ਲਹਿਰਾਗਾਗਾ, 7 ਮਈ (ਅਸ਼ੋਕ ਗਰਗ) - ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਲਹਿਰਾਗਾਗਾ ਵੱਲੋਂ ਗਰੀਬ ਪਰਿਵਾਰ ਫ਼ੰਡ ਦੇ ਸੰਸਥਾਪਕ ਜਸ ਪੇਂਟਰ ਦੀ ਯਾਦ ਵਿਚ ਕਰਵਾਏ ਗਏ ਗਊ ਸੇਵਾ ਸਮਾਗਮ ਦੌਰਾਨ ਇਲਾਕੇ ਦੀਆਂ 15 ਪਿੰਡਾਂ ਦੀਆਂ ਗਊਸ਼ਾਲਾਵਾਂ ਨੂੰ ਖਲ, ਨਮਕ ਅਤੇ 40 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਤੇ ਮੈਡੀਕਲ ਕੈਂਪ ਕਰਵਾਇਆ ਗਿਆ | ਇਸ ਸਮਾਗਮ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਕਾਂਤਾ ਗੋਇਲ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਓ.ਐਸ.ਡੀ. ਰਵਿੰਦਰ ਸਿੰਘ ਟੂਰਨਾ, ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਧਰਮ-ਪਤਨੀ ਗਗਨਦੀਪ ਕੌਰ ਢੀਂਡਸਾ, ਭਾਜਪਾ ਦੇ ਸੀਨੀਅਰ ਆਗੂ ਸਤਪਾਲ ਸਿੰਗਲਾ, ਸ਼ੋ੍ਰਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ, ਭਾਜਪਾ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਸਰਾਓ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਦੌਰਾਨ ਲਗਾਏ ਗਏ ਮੈਡੀਕਲ ਕੈਂਪ ਵਿਚ ਐਮ.ਡੀ ਮੈਡੀਸਨ ਡਾ. ਪ੍ਰਗਟ ਸਿੰਘ ਪਟਿਆਲਾ ਨੇ 80 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ | ਸ੍ਰੀ ਗੋਇਲ ਨੇ ਸੰਸਥਾ ਦੇ ਇਸ ਉੱਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸੰਸਥਾ ਦੀ ਵਧਾਈ ਦੀ ਪਾਤਰ ਹੈ ਜੋ ਸਮੇਂ ਸਮੇਂ ਤੇ ਗਊ ਅਤੇ ਗਰੀਬ ਦੀ ਸੇਵਾ ਲਈ ਤਿਆਰ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਡਿਸਕੋ, ਗਰੀਬ ਪਰਿਵਾਰ ਫ਼ੰਡ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ, ਸਮਾਜ ਸੇਵੀ ਸਤੀਸ਼ ਗੋਇਲ ਡੇਅਰੀ ਵਾਲੇ, ਗੌਰਵ ਵਿੱਕੀ, ਪਿ੍ੰਸੀਪਲ ਹੰਸ ਰਾਜ, ਭਾਜਪਾ ਆਗੂ ਸੰਦੀਪ ਦੀਪੂ, ਸੁਰੇਸ਼ ਸਿੰਗਲਾ ਠੇਕੇਦਾਰ, ਜੈ ਨਰਾਇਣ ਸਿੰਗਲਾ, ਤਰਸੇਮ ਚੰਦ ਖੱਦਰ ਭੰਡਾਰ ਵਾਲੇ, ਰਾਜ ਕੁਮਾਰ ਬੈਂਕ ਵਾਲੇ, ਰਮੇਸ਼ ਕੁਮਾਰ ਭੁਟਾਲ ਵਾਲੇ, ਓਮ ਪ੍ਰਕਾਸ਼ ਮੋੜਾ ਵਾਲੇ, ਸੁਰੇਸ਼ ਕੁਮਾਰ ਭੱਪਾ, ਗੌਰਾ ਲਾਲ, ਜਸਵੀਰ ਸਿੰਘ ਜਵਾਹਰਵਾਲਾ, ਉਮੇਸ਼ ਕੁਮਾਰ ਬਿੱਟੂ, ਰਾਕੇਸ਼ ਕੁਮਾਰ ਪਿਸ਼ੌਰੀਆ ਮੌਜੂਦ ਸਨ |