05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਨਸ਼ਾ ਮੁਕਤੀ ਚੇਤਨਾ ਸਮਾਗਮ ਅੰਮਿ੍ਤਸਰ 'ਚ 18 ਨੂੰ, ਪੰਜਾਬ ਦੇ ਰਾਜਪਾਲ ਹੋਣਗੇ ਮੁੱਖ ਮਹਿਮਾਨ <br/>

ਅਜੀਤ ਡੈਸਕ 06-04-2026
ਭਵਾਨੀਗੜ੍ਹ, 5 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਨਸ਼ਾ ਮੁਕਤ ਚੇਤਨਾ ਸੰਘ ਵੱਲੋਂ 18 ਅਪ੍ਰੈਲ ਨੂੰ ਅੰਮਿ੍ਤਸਰ ਵਿਖੇ ਨਸ਼ਾ ਮੁਕਤੀ ਚੇਤਨਾ ਸਮਾਗਮ ਕਰਵਾਇਆ ਜਾ ਰਿਹਾ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘ ਦੇ ਸੂਬਾ ਮੀਡੀਆ ਇੰਚਾਰਜ ਡਾ. ਅਵਿਨਾਸ਼ ਰਾਣਾ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਹੋਣਗੇ | ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਉਹ ਸੰਘ ਦੇ ਮਾਰਗ ਦਰਸ਼ਕ ਜਸਵੀਰ ਸਿੰਘ, ਪੰਜਾਬ ਦੇ ਪ੍ਰਧਾਨ ਮਦਨਜੀਤ ਸਿੰਘ ਸਮੇਤ ਹੋਣ ਆਗੂਆਂ ਨਾਲ ਰਾਜਪਾਲ ਸ਼੍ਰੀ ਕਟਾਰੀਆ ਨੂੰ ਸੱਦਾ ਪੱਤਰ ਦਿੱਤਾ, ਜਿਨ੍ਹਾਂ ਸਮਾਗਮ ਵਿਚ ਪਹੁੰਚਣ ਦਾ ਭਰੋਸਾ ਦਿੰਦਿਆਂ ਇਹ ਵਧੀਆ ਉਪਰਾਲਾ ਕਰਨ ਤੇ ਸੰਘ ਦੇ ਆਗੂਆਂ ਦੀ ਸ਼ਲਾਘਾ ਕੀਤੀ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਰਾਜਪਾਲ ਤੋਂ ਇਲਾਵਾ ਡਾ ਕਿ੍ਸ਼ਨ ਗੋਪਾਲ, ਸੰਤ ਤਰਲੋਚਨ ਦਾਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਵੀ ਨੌਜਵਾਨਾਂ ਨੂੰ ਨਸ਼ਾ ਮੁਕਤੀ ਲਈ ਪ੍ਰੇਰਿਤ ਕਰਨਗੇ |

ਪਿਛਲੀ ਖ਼ਬਰ ਮਾਵਾਂ ਦੇ ਪਿਆਰ ਦੀ ਰੌਸ਼ਨੀ ਮਨੁੱਖ ਨੂੰ ਅੰਧਕਾਰ ਵਿਚੋਂ ਕੱਢਦੀ ਹੈ-ਮਾਨ ਸਿੰਘ ਗਰਚਾ <br/> ਅਗਲੀ ਖ਼ਬਰ ਕਿਸਾਨ ਆਗੂ ਭਜਨ ਸਿੰਘ ਢੱਡਰੀਆਂ ਨੂੰ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।