05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਇੰਜ. ਵਿਨਰਜੀਤ ਸਿੰਘ ਖਡਿਆਲ ਨੂੰ ਯੂਥ ਆਈਕੋਨ ਐਵਾਰਡ ਪ੍ਰਦਾਨ <br/>

ਅਜੀਤ ਡੈਸਕ 06-04-2026
ਲੌਂਗੋਵਾਲ, 5 ਅਪ੍ਰੈਲ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਸਲਾਇਟ ਅਲਮੁਨਾਈ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਦੇ ਇੰਚਾਰਜ ਇੰਜ. ਵਿਨਰਜੀਤ ਸਿੰਘ ਖਡਿਆਲ ਨੂੰ 'ਯੂਥ ਆਈਕੋਨ ਐਵਾਰਡ' ਪ੍ਰਦਾਨ ਕੀਤਾ ਗਿਆ ਹੈ | ਇਹ ਸਨਮਾਨ ਉਨ੍ਹਾਂ ਦੀ ਲੰਬੇ ਸਮੇਂ ਤੋਂ ਸੰਸਥਾ ਨਾਲ ਜੁੜੇ ਰਹਿਣ ਅਤੇ ਸਮਾਜ ਵਿੱਚ ਕੀਤੀਆਂ ਉਪਲਬਧੀਆਂ ਨੂੰ ਦੇਖਦੇ ਹੋਏ ਦਿੱਤਾ ਗਿਆ | ਜਾਣਕਾਰੀ ਮੁਤਾਬਕ ਸ. ਵਿਨਰਜੀਤ ਸਿੰਘ ਖਡਿਆਲ ਨੇ 1993 ਤੋਂ 2000 ਤੱਕ ਸਲਾਇਟ ਵਿੱਚ ਵਿਦਿਆਰਥੀ ਵਜੋਂ ਆਪਣੇ ਜੀਵਨ ਦੇ ਸੱਤ ਅਹਿਮ ਸਾਲ ਬਿਤਾਏ | ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਉਹ ਇਸ ਸੰਸਥਾ ਨਾਲ ਜੁੜੇ ਰਹੇ ਅਤੇ ਹਰ ਸਮੇਂ ਸੰਸਥਾ ਦੇ ਨਾਲ ਖੜੇ ਰਹੇ | ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ, ਸਮੂਹ ਡੀਨ ਸਾਹਿਬਾਨ, ਫੈਕਲਟੀ, ਸਲਾਇਟ ਅਲਮੁਨਾਈ ਐਸੋਸੀਏਸ਼ਨ ਅਤੇ ਸਮੂਹ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਇਹ ਮਾਣ-ਸਨਮਾਨ ਭੇਟ ਕੀਤਾ ਗਿਆ | ਇੰਡਸਟਰੀ ਰਿਲੇਸ਼ਨ ਐਂਡ ਐਲਮੁਨਾਈ ਦੇ ਡੀਨ ਪ੍ਰੋਫੈਸਰ ਆਰ.ਕੇ.ਮਿਸ਼ਰਾ ਅਤੇ ਪ੍ਰੋ. ਮੇਜਰ ਸਿੰਘ ਨੇ ਦੱਸਿਆ ਕਿ ਇੰਜ. ਖਡਿਆਲ ਦੀਆਂ ਪ੍ਰਾਪਤੀਆਂ, ਸਮਾਜਕ ਸੇਵਾ ਅਤੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਭੂਮਿਕਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ | ਇਸ ਮੌਕੇ ਵਿਨਰਜੀਤ ਸਿੰਘ ਖਡਿਆਲ ਨੇ ਆਪਣੀ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਵੱਡਾ ਮਾਣ ਹੈ |

ਪਿਛਲੀ ਖ਼ਬਰ ਤਿੰਨ ਰੋਜ਼ਾ ਯੋਗ ਕੈਂਪ ਵਿੱਚ ਬੱਚਿਆਂ ਨੇ ਦਿਖਾਏ ਮਲਖੰਭ ਅਤੇ ਯੋਗਾ ਦੇ ਜੌਹਰ <br/> ਅਗਲੀ ਖ਼ਬਰ 10 ਲੱਖ ਦੀ ਸਿਹਤ ਬੀਮਾ ਯੋਜਨਾ ਤਹਿਤ 5 ਦਿਨਾਂ ਦਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।