ਮੂਨਕ, 7 ਮਈ (ਪ੍ਰਵੀਨ ਮਦਾਨ, ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਹਲਕਾ ਭੁਟਾਲ ਦਿਹਾਤੀ ਦੀ ਮੀਟਿੰਗ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਡੂਡੀਆਂ ਵਿਖੇ ਜ਼ਿਲ੍ਹਾ ਪ੍ਰਧਾਨ ਜਥੇ ਰਾਮਪਾਲ ਸਿੰਘ ਬਹਿਣੀਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਰਿੰਦਰਪਾਲ ਸਿੰਘ ਟੀਟੂ ਪੀ ਏ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਵਿੱਚ ਪਾਰਟੀ ਦੀਆਂ ਨੀਤੀਆਂ ਤੇ ਵੀਜ਼ਨ ਘਰ ਘਰ ਤਕ ਲੈ ਕੇ ਜਾਣ ਦਾ ਅਹਿਦ ਲਿਆ ਗਿਆ | ਇਹ ਮਤਾ ਵੀ ਪਾਸ ਹੋਇਆ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਜ਼ੋਰਦਾਰ ਯਤਨ ਕੀਤੇ ਜਾਣਗੇ | ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ ਨੇ ਕਿਹਾ ਕਿ ਪਾਰਟੀ ਦਿਨੋਂ ਦਿਨ ਮਜ਼ਬੂਤ ਮੁਕਾਮ ਵੱਲ ਵਧ ਰਹੀ ਹੈ | ਬੁਲਾਰਿਆਂ ਨੇ ਕਿਹਾ ਕੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀਆਂ ਨੀਤੀਆਂ ਨੂੰ ਪੰਜਾਬ ਵਿੱਚ ਮਿਲ ਰਿਹਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਪੰਜਾਬ ਦੇ ਨਾਲ ਨਾਲ ਲਹਿਰਾ ਹਲਕੇ ਦੀ ਕਾਇਆ ਕਲਪ ਕਰਨ ਦੇ ਸਮਰੱਥ ਪੁਨਰ ਸੁਰਜੀਤ ਅਕਾਲੀ ਦਲ ਹੀ ਹੈ | ਉਨ੍ਹਾਂ ਪੰਥ ਤੇ ਪੰਜਾਬ ਦੇ ਭਲੇ ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਦੇਣ ਲਈ ਕਿਹਾ ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਵਰਗੀ ਸ਼ਖ਼ਸੀਅਤ ਲਹਿਰਾ ਹਲਕੇ ਨੂੰ ਮਿਲੀ ਹੈ ਜਿਨ੍ਹਾਂ ਦੇ ਹੱਥ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਇੱਕਜੁੱਟ ਹੋ ਕੇ ਯਤਨ ਕਰਨ ਦੀ ਲੋੜ ਹੈ | ਇਸ ਮੌਕੇ ਚਮਕੌਰ ਸਿੰਘ ਬਾਦਲਗੜ੍ਹ, ਬਲਵਿੰਦਰ ਸਿੰਘ ਠੇਕੇਦਾਰ, ਸਾਬਕਾ ਸਰਪੰਚ ਦਵਿੰਦਰ ਸਿੰਘ ਸ਼ੇਰਗੜ੍ਹ, ਪਰਗਟ ਸਿੰਘ ਰਾਜਲਹੇੜੀ, ਜਸਵੀਰ ਸਿੰਘ ਰਾਜਲਹੇੜੀ, ਕੁਲਦੀਪ ਸਿੰਘ ਭੁਟਾਲ ਖੁਰਦ, ਪਾਲ ਨੰਬਰਦਾਰ ਢੀਂਡਸਾ, ਗੋਰਾ ਪ੍ਰਧਾਨ ਹਮੀਰਗੜ੍ਹ, ਜਥੇ. ਨੈਬ ਸਿੰਘ ਬਾਦਲਗੜ੍ਹ, ਛੱਜੂ ਸਿੰਘ, ਸੰਦੀਪ ਸਿੰਘ ਬੰਗਾ, ਬਿਕਰਮ ਬੰਗਾ, ਜਸਵੀਰ ਸਿੰਘ ਡੂਡੀਆਂ, ਗੁਰਦੀਪ ਸਿੰਘ ਡੂਡੀਆ, ਸੰਦੀਪ ਸਿੰਘ ਡੂਡੀਆ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ ਢੀਂਡਸਾ, ਜਗਦੇਵ ਸਿੰਘ ਬੰਗਾ, ਰਾਮ ਸੰਤ, ਕਸ਼ਮੀਰ ਡੂਡੀਆਂ, ਵਕੀਲ ਬੰਗਾ, ਬਲਕਾਰ ਬੰਗਾ, ਲਾਲ ਸਿੰਘ ਹਮੀਰਗੜ੍ਹ, ਚਮਕੌਰ ਸਿੰਘ ਡੂਡੀਆਂ, ਗੁਰਜੰਟ ਡੂਡੀਆਂ, ਕੁਲਦੀਪ ਸਿੰਘ ਡੂਡੀਆਂ, ਗੋਰਾ ਪ੍ਰਧਾਨ ਹਮੀਰਗੜ੍ਹ, ਪਰਮਜੀਤ ਸਿੰਘ ਨਵਾਗਾਓ, ਜਰਨੈਲ ਸਿੰਘ ਢੀਂਡਸਾ, ਕੁਲਦੀਪ ਸਿੰਘ ਢੀਂਡਸਾ, ਬਲਕਾਰ ਸਿੰਘ ਢੀਂਡਸਾ, ਸੁਖਦੇਵ ਸਿੰਘ ਢੀਂਡਸਾ, ਰਾਮਪਾਲ ਨੰਬਰਦਾਰ ਢੀਂਡਸਾ, ਜਗਜੀਤ ਢੀਂਡਸਾ, ਹਰਸਮ ਜੀਤ ਸ਼ੇਰਗੜ੍ਹ, ਗੁਰਜੀਤ ਸ਼ੇਰਗੜ੍ਹ, ਗੁਲਾਬ ਸਿੰਘ ਰਾਜਲਹੇੜੀ, ਸਤਪਾਲ ਬੰਗਾਂ, ਬਲਵੀਰ ਸਿੰਘ ਨਵਾਗਾਓ, ਬਲਵੰਤ ਨਵਾਗਾਓ, ਲਾਭ ਕੌਰ ਹਮੀਰਗੜ੍ਹ, ਚਰਨਜੀਤ ਕੌਰ ਹਮੀਰਗੜ, ਸੁਖਬੀਰ ਸਿੰਘ ਹਮੀਰਗੜ੍ਹ, ਕਿ੍ਸ਼ਨ ਬੰਗਾਂ, ਬਲਵੰਤ ਬੰਗਾਂ, ਬਿਕਰਮ ਬੰਗਾਂ, ਮਲੂਕ ਸਿੰਘ ਭੁਟਾਲ ਕਲਾਂ, ਮੇਲਾ ਸਿੰਘ ਸਰਪੰਚ ਭਟਾਲ ਕਲਾਂ, ਗੁਰਜੰਟ ਸਿੰਘ ਸਾਬਕਾ ਸੰਮਤੀ ਮੈਂਬਰ ਭੁਟਾਲ ਕਲਾਂ, ਕੇਸਰ ਸਿੰਘ ਭੁਟਾਲ ਖੁਰਦ, ਬਲਕਾਰ ਭੁਟਾਲ ਖੁਰਦ, ਦਰਸ਼ਨ ਸਿੰਘ ਡੂਡੀਆਂ ਦਲਵਾਰਾ ਸਿੰਘ ਭੁਟਾਲ ਖੁਰਦ, ਹੈਪੀ ਭੁਟਾਲ ਖੁਰਦ, ਮਿੱਠਾ ਸਿੰਘ, ਰਾਜਵੀਰ ਸਿੰਘ ਡੂਡੀਆਂ, ਪ੍ਰਗਟ ਡੂਡੀਆਂ, ਮਿੱਠੂ ਸਿੰਘ ਭੁਟਾਲ ਖੁਰਦ, ਮਲਕੀਤ ਸਿੰਘ ਹਮੀਰਗੜ੍ਹ, ਸਿਮਰਨ ਨਵਾਗਾਓ, ਮਾਲ ਅਫ਼ਸਰ ਬਾਦਲਗੜ, ਲਾਲ ਸਿੰਘ ਹਮੀਰਗੜ੍ਹ, ਗੁਰਜੀਤ ਸੇਰਗੜ, ਰਮੇਸ਼ ਕੁਮਾਰ ਢੀਂਡਸਾ, ਸਾਬਕਾ ਸਰਪੰਚ ਜਸਵੀਰ ਸਿੰਘ ਹਮੀਰਗੜ੍ਹ ਮੌਜੂਦ ਸਨ |