05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਤਿੰਨ ਰੋਜ਼ਾ ਯੋਗ ਕੈਂਪ ਵਿੱਚ ਬੱਚਿਆਂ ਨੇ ਦਿਖਾਏ ਮਲਖੰਭ ਅਤੇ ਯੋਗਾ ਦੇ ਜੌਹਰ <br/>

ਧੂਰੀ ਵਿਖੇ ਮਾਨਵੀ ਨਿਰਮਾਣ ਮੰਚ ਵੱਲੋਂ ਲਗਾਏ ਗਏ ਤਿੰਨ ਰੋਜ਼ਾ ਯੋਗ ਕੈਂਪ ਦੀਆਂ ਤਸਵੀਰਾਂ | ਤਸਵੀਰ: ਸੰਜੇ ਲਹਿਰੀ <br/> 06-04-2026
ਧੂਰੀ, 5 ਅਪ੍ਰੈਲ (ਸੰਜੇ ਲਹਿਰੀ)-ਮਾਨਵੀ ਨਿਰਮਾਣ ਮੰਚ ਸ਼ਾਖਾ ਫ਼ਰੀਦਾਬਾਦ ਦੀ ਧੂਰੀ ਸ਼ਾਖਾ ਵੱਲੋਂ ਇੱਕ ਤਿੰਨ ਦਿਨ ਦਾ ਯੋਗਾ ਅਤੇ ਮਲਖੰਬ ਦਾ ਕੈਂਪ ਧੂਰੀ ਦੀ ਅਨਿਲ ਇਨਕਲੇਵ ਕਲੋਨੀ ਵਿਖੇ ਲਗਾਇਆ ਜਿਸ ਵਿੱਚ ਸੰਸਥਾਦੇ ਅੰਤਰਰਾਸ਼ਟਰੀ ਪੱਧਰ ਦੇ ਯੋਗਾ ਅਤੇ ਮਲਖੰਭ ਦੇ ਖਿਡਾਰੀਆਂ ਨੇ ਭਾਗ ਲਿਆ ਤੇ ਲੋਕਾਂ ਨੂੰ ਆਪਣੀ ਯੋਗ ਦੀ ਪ੍ਰਤਿਭਾ ਵਿਖਾਈ | ਇਸ ਕੈਂਪ ਦੀ ਸਮਾਪਤੀ ਦੇ ਮੌਕੇ ਵਿਸ਼ੇਸ਼ ਤੌਰ 'ਤੇ ਅਮਿਤ ਕੁਮਾਰ, ਭਾਜਪਾ ਆਗੂ ਰਣਦੀਪ ਦਿਓਲ, ਮਾਨਵੀ ਨਿਰਮਾਣ ਮੰਚ ਦੇ ਜ਼ਿਲ੍ਹਾ ਪ੍ਰਧਾਨ ਨਵੀਨ ਸਿੰਗਲਾ, ਜ਼ਿਲ੍ਹਾ ਉਪ ਪ੍ਰਧਾਨ ਚੇਸ਼ਠਾ, ਕੈਸ਼ੀਅਰ ਰਾਜਕੁਮਾਰ, ਸੰਸਥਾ ਦੇ ਮਲੇਰ ਕੋਟਲਾ ਜ਼ਿਲ੍ਹਾ ਦੇ ਪ੍ਰਧਾਨ ਵਿਕਰਮਜੀਤ, ਭਾਰਤੀ ਯੋਗ ਸੰਸਥਾਨ ਤੋਂ ਮਦਨ ਲਾਲ, ਬਾਬਾ ਜਗਤਾਰ ਸਿੰਘ, ਰੂਪ ਚੰਦ, ਸਤੀਸ਼ ਚੰਦਰ, ਰਾਜੇਸ਼ ਕੁਮਾਰ ਕਿੱਟੀ ਨੇ ਇਸ ਕੈਂਪ ਲਈ ਆਪਣਾ ਯੋਗਦਾਨ ਦਿੰਦਿਆਂ ਲੋਕਾਂ ਨੂੰ ਯੋਗ ਨਾਲ ਜੁੜਨ ਦਾ ਸੁਨੇਹਾ ਦਿੱਤਾ | ਸੰਸਥਾ ਦੇ ਪ੍ਰਧਾਨ ਡਾਕਟਰ ਬਲਰਾਮ ਆਰਿਆ, ਯੋਗਾ ਕੋਚ ਅਰੁਣ ਆਰਿਆ, ਗਿਨੀਜ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਨਾਮ ਦਰਜ ਕਰਾਉਣ ਵਾਲੇ ਖਿਡਾਰੀ ਅਮਿਤ ਯੋਗੀ ਤੇ ਅੰਤਰਰਾਸ਼ਟਰੀ ਯੋਗਾ ਅਤੇ ਮਲਖੰਭ ਦੇ ਖਿਡਾਰੀ ਬੱਚਿਆਂ ਨੇ ਆਪਣੀ ਅਦਭੁਤ ਪ੍ਰਤਿਭਾ ਲੋਕਾਂ ਨੂੰ ਵਿਖਾਈ |

ਪਿਛਲੀ ਖ਼ਬਰ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਧਾਂਦਰਾ ਵਿਖੇ ਦੀ ਐੱਜ ਓਵਰਸੀਜ਼ ਕੰਸਲਟੈਂਟ ਵਲੋਂ ਵੰਡੀ ਸਟੇਸ਼ਨਰੀ <br/> ਅਗਲੀ ਖ਼ਬਰ ਇੰਜ. ਵਿਨਰਜੀਤ ਸਿੰਘ ਖਡਿਆਲ ਨੂੰ ਯੂਥ ਆਈਕੋਨ ਐਵਾਰਡ ਪ੍ਰਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।