26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਦੁਕਾਨਦਾਰ 'ਤੇ ਹਮਲਾ ਕਰਵਾਉਣ ਦੇ ਦੋਸ਼ ਹੇਠ ਕਾਂਗਰਸੀ ਆਗੂ ਰਾਜੇਸ਼ ਪੱਪੂ ਗਿ੍ਫ਼ਤਾਰ ਕਰਕੇ ਭੇਜਿਆ ਜੇਲ੍ਹ, ਭਾੜੇ 'ਤੇ ਲਿਆਂਦੇ ਸੀ ਹਮਲਾਵਰ <br/>

ਅਜੀਤ ਡੈਸਕ 28-03-2026

ਲਹਿਰਾਗਾਗਾ, 27 ਮਾਰਚ (ਅਸ਼ੋਕ ਗਰਗ)-ਕੁਝ ਦਿਨ ਪਹਿਲਾਂ ਸਥਾਨਕ ਸ਼ਹਿਰ ਦੇ ਇੱਕ ਦੁਕਾਨਦਾਰ ਨੂੰ ਰਾਤ ਦੇ ਸਮੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਜ਼ਖਮੀ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਸੀ | ਪੁਲਿਸ ਲਗਾਤਾਰ ਹਮਲਾਵਰ ਵਿਅਕਤੀਆਂ ਦੀ ਭਾਲ ਕਰ ਰਹੀ ਸੀ | ਮਿਲੀ ਜਾਣਕਾਰੀ ਅਨੁਸਾਰ ਜੋਹਨ ਗਰਗ ਪੁੱਤਰ ਅਮਰਦਾਸ ਵਾਸੀ ਵਾਰਡ ਨੰਬਰ ਛੇ ਲਹਿਰਾਗਾਗਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸੀ ਕਿ ਉਹ ਰੇਲਵੇ ਰੋਡ ਨੇੜੇ ਸ਼ਿਵ ਮੰਦਿਰ ਲਹਿਰਾਗਾਗਾ ਵਿਖੇ ਫ਼ੋਟੋ ਸਟੇਟ ਅਤੇ ਕੰਪਿਊਟਰ ਸਾਇਬਰ ਕੈਫ਼ੇ ਦੀ ਦੁਕਾਨ ਕਰਦਾ ਹਾਂ | ਜਦੋਂ ਉਹ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਦੇਰ ਸ਼ਾਮ ਤਿੰਨ ਨੌਜਵਾਨ ਜਿਨ੍ਹਾਂ ਦੇ ਮੂੰਹ ਕੱਪੜਿਆਂ ਨਾਲ ਢਕੇ ਹੋਏ ਸੀ, ਹੱਥਾਂ ਵਿੱਚ ਡੰਡੇ ਅਤੇ ਗਰਾਰੀ ਲੋਹਾ ਫੜੇ ਹੋਏ ਸਨ | ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਦੁਕਾਨਦਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ | ਡੀ.ਐੱਸ.ਪੀ ਲਹਿਰਾਗਾਗਾ ਰਣਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਤਫ਼ਤੀਸ਼ ਵਿੱਚ ਪਤਾ ਲੱਗਿਆ ਕਿ ਉਕਤ ਹਮਲਾ ਦੁਕਾਨਦਾਰ ਦੇ ਹੀ ਗਵਾਂਢੀ ਰਾਜੇਸ਼ ਕੁਮਾਰ ਪੱਪੂ ਨੇ ਭਾੜੇ 'ਤੇ ਲਿਆਂਦੇ ਵਿਅਕਤੀਆਂ ਤੋਂ ਕਰਵਾਇਆ ਸੀ ਅਤੇ ਬੈਂਕ ਅਕਾਊਾਟ ਰਾਹੀਂ ਉਨ੍ਹਾਂ ਨੂੰ ਪੈਸੇ ਵੀ ਦਿੱਤੇ ਹੋਏ ਸਾਹਮਣੇ ਆਏ ਹਨ | ਉਨ੍ਹਾਂ ਦੱਸਿਆ ਹੈ ਕਿ ਦੁਕਾਨਦਾਰ ਉੱਪਰ ਜਾਨਲੇਵਾ ਹਮਲਾ ਕਰਵਾਉਣ ਦੀ ਦੋਸ਼ ਹੇਠ ਰਾਜੇਸ਼ ਕੁਮਾਰ ਪੱਪੂ ਨੂੰ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ | ਉਕਤ ਵਿਅਕਤੀ ਖ਼ਿਲਾਫ਼ ਪੁਲਿਸ ਚੌਂਕੀ ਲਹਿਰਾਗਾਗਾ ਵਿਖੇ ਸ਼ਹਿਰ ਵਿੱਚ ਗੰਧਲੇ ਪਾਣੀ ਨੂੰ ਲੈ ਕੇ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ | ਪੁਲਿਸ ਅਨੁਸਾਰ ਹਮਲਾ ਕਰਨ ਵਾਲੇ ਵਿਅਕਤੀਆਂ ਦੀ ਵੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ | ਰਾਜੇਸ਼ ਕੁਮਾਰ ਪੱਪੂ ਕਾਂਗਰਸੀ ਆਗੂ ਮੰਨਿਆ ਜਾਂਦਾ ਹੈ |

ਪਿਛਲੀ ਖ਼ਬਰ 30 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਪੁਲਿਸ ਅੜਿੱਕੇ ਆਬਕਾਰੀ ਐਕਟ ਅਧੀਨ ਵੀ 2 ਕੇਸ ਦਰਜ <br/> ਅਗਲੀ ਖ਼ਬਰ ਸੋਨ ਤਗਮਾ ਜੇਤੂ ਗੁਰਮੇਲ ਸਿੰਘ ਝੱਲੀ ਦਾ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਪ੍ਰਬੰਧਕ ਕਮੇਟੀ ਵਲੋਂ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।