07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਅਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਸ ਤੋਂ ਕਿਤੇ ਵਧ ਕੇ ਵਿਕਾਸ ਕਾਰਜ ਕੀਤੇ-ਬਰਿੰਦਰ ਗੋਇਲ <br/>

ਖਨੌਰੀ ਵਿਖੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ 'ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ' ਮੁਹਿੰਮ ਤਹਿਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਤੇ (ਸੱਜੇ) ਵਾਰਡ ਨੰਬਰ 10 ਵਿਖੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੂੰ ਲੱਡੂਆਂ ਨਾਲ ਤੋਲਦੇ ਹੋਏ | ਤਸਵੀਰਾਂ: ਬਲਵਿੰਦਰ ਸਿੰਘ ਥਿੰਦ <br/> 06-04-2026
ਖਨੌਰੀ, 5 ਅਪ੍ਰੈਲ (ਬਲਵਿੰਦਰ ਸਿੰਘ ਥਿੰਦ) - ਮੁੱਖ ਮੰਤਰੀ, ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਚਲਾਈ ਮੁਹਿੰਮ 'ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ' ਤਹਿਤ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਖਨੌਰੀ ਦੇ ਵਾਰਡ ਨੰਬਰ 10 ਅਤੇ 13 ਵਿਖੇ ਲੋਕਾਂ ਨਾਲ ਸੰਵਾਦ ਕਰਨ ਲਈ ਪਹੁੰਚੇ | ਪਿੰਡ ਦੇ ਸਰਕਾਰੀ ਸਕੂਲ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬਰਿੰਦਰ ਗੋਇਲ ਨੇ ਕਿਹਾ ਕਿ ਚੋਣਾਂ ਸਮੇਂ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਵਾਅਦੇ ਸਾਰੇ ਪੂਰੇ ਕੀਤੇ ਹਨ | ਸਾਡੀ ਪਾਰਟੀ ਕੋਈ ਝੂਠੇ ਵਾਅਦੇ ਕਰਨ ਵਾਲੀ ਪਾਰਟੀ ਨਹੀਂ ਬਲਕਿ ਕੀਤੇ ਵਾਅਦੇ ਸਾਰੇ ਪੂਰੇ ਕਰਕੇ ਅੱਜ ਤੁਹਾਡੀ ਕਚਹਿਰੀ ਵਿੱਚ ਹਿੱਕ ਠੋਕ ਕੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕਰਵਾਏ ਰਿਕਾਰਡ ਵਿਕਾਸ ਕਾਰਜਾਂ ਦਾ ਚਿੱਠਾ ਤੁਹਾਡੇ ਸਾਹਮਣੇ ਰੱਖ ਰਹੀ ਹੈ | ਇਸ ਮੌਕੇ ਵਿਸ਼ਾਲ ਕਾਂਸਲ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਸੀਨੀਅਰ ਆਪ ਆਗੂ ਸੰਜੇ ਸਿੰਗਲਾ, ਸ੍ਰੀਮਤੀ ਰੀਤੂ ਦੇਵੀ ਪ੍ਰਧਾਨ ਨਗਰ ਪੰਚਾਇਤ ਖਨੌਰੀ, ਸ੍ਰੀਮਤੀ ਸੀਨੂੰ ਕਾਂਸਲ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਖਨੌਰੀ, ਬਲਵਿੰਦਰ ਸਿੰਘ ਕੌਂਸਲਰ, ਹਰਬੰਸ ਲਾਲ ਸਿੰਗਲਾ ਕੌਂਸਲਰ, ਕੁਲਦੀਪ ਸਿੰਘ ਪੂਨੀਆ ਕੌਂਸਲਰ, ਜੋਰਾ ਸਿੰਘ ਉੱਪਲ ਪ੍ਰਧਾਨ ਸਹਾਰਾ ਟਰੱਸਟ, ਰੋਮੀ ਗੋਇਲ ਪ੍ਰਧਾਨ ਟਰੱਕ ਮਾਰਕੀਟ, ਅਸ਼ੋਕ ਕੁਮਾਰ ਗੋਇਲ, ਬੀਰ ਭਾਨ ਕਾਂਸਲ ਸਮੇਤ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ, ਜਿਨ੍ਹਾਂ ਨੇ ਸਰਕਾਰ ਦੀਆਂ ਨੀਤੀਆਂ ਅਤੇ ਹਲਕੇ ਦੇ ਵਿਕਾਸ ਕਾਰਜਾਂ 'ਤੇ ਪੂਰਨ ਤਸੱਲੀ ਪ੍ਰਗਟਾਈ |

ਪਿਛਲੀ ਖ਼ਬਰ ਸੁਨਾਮ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਸਿਆਸੀ ਕਾਮਯਾਬੀ <br/> ਅਗਲੀ ਖ਼ਬਰ ਮੇਰੇ ਕਰਵਾਏ ਵਿਕਾਸ ਕਾਰਜਾਂ ਦਾ ਸਿਹਰਾ ਮੁੱਖ ਮੰਤਰੀ ਆਪਣੇ ਸਿਰ ਲੈਣ ਲਈ ਪੱਬਾਂ ਭਾਰ-ਸਿਮਰਨਜੀਤ ਸਿੰਘ ਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।