05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਵਿਧਾਇਕ ਜਮੀਲ ਉਰ ਰਹਿਮਾਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ <br/>

ਪਿੰਡ ਮਿੱਠੇਵਾਲ ਵਿਖੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨਾਲ ਸੁੱਖਾ ਗਿੱਲ ਮਿੱਠੇਵਾਲ, ਸਰਪੰਚ ਕੁਲਦੀਪ ਸਿੰਘ | ਤਸਵੀਰ : ਜਸਵੀਰ ਸਿੰਘ ਜੱਸੀ <br/> 06-04-2026
ਸੰਦੌੜ, 5 ਅਪ੍ਰੈਲ (ਜਸਵੀਰ ਸਿੰਘ ਜੱਸੀ)-ਹਲਕੇ ਦੇ ਪਿੰਡ ਮਿੱਠੇਵਾਲ ਅਤੇ ਕਲਿਆਣ ਵਿਖੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਲਕੇ ਦੇ ਹਰ ਪਿੰਡ ਨੂੰ ਵਿਸ਼ੇਸ਼ ਗਰਾਂਟਾਂ ਦੇ ਰਾਹੀ ਨਮੂਨੇ ਦੇ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਪਿੰਡਾਂ ਵਿਚ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ | ਸੜਕਾਂ, ਪਾਣੀ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਜਿਸ ਨਾਲ ਪਿੰਡਾਂ ਦੀ ਤਸਵੀਰ ਬਦਲ ਰਹੀ ਹੈ | ਇਸ ਦੌਰਾਨ ਵਿਧਾਇਕ ਜਮੀਲ ਉਰ ਰਹਿਮਾਨ ਵੱਲੋਂ ਪਿੰਡ ਮਿੱਠੇਵਾਲ, ਕਲਿਆਣ, ਸ਼ੇਰਗੜ੍ਹ ਚੀਮਾ, ਸੰਦੌੜ ਅਤੇ ਮਾਣਕਹੇੜੀ ਵਿਚ ਲੋਕ ਮੀਟਿੰਗਾਂ ਵੀ ਕੀਤੀਆਂ ਗਈਆਂ | ਮੀਟਿੰਗਾਂ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ 'ਤੇ ਹੀ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਕੇ ਕਈ ਮਸਲਿਆਂ ਦਾ ਨਿਪਟਾਰਾ ਕੀਤਾ | ਇਸ ਮੌਕੇ ਹਲਕਾ ਕਿਸਾਨ ਵਿੰਗ ਆਗੂ ਸੁਖਦਰਸ਼ਨ ਸਿੰਘ ਸੁੱਖਾ ਗਿੱਲ ਮਿੱਠੇਵਾਲ, ਸਰਪੰਚ ਕੁਲਦੀਪ ਸਿੰਘ ਮਿੱਠੇਵਾਲ, ਬਲਾਕ ਸੰਮਤੀ ਮੈਂਬਰ ਜਗਮੋਹਨ ਸਿੰਘ ਫੌਜੇਵਾਲ, ਆਗੂ ਗੁਰਪ੍ਰੀਤ ਸਿੰਘ ਮਿੱਠੇਵਾਲ, ਆਗੂ ਗੁਰਜੰਟ ਸਿੰਘ ਮਿੱਠੇਵਾਲ, ਸਰਪੰਚ ਬਾਰਾ ਸਿੰਘ ਕਲਿਆਣ, ਬੱਬੂ ਪੰਚ ਸੰਦੌੜ, ਹਰਪ੍ਰੀਤ ਸਿੰਘ ਬਬਲਾ ਸਰਪੰਚ ਪਿੰਡ ਸੰਦੌੜ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਅਤੇ ਪੰਚ ਸਰਪੰਚ ਮੌਜੂਦ ਸਨ |

ਪਿਛਲੀ ਖ਼ਬਰ 22ਵੇਂ ਵਿਸ਼ਾਲ ਖ਼ੂਨਦਾਨ ਕੈਂਪ ਵਿੱਚ 306 ਯੂਨਿਟ ਖੂਨ ਇਕੱਠਾ <br/> ਅਗਲੀ ਖ਼ਬਰ ਮਾਵਾਂ ਦੇ ਪਿਆਰ ਦੀ ਰੌਸ਼ਨੀ ਮਨੁੱਖ ਨੂੰ ਅੰਧਕਾਰ ਵਿਚੋਂ ਕੱਢਦੀ ਹੈ-ਮਾਨ ਸਿੰਘ ਗਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।