26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਲੌਂਗੋਵਾਲ ਦਾ ਕਬੱਡੀ ਕੱਪ ਅੱਜ ਅਤੇ ਕੱਲ੍ਹ <br/>

ਅਜੀਤ ਡੈਸਕ 28-03-2026
ਲੌਂਗੋਵਾਲ, 27 ਮਾਰਚ (ਵਿਨੋਦ ਸ਼ਰਮਾ)-ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈੱਲਫੇਅਰ ਸੋਸਾਇਟੀ, ਲੌਂਗੋਵਾਲ ਵੱਲੋਂ 28 ਅਤੇ 29 ਮਾਰਚ ਨੂੰ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | ਕਲੱਬ ਦੇ ਸਰਪ੍ਰਸਤ ਸਰਪੰਚ ਸੁਖਵਿੰਦਰ ਸਿੰਘ ਚਹਿਲ ਕੌਂਸਲਰ ਅਤੇ ਗੁਰਮੀਤ ਸਿੰਘ ਲੱਲੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਸਰਕਾਰੀ ਸਕੂਲ (ਮੁੰਡੇ), ਵਿਖੇ ਕਰਵਾਇਆ ਜਾਵੇਗਾ | ਇਸ ਦੌਰਾਨ 28 ਮਾਰਚ ਨੂੰ 55 ਕਿੱਲੋ (2 ਖਿਡਾਰੀ ਬਾਹਰੋਂ) ਅਤੇ ਓਪਨ ਇਕ ਪਿੰਡ ਨਿਰੋਲ ਦੇ ਮੈਚ ਕਰਵਾਏ ਜਾਣਗੇ | ਇਸੇ ਤਰ੍ਹਾਂ 29 ਮਾਰਚ ਨੂੰ 62 ਕਿੱਲੋ (2 ਖਿਡਾਰੀ ਬਾਹਰੋਂ) ਅਤੇ ਕਬੱਡੀ ਓਪਨ (ਤਿੰਨ ਖਿਡਾਰੀ ਬਾਹਤੋਂ) ਦੇ ਮੁਕਾਬਲੇ ਹੋਣਗੇ | ਇਸ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪੁੱਜ ਰਹੇ ਹਨ | ਉਨ੍ਹਾਂ ਦੱਸਿਆ ਕਿ 29 ਮਾਰਚ ਨੂੰ ਇਸ ਇਸ ਟੂਰਨਾਮੈਂਟ ਲਈ ਕਈ ਚੋਟੀ ਦੀਆਂ ਟੀਮਾਂ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਸੱਦਾ ਦਿੱਤਾ ਗਿਆ ਹੈ ਜਿਸ ਨਾਲ ਰੋਮਾਂਚਕ ਮੁਕਾਬਲੇ ਹੋਣ ਦੀ ਉਮੀਦ ਹੈ |

ਪਿਛਲੀ ਖ਼ਬਰ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਆਗੂਆਂ ਨੇ ਜਥੇਬੰਦੀ ਤੋਂ ਕੀਤਾ ਕਿਨਾਰਾ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਸੂਬਾ ਪੱਧਰੀ ਜੇਤੂ ਬਾਕਸਿੰਗ ਖਿਡਾਰੀਆਂ ਦਾ ਕੀਤਾ ਵਿਸ਼ੇਸ਼ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।