15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਦੇਸ਼ 'ਚ ਪੜ੍ਹੇ ਲਿਖੇ ਨੌਜਵਾਨਾਂ 'ਚ ਬੇਰੁਜ਼ਗਾਰੀ ਦੀ ਦਰ 29% ਤੱਕ ਪਹੁੰਚੀ

ਅਜੀਤ ਡੈਸਕ 22-05-2026
ਸੰਗਰੂਰ, 21 ਮਈ (ਧੀਰਜ ਪਸੋਰੀਆ) - ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਛਿੰਦਰਪਾਲ ਸਿੰਘ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਸਕੱਤਰ ਗੁਰਵਿੰਦਰ ਸਿੰਘ ਨੇ ਇੱਕ ਸਾਂਝੇ ਬਿਆਨ 'ਚ ਕਿਹਾ ਹੈ ਕਿ ਦੇਸ਼ ਦੀ ਜਵਾਨੀ ਇਸ ਵੇਲੇ ਭਿਆਨਕ ਗ਼ਰੀਬੀ ਅਤੇ ਬੇਰੁਜ਼ਗਾਰੀ ਦੇ ਦੌਰ ਵਿੱਚੋਂ ਲੰਘ ਰਹੀ ਹੈ | ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ 'ਕਾਕਰੋਚ ਪਾਰਟੀ' ਮੁਹਿੰਮ (ਜਿਸ ਨਾਲ 1 ਕਰੋੜ ਤੋਂ ਵੱਧ ਨੌਜਵਾਨ ਜੁੜ ਚੁੱਕੇ ਹਨ) ਮੌਜੂਦਾ ਲੋਕ ਦੋਖੀ ਪ੍ਰਬੰਧ ਖ਼ਿਲਾਫ਼ ਜਵਾਨੀ ਦੇ ਅੰਦਰਲੇ ਰੋਹ ਅਤੇ ਚੀਸ ਦਾ ਪ੍ਰਗਟਾਵਾ ਹੈ | ਆਗੂਆਂ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਭਾਰਤ ਵਿੱਚ ਕੁੱਲ ਬੇਰੁਜ਼ਗਾਰਾਂ ਵਿੱਚੋਂ 80% ਤੋਂ ਵੱਧ ਨੌਜਵਾਨ ਹਨ ਅਤੇ ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 29% ਤੱਕ ਪਹੁੰਚ ਚੁੱਕੀ ਹੈ | ਇੱਕ ਪਾਸੇ ਦੇਸ਼ ਦੇ 1% ਅਮੀਰਾਂ ਕੋਲ 22.6% ਆਮਦਨ ਹੈ, ਜਦਕਿ ਦੂਜੇ ਪਾਸੇ ਕਰੋੜਾਂ ਲੋਕ ਰੋਜ਼ਾਨਾ 171 ਰੁਪਏ ਤੋਂ ਵੀ ਘੱਟ 'ਤੇ ਗੁਜ਼ਾਰਾ ਕਰਨ ਲਈ ਮਜਬੂਰ ਹਨ | ਸਰਕਾਰਾਂ ਕੋਲ ਇਨ੍ਹਾਂ ਮਸਲਿਆਂ ਦੇ ਹੱਲ ਲਈ ਨਾ ਕੋਈ ਨੀਤੀ ਹੈ ਅਤੇ ਨਾ ਹੀ ਨੀਅਤ | ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਵਧਦੀ ਬੇਰੁਜ਼ਗਾਰੀ, ਮਹਿੰਗੀ ਸਿੱਖਿਆ ਅਤੇ ਰੁਜ਼ਗਾਰ ਦੀ ਅਸੁਰੱਖਿਆ ਵਰਗੇ ਗੰਭੀਰ ਮਸਲਿਆਂ ਦਾ ਹੱਲ ਸਿਰਫ਼ ਸੋਸ਼ਲ ਮੀਡੀਆ 'ਤੇ ਵਿਰੋਧ ਦਰਜ ਕਰਵਾਉਣ ਨਾਲ ਸੰਭਵ ਨਹੀਂ ਹੈ | ਇਸ ਆਨਲਾਈਨ ਰੋਹ ਨੂੰ ਇੱਕ ਜਥੇਬੰਦ ਤਾਕਤ ਵਿੱਚ ਬਦਲ ਕੇ ਜ਼ਮੀਨੀ ਪੱਧਰ 'ਤੇ ਸੰਘਰਸ਼ ਦੇ ਮੈਦਾਨਾਂ ਵਿੱਚ ਨਿੱਤਰਨਾ ਅੱਜ ਦੀ ਅਣਸਰਦੀ ਲੋੜ ਹੈ, ਤਾਂ ਹੀ ਹੱਕਾਂ ਦੀ ਲਹਿਰ ਨੂੰ ਕਾਮਯਾਬ ਕੀਤਾ ਜਾ ਸਕਦਾ
ਪਿਛਲੀ ਖ਼ਬਰ ਇਤਿਹਾਸਕ ਸ਼ਹਿਰ ਮਲੇਰਕੋਟਲਾ 'ਚ 'ਡਾਵਾਂਡੋਲ' ਹੋਈ ਟਰੈਫ਼ਿਕ ਵਿਵਸਥਾ ਅਗਲੀ ਖ਼ਬਰ ਸੂਬਾ ਸਰਕਾਰ ਮੁਲਾਜ਼ਮਾਂ ਦੇ ਹੱਕ ਨਹੀਂ ਦਬਾ ਸਕਦੀ - ਕਮਲਜੀਤ ਚੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।