05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

22ਵੇਂ ਵਿਸ਼ਾਲ ਖ਼ੂਨਦਾਨ ਕੈਂਪ ਵਿੱਚ 306 ਯੂਨਿਟ ਖੂਨ ਇਕੱਠਾ <br/>

ਲੋਕ ਸੇਵਾ ਕੈਂਪ ਦੌਰਾਨ ਖੂਨਦਾਨ ਕਰਦੇ ਹੋਏ ਖੂਨਦਾਨੀ ਤੇ ਹਾਜ਼ਰ ਪ੍ਰਬੰਧਕ | ਤਸਵੀਰ: ਮੇਘ ਰਾਜ ਜੋਸ਼ੀ <br/> 06-04-2026
ਸ਼ੇਰਪੁਰ, 5 ਅਪ੍ਰੈਲ (ਮੇਘ ਰਾਜ ਜੋਸ਼ੀ, ਦਰਸ਼ਨ ਸਿੰਘ ਖੇੜੀ)-ਲੋਕ ਸੇਵਾ ਖ਼ੂਨਦਾਨ ਕਲੱਬ ਸ਼ੇਰਪੁਰ ਵੱਲੋਂ ਇਲਾਕਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ 22ਵਾਂ ਵਿਸਾਲ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ | ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਕਿਰਨ ਮਹੰਤ ਵੱਲੋਂ ਕੀਤਾ ਗਿਆ | ਕੈਂਪ ਦੌਰਾਨ ਲਗਭਗ 306 ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਖ਼ੂਨਦਾਨ ਕਰ ਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ | ਇਸ ਮੌਕੇ ਪੰਜ ਬਲੱਡ ਬੈਂਕਾਂ ਦੀਆਂ ਟੀਮਾਂ ਵੱਲੋਂ ਭਾਗ ਲਿਆ ਗਿਆ ਅਤੇ ਖੂਨ ਇਕੱਠਾ ਕੀਤਾ ਗਿਆ | ਕਲੱਬ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਵਿੱਕੀ ਨੰਗਲ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡੀ ਸੇਵਾ ਹੈ ਅਤੇ ਇਸ ਤਰ੍ਹਾਂ ਦੇ ਕੈਂਪ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਦੇ ਹਨ | ਉਨ੍ਹਾਂ ਇਲਾਕਾ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਅਵਤਾਰ ਸਿੰਘ ਖੀਪਲ, ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਅਕਾਲੀ ਦਲ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਖੇੜੀ, ਸੰਗਰੂਰ ਤੋਂ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ ਕਰਨਵੀਰ ਘਨੌਰੀ, ਦਰਸੀ ਗੰਡੇਵਾਲੀਆ, ਹੈਪੀ ਗੰਡੇਵਾਲੀਆ, ਚੇਅਰਮੈਨ ਰਾਜਵਿੰਦਰ ਸਿੰਘ' ਮਹਿਤਾਬ ਸਿੰਘ ਗੱਡੇਵਾਲ, ਕੇਵਲ ਸਿੰਘ ਪੱਕੇ ਰੰਗਾਂ ਵਾਲੇ', ਕੁਲਦੀਪ ਸਿੰਘ ਬਾਜਵਾ, ਜਗਰੂਪ ਸਿੰਘ ਖੇੜੀ, ਕਿ੍ਸ਼ਨ ਸਿੰਗਲਾ ਠੇਕੇਦਾਰ, ਗੁਰਜੰਟ ਸਿੰਘ ਗੰਡੇਵਾਲ, ਕਰਨੈਲ ਸਿੰਘ ਰਾਣੁੁ, ਡਾ.ਅਸ਼ਵਨੀ ਸਰਮਾ, ਵਰਿੰਦਰ ਕੁਮਾਰ ਗੰਡੇਵਾਲ, ਭੋਲਾ ਸਿੰਘ ਟਿੱਬਾ, ਬਹਾਦਰ ਸਿੰਘ ਢੰਡਾ, ਹਰਪਾਲ ਸਿੰਘ ਪੌਪੀ ਫੌਜੀ ਗੰਡੇਵਾਲ, ਸੁਭਾਸ਼ ਚੰਦ, ਚਮਕੌਰ ਸਿੰਘ ਭੋਲਾ, ਰਕੇਸ਼ ਕੁਮਾਰ ਭੋਲਾ ਸੈਲਰ ਵਾਲੇ, ਠੇਕੇਦਾਰ ਦਰਸ਼ਨ ਸਿੰਘ, ਅਵਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮੇਤ ਹੋਰ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਬਲਜੀਤ ਸਿੰਘ ਬੋਪੁਰ ਨੇ 'ਆਪ' ਨੂੰ ਅਲਵਿਦਾ ਕਹਿੰਦਿਆਂ ਭਾਜਪਾ ਦਾ ਪੱਲਾ ਫੜਿਆ <br/> ਅਗਲੀ ਖ਼ਬਰ ਵਿਧਾਇਕ ਜਮੀਲ ਉਰ ਰਹਿਮਾਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।