05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਧਾਂਦਰਾ ਵਿਖੇ ਦੀ ਐੱਜ ਓਵਰਸੀਜ਼ ਕੰਸਲਟੈਂਟ ਵਲੋਂ ਵੰਡੀ ਸਟੇਸ਼ਨਰੀ <br/>

ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਧਾਂਦਰਾ ਵਿਖੇ ਦੀ ਐੱਜ ਓਵਰਸੀਜ਼ ਕੰਸਲਟੈਂਟ ਵੱਲੋਂ ਸਟੇਸ਼ਨਰੀ ਵੰਡੇ ਜਾਣ ਦੀ ਤਸਵੀਰ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 06-04-2026
ਧੂਰੀ, 5 ਅਪ੍ਰੈਲ (ਲਖਵੀਰ ਸਿੰਘ ਧਾਂਦਰਾ)-ਸੈਸ਼ਨ 2026-27 ਦੀ ਸ਼ੁਰੂਆਤ ਤੇ ਦੀ ਐੱਜ ਓਵਰਸੀਜ਼ ਕੰਸਲਟੈਂਟ ਧੂਰੀ ਵੱਲੋਂ ਐਮ.ਡੀ. ਜਗਸੀਰ ਸਿੰਘ ਜੱਗੀ ਢੀਂਡਸਾ ਦੀ ਅਗਵਾਈ ਹੇਠ ਸਰਕਾਰੀ ਸਕੂਲ ਪ੍ਰਾਇਮਰੀ ਅਤੇ ਮਿਡਲ ਧਾਂਦਰਾ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ | ਇਸ ਤੋਂ ਇਲਾਵਾ ਹੋਣਹਾਰ ਵਿਦਿਆਰਥੀਆਂ ਨੂੰ ਉਚਿੱਤ ਇਨਾਮ ਵੀ ਵੰਡੇ ਗਏ | ਦੀ ਐੱਜ ਓਵਰਸੀਜ਼ ਕੰਸਲਟੈਂਟ ਧੂਰੀ ਦੇ ਐਮ.ਡੀ. ਜਗਸੀਰ ਸਿੰਘ ਜੱਗੀ ਢੀਂਡਸਾ ਅਤੇ ਉਨ੍ਹਾਂ ਦੀ ਬੇਟੀ ਰੀਤ ਅਤੇ ਏਜੰਸੀ ਦੇ ਸਾਰੇ ਮੈਂਬਰ ਮੱਖਣ ਸਿੰਘ ਸ਼ੇਰਗਿੱਲ ਸਿੰਘ, ਦਲਜੀਤ ਸਿੰਘ, ਹਰਸ ਧਾਂਦਰਾ ਵੱਲੋਂ ਵਿਦਿਆਰਥੀਆਂ ਨੂੰ ਅੱਗੇ ਭਵਿੱਖ ਵਿੱਚ ਕਾਮਯਾਬ ਹੋਣ ਲਈ ਹਰ ਪੱਖੋਂ ਮਦਦ ਕਰਨ ਲਈ ਵਾਅਦਾ ਕੀਤਾ ਗਿਆ | ਇਸ ਮੌਕੇ ਤੇ ਦੋਵੇਂ ਸਕੂਲਾਂ ਦੇ ਸਟਾਫ਼ ਸਰਬਜੀਤ ਕੌਰ (ਪੰਜਾਬੀ ਮਿਸਟਰੈੱਸ), ਪਰਮਜੀਤ ਕੌਰ (ਸ.ਸ. ਮਿਸਟਰੈੱਸ), ਸਤਪਾਲ ਸਿੰਘ (ਹਿੰਦੀ ਮਾਸਟਰ), ਦੀਪਕ ਕੁਮਾਰ (ਸਾਇੰਸ ਮਾਸਟਰ), ਬਲਵੰਤ ਕੌਰ, ਸਿੰਮੀ, ਪਿ੍ਤਪਾਲ ਕੌਰ ਨੇ ਸਮੂਹ ਟੀਮ ਦਾ ਬਹੁਤ ਬਹੁਤ ਧੰਨਵਾਦ ਕੀਤਾ |

ਪਿਛਲੀ ਖ਼ਬਰ ਗੁ: ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਵਿਖੇ ਅੰਮਿ੍ਤ ਸੰਚਾਰ 12 ਅਪ੍ਰੈਲ ਨੂੰ-ਭਾਈ ਮਨਪ੍ਰੀਤ ਸਿੰਘ ਅਗਲੀ ਖ਼ਬਰ ਤਿੰਨ ਰੋਜ਼ਾ ਯੋਗ ਕੈਂਪ ਵਿੱਚ ਬੱਚਿਆਂ ਨੇ ਦਿਖਾਏ ਮਲਖੰਭ ਅਤੇ ਯੋਗਾ ਦੇ ਜੌਹਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।