05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮਾਵਾਂ ਦੇ ਪਿਆਰ ਦੀ ਰੌਸ਼ਨੀ ਮਨੁੱਖ ਨੂੰ ਅੰਧਕਾਰ ਵਿਚੋਂ ਕੱਢਦੀ ਹੈ-ਮਾਨ ਸਿੰਘ ਗਰਚਾ <br/>

ਮਾਹਮਦਪੁਰ ਵਿਖੇ ਅਕਾਲੀ ਆਗੂ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਗੱਲਬਾਤ ਕਰਦੇ ਹੋਏ ਦਿੱਗਜ ਆਗੂ ਮਾਨ ਸਿੰਘ ਗਰਚਾ ਨਾਲ ਜਥੇਦਾਰ ਨਿਰਭੈ ਸਿੰਘ ਮਾਹਮਦਪੁਰ ਤੇ ਹੋਰ ਆਗੂ | ਤਸਵੀਰ: ਦਰਸ਼ਨ ਸਿੰਘ ਖੇੜੀ <br/> 06-04-2026
ਸ਼ੇਰਪੁਰ, 5 ਅਪ੍ਰੈਲ (ਦਰਸ਼ਨ ਸਿੰਘ ਖੇੜੀ)-ਮਾਂ ਧਰਤੀ ਉੱਪਰ ਰੱਬ ਦਾ ਰੂਪ ਹੈ | ਸਮਾਜਿਕ ਰਿਸ਼ਤਿਆਂ ਵਿੱਚੋਂ ਮਾਂ ਦਾ ਕੋਈ ਬਦਲ ਨਹੀਂ ਕਿਉਂਕਿ ਮਾਂ ਦੇ ਪਿਆਰ ਦੀ ਰੌਸ਼ਨੀ ਮਨੁੱਖ ਨੂੰ ਅੰਧਕਾਰ ਵਿੱਚੋਂ ਕੱਢਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਅਕਾਲੀ ਆਗੂ ਮਾਨ ਸਿੰਘ ਗਰਚਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਪੰਚ ਗੁਰਮੀਤ ਸਿੰਘ ਮਾਂਹਮਦਪੁਰ ਦੀ ਮਾਤਾ ਦੇ ਅਕਾਲ ਚਲਾਣੇ ਸਮੇਂ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਮਾਂ ਦਾ ਵਿਛੋੜਾ ਅਕਹਿ ਤੇ ਅਸਹਿ ਹੈ | ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਤਾਂਤਾ ਲੱਗਿਆ, ਪਿੰਡ ਮਾਂਹਮਦਪੁਰ ਵਿਖੇ ਉਨ੍ਹਾਂ ਦੇ ਘਰ ਰਾਜਨੀਤਕ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸ਼ਖ਼ਸੀਅਤਾਂ ਅਤੇ ਉੱਘੇ ਕਾਰੋਬਾਰੀਆਂ ਨੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ | ਮਾਤਾ ਦੇ ਸਪੁੱਤਰ ਇੰਦਰਜੀਤ ਸਿੰਘ ਇਕਬਾਲ ਸਿੰਘ ਅਤੇ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ ਨਾਲ ਦਿੱਗਜ ਆਗੂ ਮਾਨ ਸਿੰਘ ਗਰਚਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੰਤ ਬਲਵੀਰ ਸਿੰਘ ਘੁੰਨਸ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਹਲਕਾ ਮਹਿਲ ਕਲਾਂ ਦੇ ਇੰਚਾਰਜ ਨਾਥ ਸਿੰਘ ਹਮੀਦੀ, ਅਕਾਲੀ ਦਲ ਦੇ ਸੀਨੀਅਰ ਨੇਤਾ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ, ਸੰਤ ਬਾਬਾ ਜਗਜੀਤ ਸਿੰਘ ਭੋਰਾ ਸਾਹਿਬ ਕਲੇਰਾਂ, ਧਾਰਮਿਕ ਸ਼ਖ਼ਸੀਅਤ ਸੰਤ ਹਾਕਮ ਸਿੰਘ ਗੰਡੇਵਾਲ,ਯੂਥ ਅਕਾਲੀ ਆਗੂ ਕੁਲਵੰਤ ਸਿੰਘ ਟਿੱਬਾ, ਗੁਰਜੀਤ ਸਿੰਘ ਚਾਗਲੀ,ਯੂਥ ਆਗੂ ਗੁਰਜੀਤ ਸਿੰਘ ਈਸਾਪੁਰ, ਸੁਖਦੇਵ ਸਿੰਘ ਧਨੇਸਰ, ਜਸਵੰਤ ਸਿੰਘ ਭੱਠਲ, ਗ਼ਰੀਬ ਸਿੰਘ ਛੰਨਾਂ, ਜਥੇਦਾਰ ਨਿਰਭੈ ਸਿੰਘ ਮਾਹਮਦਪੁਰ, ਸੁਖਵਿੰਦਰ ਸਿੰਘ ਮਾਹਮਦਪੁਰ, ਮਹਿਕਮ ਸਿੰਘ ਦੀਦਾਰਗੜ੍ਹ, ਅਕਾਲੀ ਆਗੂ ਜਸਵਿੰਦਰ ਸਿੰਘ ਦੀਦਾਰਗੜ੍ਹ, ਸਾਬਕਾ ਸਰਪੰਚ ਮਨਪ੍ਰੀਤ ਸਿੰਘ ਬਦੇਸ਼ਾ, ਸਰਪੰਚ ਦਵਿੰਦਰ ਸਿੰਘ ਬਦੇਸ਼ਾ, ਗੁਰਮੇਲ ਸਿੰਘ ਚੀਮਾ, ਜਥੇਦਾਰ ਲਾਭ ਸਿੰਘ ਗੰਡੇਵਾਲ, ਦਰਸ਼ਨ ਸਿੰਘ ਮਾਹਮਦਪੁਰ, ਡਾਕਟਰ ਸੁਖਪਾਲ ਸਿੰਘ ਮਨਾਲ, ਡਾਕਟਰ ਲਖਵਿੰਦਰ ਸਿੰਘ ਲੱਖਾ ਟਿੱਬਾ ਆਦਿ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਵਿਧਾਇਕ ਜਮੀਲ ਉਰ ਰਹਿਮਾਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ <br/> ਅਗਲੀ ਖ਼ਬਰ ਨਸ਼ਾ ਮੁਕਤੀ ਚੇਤਨਾ ਸਮਾਗਮ ਅੰਮਿ੍ਤਸਰ 'ਚ 18 ਨੂੰ, ਪੰਜਾਬ ਦੇ ਰਾਜਪਾਲ ਹੋਣਗੇ ਮੁੱਖ ਮਹਿਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।