02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹਨੂੰਮਾਨ ਦੇ ਜਨਮ ਉਤਸਵ ਨੂੰ ਸਮਰਪਿਤ ਝੰਡਾ ਯਾਤਰਾ

ਯਾਤਰਾ ਵਿਚ ਸ਼ਾਮਿਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਅਤੇ ਹੋਰ | ਤਸਵੀਰ: ਭੁੱਲਰ <br/> 04-04-2026
ਸੁਨਾਮ ਊਧਮ ਸਿੰਘ ਵਾਲਾ, 3 ਅਪ੍ਰੈਲ (ਭੁੱਲਰ, ਧਾਲੀਵਾਲ, ਸੱਗੂ) - ਸ਼੍ਰੀ ਬਾਲਾ ਜੀ ਖਾਟੂ ਸ਼ਿਆਮ ਮੰਦਿਰ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਸ਼੍ਰੀ ਰਾਮ ਭਗਤ ਹਨੂੰਮਾਨ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸ਼੍ਰੀ ਨੈਨਾ ਦੇਵੀ ਮੰਦਿਰ ਤੋਂ ਲੈ ਕੇ ਸ਼੍ਰੀ ਬਾਲਾ ਜੀ ਮੰਦਿਰ ਤੱਕ ਵਿਸ਼ਾਲ ਝੰਡਾ ਯਾਤਰਾ ਕੱਢੀ ਗਈ | ਜਿਸ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਦਾਮਨ ਬਾਜਵਾ ਨੇ ਕਿਹਾ ਕਿ ਸ਼੍ਰੀ ਬਾਲਾ ਜੀ ਖਾਟੂ ਸ਼ਿਆਮ ਮੰਦਿਰ ਵੱਲੋਂ ਕੱਢੀ ਜਾ ਰਹੀ ਯਾਤਰਾ ਸਮਾਜ ਵਿੱਚ ਧਾਰਮਿਕਤਾ, ਸਾਂਝ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ | ਉਨ੍ਹਾਂ ਸਮਿਤੀ ਦੇ ਮੈਂਬਰਾਂ ਨੂੰ ਉਪਰਾਲੇ ਲਈ ਵਧਾਈ ਦਿੱਤੀ | ਕਮੇਟੀ ਅਹੁਦੇਦਾਰਾਂ ਵੱਲੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੌਰਵ ਜਨਾਲੀਆ, ਮੈਡਮ ਗੀਤਾ ਸ਼ਰਮਾ, ਘਣਸ਼ਿਆਮ ਕਾਂਸਲ, ਸੰਜੇ ਗੋਇਲ ਖਡਿਆਲੀਆ, ਧੀਰਜ ਗੋਇਲ, ਅੰਕਿਤ ਕਾਂਸਲ ਅਤੇ ਸੰਦੀਪ ਸ਼ਰਮਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਨਿਰਭੈ ਸਿੰਘ ਬਣੇ ਪ੍ਰਧਾਨ ਅਗਲੀ ਖ਼ਬਰ ਕਾਰ ਸਵਾਰ ਦੋ ਵਿਅਕਤੀ ਚਿੱਟੇ ਸਮੇਤ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।