18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅਹਿਮਦਗੜ੍ਹ ਸ਼ਹਿਰ ਦੇ ਕੂੜੇ ਦੀ ਸਮੱਸਿਆ ਹੜਤਾਲ ਕਾਰਨ ਹੋਰ ਵੀ ਭਿਆਨਕ ਬਣੀ

ਅਜੀਤ ਡੈਸਕ 08-05-2026
ਅਹਿਮਦਗੜ੍ਹ, 7 ਮਈ (ਰਵਿੰਦਰ ਪੁਰੀ) - ਸ਼ਹਿਰ ਦੇ ਕੂੜੇ ਨੂੰ ਸੰਭਾਲਣ ਪ੍ਰਤੀ ਪਿਛਲੇ ਅੱਠ ਦਿਨਾਂ ਤੋਂ ਪੂਰੀ ਤਰ੍ਹਾਂ ਫ਼ੇਲ੍ਹ ਹੋਈ ਨਗਰ ਕੌਂਸਲ ਨੂੰ ਅੱਜ ਹੋਰ ਵੀ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਭਰ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਵਿਚ ਸਥਾਨਕ ਸਫ਼ਾਈ ਕਰਮਚਾਰੀ ਯੂਨੀਅਨ ਵੀ ਸ਼ਾਮਿਲ ਹੋ ਗਈ ਤੇ ਰੋਸ ਧਰਨੇ 'ਤੇ ਬੈਠ ਗਈ | ਸ਼ਹਿਰ ਅੰਦਰ ਪਹਿਲਾਂ ਹੀ ਅੱਠ ਦਿਨਾਂ ਤੋਂ ਘਰ-ਘਰ ਅਤੇ ਗਲੀ ਮੁਹੱਲਿਆਂ ਤੇ ਬਾਜ਼ਾਰਾਂ ਅੰਦਰ ਕੂੜੇ ਦੇ ਢੇਰ ਲੱਗੇ ਹੋਏ ਹਨ | ਜਿਸ ਨਾਲ ਬਦਬੂ ਕਾਰਨ ਲੋਕਾਂ ਚ ਹਾਹਾਕਾਰ ਮਚੀ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਜਿਸ ਥਾਂ ਤੇ ਸ਼ਹਿਰੋਂ ਬਾਹਰ ਕੂੜਾ ਸੁੱਟਦੀ ਸੀ ਉਸ ਥਾਂ ਦੇ ਮਾਲਕਾਂ ਵਲੋਂ ਕੂੜੇ ਤੇ ਨਗਰ ਕੌਂਸਲ ਵਲੋਂ ਮਿੱਟੀ ਨਾ ਪਾਏ ਜਾਣ ਕਾਰਨ ਕੂੜਾ ਬੰਦ ਕਰਵਾ ਦਿੱਤਾ ਗਿਆ ਸੀ | ਜਿਸ ਕਾਰਨ ਇਹ ਭਿਆਨਕ ਸਥਿਤੀ ਪੈਦਾ ਹੋ ਗਈ | ਦੱਸਿਆ ਗਿਆ ਕਿ ਇਸੇ ਸਬੰਧੀ ਨਗਰ ਕੌਂਸਲ ਪ੍ਰਸ਼ਾਸਨ ਕੋਈ ਵੀ ਬਦਲਵਾਂ ਪ੍ਰਬੰਧ ਕਰਨ 'ਚ ਮੁਕੰਮਲ ਤੌਰ 'ਤੇ ਫ਼ੇਲ੍ਹ ਸਾਬਤ ਹੋ ਗਿਆ ਹੈ | ਨਗਰ ਕੌਂਸਲ ਦਫ਼ਤਰ ਅੱਗੇ ਰੋਸ ਧਰਨੇ ਵਿਚ ਬੈਠੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੰਦੀਪ ਭੱਟੀ, ਮੀਤ ਪ੍ਰਧਾਨ ਰਜਿੰਦਰ ਬਾਲੂ, ਸੈਕਟਰੀ ਕੁਲਦੀਪ ਸਹੋਤਾ, ਚੇਅਰਮੈਨ ਪਵਨ ਕੁਮਾਰ ਅਤੇ ਹੋਰ ਆਗੂ ਦੀਪਕ ਕੁਮਾਰ, ਰਾਜ ਕੁਮਾਰ ਭੱਟੀ, ਧਰਮਪਾਲ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਪਿਛਲੇ ਲੰਬੇ ਸਮੇਂ ਤੋਂ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਪ੍ਰਤੀ ਅਲਟੀਮੇਟ ਦਿੱਤਾ ਗਿਆ ਸੀ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਹੀ ਅੱਜ ਕੰਮ ਛੱਡੋ ਹੜਤਾਲ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਸਕੇਟਿੰਗ ਮੁਕਾਬਲੇ ਵਿੱਚ ਕੈਂਬਿ੍ਜ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ 'ਇਕ ਪੰਥ ਇਕ ਸੋਚ' ਤਹਿਤ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।