28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਤਣਾਅ ਵਾਲੇ ਮਾਹੌਲ ਵਿਚ ਹੋਈ ਨਗਰ ਕੌਂਸਲ ਸੰਗਰੂਰ ਦੀ ਮੀਟਿੰਗ ਕੁਝ ਕੁ ਏਜੰਡਿਆਂ ਨੂੰ ਮਿਲੀ ਪ੍ਰਵਾਨਗੀ, ਬਾਕੀ ਰੱਖੇ ਗਏ ਬਕਾਇਆ <br/>

ਪਰਮਿੰਦਰ ਸਿੰਘ ਪਿੰਕੀ, ਵਿਜੈ ਲੰਕੇਸ਼, ਜੋਤੀ ਗਾਬਾ, ਜਗਤਾਰ ਤਾਰਾ ਕਿਸੇ ਮਸਲੇ ਨੂੰ ਲੈ ਕੇ ਕਾਰਜਸਾਧਕ ਅਫ਼ਸਰ ਨਾਲ ਬਹਿਸ ਕਰਦੇ ਹੋਏ ਤਸਵੀਰ ਵਿਚ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਮੀਤ ਪ੍ਰਧਾਨ ਵਿੱਕੀ, ਕੌਂਸਲਰ ਬਲਵੀਰ ਕੌਰ ਸੈਣੀ ਵੀ ਨਜ਼ਰ ਆ ਰਹੇ ਹਨ, ਦੂਜੀ ਤਸਵੀਰ ਵਿਚ ਬੀਬੀ ਬਲਵੀਰ ਕੌਰ ਸੈਣੀ, ਮਨੀ ਕਥੂਰੀਆ ਸਫ਼ਾਈ ਸੇਵਕਾ ਨੂੰ ਹਾਊਸ ਦੀ ਮੀਟਿੰਗ ਦੌਰਾਨ ਸ਼ਾਂਤ ਕਰਦੇ ਹੋਏ | ਤਸਵੀਰ: ਮੁਕੇਸ਼ ਕੁਮਾਰ <br/> 07-03-2026
ਸੰਗਰੂਰ, 6 ਮਾਰਚ (ਅਮਨਦੀਪ ਸਿੰਘ ਬਿੱਟਾ)-ਨਗਰ ਕੌਂਸਲ ਸੰਗਰੂਰ ਦੀ ਮੀਟਿੰਗ ਅੱਜ ਬੇਹੱਦ ਤਣਾਅਪੂਰਨ ਮਾਹੌਲ ਵਿਚ ਹੋਈ | ਕੁੱਲ 24 ਏਜੰਡਿਆਂ ਵਿਚੋਂ ਜ਼ਿਆਦਾਤਰ ਏਜੰਡਿਆਂ ਨੂੰ ਪੈਡਿੰਗ ਰੱਖਿਆ ਗਿਆ ਪਰ ਕੁਝ ਏਜੰਡਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਵੀ ਦਿੱਤੀ ਗਈ | ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਆਜ਼ਾਦ ਕੌਂਸਲਰ ਸਤਿੰਦਰ ਸੈਣੀ ਅਤੇ ਕਾਂਗਰਸ ਦੇ ਕੌਂਸਲਰ ਮਨੀ ਕਥੂਰੀਆ ਦੀ ਮੀਟਿੰਗ ਦੇ ਆਰੰਭ ਹੋਣ ਦੇ ਕੁਝ ਸਮੇਂ ਉਪਰੰਤ ਕਿਸੇ ਮੁੱਦੇ ਨੂੰ ਲੈ ਕੇ ਤਿੱਖੀ ਬਹਿਸ ਵੀ ਹੋਈ ਪਰ ਜਲਦ ਹੀ ਦੋਵਾਂ ਕੌਂਸਲਰ ਨੂੰ ਸ਼ਾਂਤ ਕਰ ਲਿਆ ਗਿਆ | ਕਾਂਗਰਸ ਕੌਂਸਲਰ ਬਲਵੀਰ ਕੌਰ ਸੈਣੀ ਨੇ ਆਈਟਮ ਨੰਬਰ 4 ਉੱਤੇ ਬੋਲਦਿਆਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵਿਚ ਜਨਤਾ ਪਟਰੋਲ ਪੰਪ ਨਾਲ ਸਬੰਧਿਤ ਜੋ ਕੇਸ ਨਗਰ ਕੌਂਸਲ ਵਿਰੁੱਧ ਹੋਇਆ ਹੈ, ਉਸ ਮਾਮਲੇ ਵਿਚ ਜਾ ਤਾਂ ਨਗਰ ਕੌਂਸਲ ਕਿਰਾਏਦਾਰ ਤੋਂ ਕਿਰਾਇਆ ਭਰਵਾਂ ਲਏ ਜਾ ਜੇ ਪੰਜਾਬ ਸਰਕਾਰ ਨਿਯਮ ਇਜਾਜ਼ਤ ਦਿੰਦੇ ਹਨ ਤਾਂ ਉਹ ਸਬੰਧਿਤ ਜਗਾਹ ਨੂੰ ਕਿਰਾਏਦਾਰ ਨੂੰ ਵੇਚ ਦੇਣ ਦੀ ਪ੍ਰੀਕਿਰਿਆ ਉੱਤੇ ਅਮਲ ਕੀਤਾ ਜਾਵੇ ਪਰ ਵਕੀਲਾਂ ਨੂੰ ਮੁੜ ਫ਼ੀਸਾਂ ਦੇ ਕੇ ਨਗਰ ਕੌਂਸਲ ਦੀ ਹੋ ਰਹੇ ਆਰਥਿਕ ਨੁਕਸਾਨ ਤੋਂ ਬਚਿਆ ਜਾਵੇ | ਇਸ ਮੁੱਦੇ ਨੂੰ ਅਗਲੀ ਮੀਟਿੰਗ ਵਿਚ ਵਿਚਾਰਨ ਲਈ ਬਕਾਇਆ ਰੱਖ ਲਿਆ ਗਿਆ | ਸੀਨੀਅਰ ਕੌਂਸਲਰ ਨੱਥੂ ਲਾਲ ਢੀਂਗਰਾ, ਜਸਵੀਰ ਕੌਰ ਢਿੱਲੋਂ ਨੇ ਦੱਸਿਆ ਕਿ ਸੀਵਰੇਜ ਮੈਟੀਨੈਸ ਦਾ ਕੰਮ ਮਹਿਕਮਾ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਸੌਂਪਣ ਦੇ ਮੁੱਦੇ ਨੂੰ ਵੀ ਬਕਾਇਆ ਰੱਖ ਲਿਆ ਗਿਆ | ਆਈਟਮ ਨੰਬਰ 9 ਤਹਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਪਾਣੀ ਦੇ ਕਿੱਲਤ ਨੂੰ ਦੇਖਦਿਆਂ ਇਲਾਕੇ ਦੇ ਲੋਕਾਂ ਦੇ ਸੁਵਿਧਾ ਨੂੰ ਦੇਖਦਿਆਂ ਟਿਊਬਵੈੱਲ ਲਗਾਉਣ ਦੀ ਪ੍ਰਵਾਨਗੀ ਵੀ ਦਿੱਤੀ ਗਈ | ਅਫ਼ਸਰ ਕਲੋਨੀ ਏਕਤਾ ਵਿਹਾਰ ਕਲੋਨੀ, ਇੰਮਪੀਰੀਅਲ ਸਿਟੀ ਕਲੋਨੀ ਰਾਮਪੁਰਾ, ਸ਼ਿਵਮ ਕਲੋਨੀ, ਨਾਨਕਿਆਣਾ ਇਨਕਲੇਵ ਸਨ ਸਿਟੀ, ਦਾ ਏਰੀਆ ਨਗਰ ਕੌਂਸਲ ਦੀ ਹੱਦ ਵਿਚ ਆਉਣ ਨਾਲ ਵੈਟ ਦੀ ਰਾਸ਼ੀ ਵਿਚ ਜੋ ਵਾਧਾ ਹੋਵੇਗਾ ਦੀ ਪ੍ਰਵਾਨਗੀ ਵੀ ਦਿੱਤੀ ਗਈ |
ਨਗਰ ਕੌਂਸਲ ਦੀ ਮੀਟਿੰਗ ਦੌਰਾਨ ਸਫ਼ਾਈ ਸੇਵਕਾਂ ਦੀ ਕੁਝ ਕੌਂਸਲਰਾਂ ਨਾਲ ਹੋਈ ਤਿੱਖੀ ਬਹਿਸ
ਸੰਗਰੂਰ, ਨਗਰ ਕੌਂਸਲ ਦੀ ਮੀਟਿੰਗ ਅਜੇ ਖ਼ਤਮ ਹੋਣ ਦੇ ਕੰਢੇ ਸੀ ਕਿ ਕੌਂਸਲ ਦੇ ਕਈ ਸਫ਼ਾਈ ਸੇਵਕ ਉਨ੍ਹਾਂ ਨਾਲ ਸਬੰਧਿਤ ਕਈ ਮੁੱਦਿਆਂ ਦੇ ਬਕਾਇਆ ਰੱਖਣ ਦੇ ਰੋਸ ਵਜੋਂ ਹਾਊਸ ਵਿਚ ਦਾਖਲ ਹੋ ਗਏ | ਸਫ਼ਾਈ ਸੇਵਕ ਰੋਸ ਪ੍ਰਗਟਾ ਰਹੇ ਸਨ ਕਿ ਕੁਝ ਮੁੱਦੇ ਜੋ ਉਨ੍ਹਾਂ ਦੀ ਭਲਾਈ, ਹਿੱਤਾ ਨਾਲ ਜੁੜੇ ਹੋਏ ਹਨ ਨੂੰ ਬਕਾਇਆ ਕਿਉਂ ਛੱਡਿਆ ਗਿਆ ਹੈ | ਇਸ ਗਰਮਾ-ਗਰਮੀ ਵਾਲੇ ਮਾਹੌਲ ਵਿਚ ਮੀਟਿੰਗ ਖ਼ਤਮ ਹੋ ਗਈ ਪਰ ਮੀਟਿੰਗ ਦੇ ਬਾਹਰ ਵੀ ਸਫ਼ਾਈ ਸੇਵਕਾਂ ਦੀ ਕੁਝ ਕੌਂਸਲਰਾਂ ਨਾਲ ਤਿੱਖੀ ਬਹਿਸ ਦੇਖਣ ਨੂੰ ਮਿਲੀ |

ਪਿਛਲੀ ਖ਼ਬਰ ਮਲੇਰਕੋਟਲਾ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਚਲਾਇਆ 'ਕਾਸੋ ਆਪ੍ਰੇਸ਼ਨ' <br/> ਅਗਲੀ ਖ਼ਬਰ ਤਨਖ਼ਾਹਾਂ ਦਾ ਬਜਟ ਜਾਰੀ ਨਾ ਹੋਣ ਕਾਰਨ ਅਧਿਆਪਕ ਵਰਗ ਵਿਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।