07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮੇਰੇ ਕਰਵਾਏ ਵਿਕਾਸ ਕਾਰਜਾਂ ਦਾ ਸਿਹਰਾ ਮੁੱਖ ਮੰਤਰੀ ਆਪਣੇ ਸਿਰ ਲੈਣ ਲਈ ਪੱਬਾਂ ਭਾਰ-ਸਿਮਰਨਜੀਤ ਸਿੰਘ ਮਾਨ <br/>

ਸਿਮਰਨਜੀਤ ਸਿੰਘ ਮਾਨ ਗੱਲਬਾਤ ਕਰਦੇ ਹੋਏ ਨਾਲ ਮੌਜੂਦ ਹਨ ਗੁਰਜੰਟ ਸਿੰਘ ਕੱਟੂ, ਉਪਿੰਦਰਪ੍ਰਤਾਪ ਸਿੰਘ, ਗੁਰਨੈਬ ਸਿੰਘ ਰਾਮਪੁਰਾ, ਮੱਖਣ ਸਿੰਘ ਬਠਾ ਸਮੇਤ ਹੋਰ ਆਗੂ | ਤਸਵੀਰ: ਮੁਕੇਸ਼ ਕੁਮਾਰ <br/> 06-04-2026
ਸੰਗਰੂਰ, 5 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਕਾਰਜਾਂ, ਕੰਮਾਂ ਦਾ ਸਿਹਰਾ ਵੀ ਆਪਣੇ ਸਿਰ ਬੰਨ੍ਹ ਰਹੇ ਹਨ ਜੋ ਉਨ੍ਹਾਂ ਨੇ ਕਰਵਾਏ ਹੀ ਨਹੀਂ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਇਸ ਇਲਾਕੇ ਦੇ ਹਸਪਤਾਲਾਂ ਦੀ ਅਪਗ੍ਰੇਸ਼ਨ ਜਾਂ ਬਿਜਲੀ ਦੀ ਤਾਰਾਂ ਅੰਡਰਗਰਾੳਾੂਡ ਕਰਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਪ੍ਰਚਾਰ ਕਰ ਰਹੇ ਹਨ ਪਰ ਉਹ ਪੰਜਾਬੀਆਂ ਨੂੰ ਗੁਮਰਾਹ ਕਰਨ ਲਈ ਹੀ ਇਹ ਸਭ ਕੁਝ ਕਰ ਰਹੇ ਹਨ ਜਿਸ ਦਾ ਮਨੋਰਥ ਸਿਆਸੀ ਲਾਹਾ ਲੈਣਾ ਹੀ ਹੈ | ਆਪਣੇ ਐਮ.ਪੀ. ਕਾਰਜਕਾਲ ਦਾ ਵੇਰਵਾ ਦਿੰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਸੰਗਰੂਰ ਪਾਰਲੀਮੈਂਟ ਹਲਕੇ ਦੇ ਬਿਜਲੀ ਖੰਭਿਆਂ ਨੂੰ ਖ਼ਤਮ ਕਰ ਕੇ ਬਿਜਲੀ ਦੀ ਤਾਰਾਂ ਅੰਡਰਗਰਾੳਾੂਡ ਕਰਨ ਲਈ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਸੁਝਾਵਾਂ ਉੱਤੇ ਬਰਨਾਲਾ ਸੰਗਰੂਰ, ਮਲੇਰਕੋਟਲਾ ਸਮੇਤ ਹੋਰ ਥਾਵਾਂ ਲਈ ਵਿਸ਼ੇਸ਼ ਗਰਾਂਟ ਪਾਸੀ ਕੀਤੀ ਸੀ | ਜਿਸ ਤਹਿਤ ਮਲੇਰਕੋਟਲਾ ਲਈ 53 ਕਰੋੜ, ਬਰਨਾਲਾ ਲਈ 84 ਕਰੋੜ ਅਤੇ ਸੰਗਰੂਰ ਲਈ 164 ਕਰੋੜ ਪਾਸ ਕਰਵਾਏ ਸਨ | ਹਸਪਤਾਲਾਂ ਨੂੰ ਅਪਗ੍ਰੇਡ ਕਰਨ ਲਈ 4 ਕਰੋੜ ਦੀ ਰਾਸ਼ੀ ਸੰਗਰੂਰ ਹਸਪਤਾਲ ਨੂੰ, ਮਲੇਰਕੋਟਲਾ ਹਸਪਤਾਲ ਲਈ 26 ਲੱਖ ਰੁਪਏ ਨਵਾਂ ਸਾਜੋ ਸਮਾਨ ਲੈਣ ਲਈ ਦਿੱਤੀ ਗਿਆ ਸੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਇਨ੍ਹੀਂ ਵੱਡੀ ਸਟੇਟ ਦਾ ਖ਼ਜ਼ਾਨਾ ਹੈ ਪਰ ਫਿਰ ਵੀ ਉਹ ਐਮ.ਪੀ. ਵੱਲੋਂ ਕਰਵਾਏ ਕਾਰਜਾਂ ਉੱਤੇ ਹੀ ਰਾਜਨੀਤੀ ਕਰ ਰਹੇ ਹਨ | ਮਾਨ ਨੇ ਵਾਹਗਾ ਬਾਰਡਰ ਮੁੜ ਖੋਲ਼ੇ ਜਾਣ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਨੇਪਾਲ, ਭੁਟਾਨ, ਬੰਗਲਾਦੇਸ਼, ਸ੍ਰੀ ਲੰਕਾ ਦੇ ਬਾਰਡਰ ਖੁਲੇ ਹਨ ਪਰ ਪੰਜਾਬ ਇੱਕ ਸਿੱਖ ਮਨਿਉਰਟੀ ਵਾਲਾ ਰਾਜ ਹੋਣ ਕਾਰਨ ਵਾਹਗਾ ਬਾਰਡਰ ਨਾ ਖ਼ੋਲ ਕੇ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ | ਇਸ ਮੌਕੇ ਜਥੇਦਾਰ ਬਹਾਦਰ ਸਿੰਘ ਭਸੌੜ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਗੁਰਜੰਟ ਸਿੰਘ ਕੱਟੂ, ਉਪਿੰਦਰਪ੍ਰਤਾਪ ਸਿੰਘ, ਮੱਖਣ ਸਿੰਘ ਬਾਠ, ਸਤਨਾਮ ਸਿੰਘ ਰੱਤੋਕੇ, ਹਰਦੀਪ ਸਿੰਘ ਨਾਰੀਕੇ, ਕਰਮਜੀਤ ਸਿੰਘ ਕੱਟੂ, ਰਵਿੰਦਰ ਸਿੰਘ ਜੰਮੂ, ਸ਼ਿੰਗਾਰ ਸਿੰਘ ਕਲੇਰਾ ਮੌਜੂਦ ਸਨ |
ਐਡਵੋਕੇਟ ਫੂਲਕਾ ਨੇ ਮਾੜਾ ਕੰਮ ਕੀਤਾ
ਸੰਗਰੂਰ, ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪ੍ਰਸਿੱਧ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਸਿੱਖ ਕੌਮ ਲਈ ਬਹੁਤ ਕੁਝ ਕੀਤਾ ਪਰ ਉਨ੍ਹਾਂ ਹੁਣ ਭਾਜਪਾ ਵਿੱਚ ਜਾ ਕੇ ਬਹੁਤ ਹੀ ਮਾੜਾ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇੱਕ ਸੋਚੀ ਸਮਝੀ ਤਹਿਤ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਸਿੱਖ ਆਗੂਆਂ ਦਾ ਕਤਲੇਆਮ ਕਰਵਾ ਰਹੀ ਹੈ ਪਰ ਐਡਵੋਕੇਟ ਫੂਲਕਾ ਨੇ ਭਾਜਪਾ ਵਿੱਚ ਜਾ ਕੇ ਨਾ-ਸਮਝੀ ਵਾਲਾ ਕੰਮ ਹੀ ਕੀਤਾ ਹੈ |
ਅਕਾਲੀ ਦਲ ਦੇ ਕਿਸੇ ਵੀ ਧੜੇ੍ਹ ਨਾਲ ਸਮਝੌਤਾ ਸੰਭਵ
ਸੰਗਰੂਰ, ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਕਾਲੀ ਦਲ ਦੇ ਹਰ ਧੜੇ ਨਾਲ ਚੋਣ ਸਮਝੌਤਾ ਕਰਨ ਦੀ ਹਾਮੀ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅਕਾਲੀ ਦਲ ਧੜਿ੍ਹਆਂ ਦੀ ਏਕਤਾ ਬਹੁਤ ਜ਼ਰੂਰੀ ਹੈ |

ਪਿਛਲੀ ਖ਼ਬਰ ਅਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਸ ਤੋਂ ਕਿਤੇ ਵਧ ਕੇ ਵਿਕਾਸ ਕਾਰਜ ਕੀਤੇ-ਬਰਿੰਦਰ ਗੋਇਲ <br/> ਅਗਲੀ ਖ਼ਬਰ ਪੁਰਾਤਨ ਰਵਾਇਤਾਂ ਅਨੁਸਾਰ ਸਜਾਇਆ ਨਗਰ ਕੀਰਤਨ ਪਾਣੀ ਅਤੇ ਹਵਾ ਨੂੰ ਬਚਾਉਣ, ਪੋਲੀਥੀਨ ਮੁਕਤ ਪੰਜਾਬ ਬਣਾਉਣ ਦੀ ਲੋੜ-ਗਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।