ਸੰਗਰੂਰ, 1 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਦੇ ਨਾਭਾ ਗੇਟ ਸਥਿਤ ਐੱਚ.ਡੀ.ਐਫ.ਸੀ. ਬੈਂਕ ਵਿਖੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ | ਬੈਂਕ ਮੈਨੇਜਰ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਦਿਨ ਪੂਰੇ ਬੈਂਕ ਦੇ ਸਟਾਫ਼ ਨੇ ਵਾਹਿਗੁਰੂ ਦੀ ਓਟ ਲੈਂਦਿਆਂ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਉਂਦਿਆਂ ਜਿੱਥੇ ਸਰਬੱਤ ਦਾ ਭਲਾ ਮੰਗਿਆ, ਉੱਥੇ ਆਪਣੇ ਖਪਤਕਾਰਾਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਦੀ ਅਰਦਾਸ ਵੀ ਕੀਤੀ |