ਲੌਂਗੋਵਾਲ, 7 ਮਈ (ਵਿਨੋਦ ਸ਼ਰਮਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਲੌਂਗੋਵਾਲ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਨੇ ਬੀ.ਟੈਕ ਮਕੈਨੀਕਲ ਦੇ ਵਿਦਿਆਰਥੀਆਂ ਲਈ ਭਾਖੜਾ ਨੰਗਲ ਡੈਮ ਦੇ ਉਦਯੋਗਿਕ ਦੌਰੇ ਦਾ ਪ੍ਰਬੰਧ ਕੀਤਾ | ਇਹ ਦੌਰਾ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਅਤੇ ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਸ਼ੰਕਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ | ਇਸ ਯਾਤਰਾ ਦਾ ਕੁਸ਼ਲਤਾ ਨਾਲ ਪ੍ਰਬੰਧ ਅਤੇ ਤਾਲਮੇਲ ਡਾ. ਵਿਵੇਕ ਕੁਮਾਰ ਅਤੇ ਇੰਜ. ਦਿਵੇਸ਼ ਭਾਰਤੀ ਵੱਲੋਂ ਕੀਤਾ ਗਿਆ | ਇਸ ਯਾਤਰਾ ਵਿੱਚ ਬੀ. ਟੈਕ. ਮਕੈਨੀਕਲ ਤੀਜੇ ਸਾਲ ਦੇ 70 ਵਿਦਿਆਰਥੀਆ ਤੋਂ ਇਲਾਵਾ ਅਧਿਆਪਕਾਂ ਵੱਲੋਂ ਡਾ. ਅਨੁਜ ਬਾਂਸਲ, ਇੰਜ. ਜੌਨੀ ਸਿੰਗਲਾ, ਇੰਜ. ਦਿਵੇਸ਼ ਭਾਰਤੀ, ਡਾ. ਤੇਜਿੰਦਰ ਪਾਲ ਸਿੰਘ ਅਤੇ ਡਾ. ਸ਼ਿਖਾ ਪੰਤ ਸ਼ਾਮਲ ਹੋਏ | ਪ੍ਰੋ. ਸ਼ੰਕਰ ਸਿੰਘ ਨੇ ਦੱਸਿਆ ਕਿ ਉਦਯੋਗਿਕ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਡੈਮ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ, ਕੰਮਕਾਜ ਅਤੇ ਰੱਖ-ਰਖਾਅ ਬਾਰੇ ਡੂੰਘਾਈ ਨਾਲ ਸਮਝ ਪ੍ਰਦਾਨ ਕੀਤੀ ਗਈ | ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਕਿਹਾ ਕਿ ਅਜਿਹੇ ਦੌਰੇ ਕੀਮਤੀ ਵਿੱਦਿਅਕ ਅਨੁਭਵਾਂ ਵਜੋਂ ਕੰਮ ਕਰਦੇ ਹਨ | ਇਸ ਦੌਰਾਨ ਡੈਮ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ ਅਤੇ ਭਾਖੜਾ ਬਿਆਸ ਡੈਮ ਦੀ ਬਣਤਰ, ਕੰਮਕਾਜ ਅਤੇ ਰੱਖ-ਰਖਾਅ ਸੰਬੰਧੀ ਕੀਮਤੀ ਸਮਝ ਪ੍ਰਦਾਨ ਕੀਤੀ |