸੜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।