18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

'ਇਕ ਪੰਥ ਇਕ ਸੋਚ' ਤਹਿਤ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 08-05-2026
ਅਹਿਮਦਗੜ੍ਹ, 7 ਮਈ (ਸੁਖਜੀਤ ਸਿੰਘ ਖੇੜਾ) - ਬਾਬਾ ਬੰਦਾ ਸਿੰਘ ਬਹਾਦਰ ਸਟੱਡੀ ਸਰਕਲ ਰਜਿ ਵੱਲੋਂ 'ਇਕ ਪੰਥ ਇਕ ਸੋਚ' ਮੁਹਿੰਮ ਜੋ ਕਿ ਕੈਲੇਫੋਰਨੀਆ ਤੋਂ ਸ਼ੁਰੂ ਕੀਤੀ ਗਈ ਹੈ | ਸਾਰੇ ਸੰਸਾਰ ਵਿਚ ਇਕ ਪੰਥ ਇਕ ਸੋਚ ਦੇ ਤਹਿਤ ਅਲੱਗ- ਅਲੱਗ ਸ਼ਹਿਰਾਂ, ਪਿੰਡਾ ਵਿੱਚ ਜਾ ਕੇ ਨਸ਼ਿਆਂ ਦੀ ਬੁਰੀ ਆਦਤ ਅਤੇ ਦੁਸ਼ਕਰਮ ਵਰਗੇ ਮਾੜੇ ਅਪਰਾਧ ਤੋਂ ਬਚ ਕੇ ਰਹਿਣ ਲਈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਜੀਵਨ ਬਤੀਤ ਕਰਨ ਲਈ ਚੁੱਕੇ ਬੀੜੇ ਤਹਿਤ ਪਿੰਡ ਮਹੇਰਨਾ ਕਲਾਂ ਵਿਖੇ ਭਾਈ ਪਵਿੱਤਰ ਸਿੰਘ ਖ਼ਾਲਸਾ ਅਤੇ ਭਾਈ ਜਗਧਾਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਤਿੰਨ ਅਲੱਗ-ਅਲੱਗ ਧਾਰਮਿਕ ਫ਼ਿਲਮਾਂ ਰਾਹੀਂ ਨਸ਼ਿਆਂ ਤੋਂ ਦੂਰ ਹੋ ਕੇ ਇਕ ਬਾਣੀ ਇਕ ਗੁਰੂ ਨਾਲ ਜੋੜਨ ਦਾ ਉਪਦੇਸ਼ ਦਿੱਤਾ ਗਿਆ | ਇਸ ਮੌਕੇ ਭਾਈ ਪਵਿੱਤਰ ਸਿੰਘ ਖ਼ਾਲਸਾ ਅਤੇ ਭਾਈ ਜਗਧਾਰ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਉੱਚ ਸਿੱਖਿਆ ਦੇ ਖੇਤਰ ਵਿੱਚ ਜਿੱਥੇ ਨੌਜਵਾਂਨ ਬੱਚੇ ਬੱਚੀਆਂ ਮੱਲਾਂ ਮਾਰ ਰਹੇ ਹਨ, ਉੱਥੇ ਖਾਸ ਕਰਕੇ ਧਾਰਮਿਕ ਪੱਖੋਂ ਵੀ ਸੁਚੇਤ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ -ਬਾਣੇ ਅਤੇ ਊੜੇ ਤੇ ਜੂੜੇ ਨਾਲ ਜੁੜਨਾ ਵੀ ਜ਼ਰੂਰੀ ਹੈ | ਇਸ ਪ੍ਰੋਗਰਾਮ ਵਿੱਚ ਪਿੰਡ ਵਾਸੀ ਨੋਜਵਾਨਾਂ, ਬੱਚੇ, ਬੱਚੀਆਂ ਅਤੇ ਅÏਰਤਾਂ ਤੇ ਬਜ਼ੁਰਗਾਂ ਨੇ ਸ਼ਮੂਲੀਅਤ ਕੀਤੀ |
ਫਿਲਮ ਦੇ ਤਹਿਤ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ, ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ | ਇਸ ਮੌਕੇ ਗੁਰਦੂਆਰਾ ਸਾਹਿਬ ਦੀ ਕਮੇਟੀ ਅਤੇ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਗੁਰਦੂਆਰਾ ਕਮੇਟੀ, ਭਾਈ ਗੁਰਮੇਲ ਸਿੰਘ, ਕੁਲਵੀਰ ਸਿੰਘ, ਅੰਮਿ੍ਤਪਾਲ ਸਿੰਘ, ਟਰੱਸਟ ਦੇ ਸਰਪ੍ਰਸਤ ਭਾਈ ਗੁਰਮੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਹਿਮਦਗੜ੍ਹ ਸ਼ਹਿਰ ਦੇ ਕੂੜੇ ਦੀ ਸਮੱਸਿਆ ਹੜਤਾਲ ਕਾਰਨ ਹੋਰ ਵੀ ਭਿਆਨਕ ਬਣੀ ਅਗਲੀ ਖ਼ਬਰ ਸਲਾਇਟ ਵਿਦਿਆਰਥੀਆਂ ਵੱਲੋਂ ਪ੍ਰੈਕਟੀਕਲ ਗਿਆਨ ਲਈ ਭਾਖੜਾ ਨੰਗਲ ਡੈਮ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।