28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗਲੀਆਂ ਵਿੱਚ ਖੜ੍ਹਾ ਗੰਦਾ ਪਾਣੀ ਅਤੇ ਨਾਲੀਆਂ ਦੇ ਖੁੱਲੇ੍ਹ ਢੱਕਣ ਬਿਮਾਰੀਆਂ ਅਤੇ ਹਾਦਸਿਆਂ ਨੂੰ ਦਿੰਦੇ ਸੱਦਾ <br/>

ਅਹਿਮਦਗੜ੍ਹ ਵਾਰਡ 10 ਦੇ ਖ਼ਵਾਜਾ ਪੀਰ ਖਾਨੇ ਵਾਲੀ ਗਲੀ ਵਿੱਚ ਖੜ੍ਹਾ ਗੰਦਾ ਪਾਣੀ ਅਤੇ ਢੱਕਣਾ ਤੋਂ ਬਿਨ੍ਹਾਂ ਖੁੱਲ੍ਹੀਆਂ ਨਾਲੀਆਂ | ਤਸਵੀਰ: ਮਹੋਲੀ <br/> 07-03-2026
ਅਹਿਮਦਗੜ੍ਹ, 6 ਮਾਰਚ (ਰਣਧੀਰ ਸਿੰਘ ਮਹੋਲੀ)-ਸ਼ਹਿਰ ਦੀ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਸਹੀ ਢੰਗ ਨਾਲ ਨਾ ਹੋਣ ਕਾਰਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਗੰਦੇ ਪਾਣੀ ਨਾਲ ਭਰੀਆਂ ਗਲੀਆਂ ਲੋਕਾਂ ਲਈ ਮੁਸੀਬਤਾਂ ਤੋਂ ਇਲਾਵਾ ਬਿਮਾਰੀਆਂ ਦਾ ਕਾਰਨ ਵੀ ਬਣ ਰਹੀਆਂ ਹਨ | ਵਾਰਡ ਨੰਬਰ 10 ਦੀ ਖ਼ਵਾਜਾ ਪੀਰਖਾਨੇ ਵਾਲੀ ਗਲੀ ਦੀ ਤਰਸਯੋਗ ਹਾਲਤ ਬਾਰੇ ਕਾਂਗਰਸ ਦੇ ਓ.ਵੀ.ਸੀ ਚੇਅਰਮੈਨ ਸਾਜਿਦ ਖਾਨ ਨੇ ਖ਼ਦਸ਼ਾ ਜਹਿਰ ਕਰਦੇ ਕਿਹਾ ਕਿ ਗਲੀ ਵਿੱਚ ਖੜਾ ਗੰਦਾ ਪਾਣੀ ਅਤੇ ਨਾਲੀਆਂ ਤੇ ਪਿਛਲੇ ਕਈ ਮਹੀਨਿਆਂ ਤੋਂ ਢੱਕਣ ਨਾ ਲਗਾਏ ਜਾਣ ਕਾਰਨ ਕੋਈ ਵੀ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਇਸ ਸਬੰਧੀ ਕਈ ਮਹੀਨਿਆਂ ਤੋਂ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸਬੰਧਿਤ ਨੂੰ ਵੀ ਜਾਣੂ ਕਰਵਾਇਆ ਜਾ ਰਿਹਾ ਹੈ ਲੇਕਿਨ ਉਨ੍ਹਾਂ ਵੱਲੋਂ ਕੋਈ ਵੀ ਧਿਆਨ ਦੇਣਾ ਮੁਨਾਸਿਬ ਨਹੀਂ ਸਮਝਿਆ ਜਾਂਦਾ | ਆਪ ਸਰਕਾਰ ਵੱਲੋਂ ਸ਼ਹਿਰ ਵਿੱਚ ਅਤੇ ਆਸ ਪਾਸ ਵੱਡੇ ਨੀਂਹ ਪੱਥਰ ਲਗਾ ਕੇ ਸਿਰਫ਼ ਵਾਹ ਵਾਹ ਖੱਟਣ ਦਾ ਇੱਕ ਡਰਾਮਾ ਹੀ ਰਚਿਆ ਜਾ ਰਿਹਾ ਹੈ | ਅਗਰ ਗੰਦੇ ਪਾਣੀ ਦੇ ਨਿਕਾਸ ਅਤੇ ਖੁੱਲ੍ਹੀਆਂ ਨਾਲੀਆਂ ਨੂੰ ਢਕਣ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਜਾਂਦਾ ਤਾਂ ਉਹ ਮਹੱਲੇ ਵਾਸੀਆਂ ਦੇ ਸਹਿਯੋਗ ਨਾਲ ਇੱਕ ਵੱਡਾ ਸੰਘਰਸ਼ ਉਲੀਕਣਗੇ |

ਪਿਛਲੀ ਖ਼ਬਰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ-ਜੱਸੀ ਮੰਨਵੀ <br/> ਅਗਲੀ ਖ਼ਬਰ ਚੇਅਰਮੈਨ ਖੇੜੀ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।